(੩੩)
ਫਿਰ ਵਿਦਾ ਕਰਕੇ ਮੈਨੂੰ ਮੁਖੋਂ ਬੋਲ ਫੁਰਮਾਇਆ ਜੋ।
ਬਾਦਸ਼ਾਹ ਦਾ ਹੁਕਮ ਜੋ ਦੂਲੇ ਨੂੰ ਪਕੜੇਗਾ ਉਸ ਨੂੰ ਇਨਾਮ ਮਿਲੇਗਾ
ਬੀੜਾ ਪਾਨ ਦਾ ਵਿਚ ਦਰਬਾਰ ਧਰਕੇ ਅਕਬਰ ਬਾਦਸ਼ਾਹ ਮੁਖ ਥੀਂ ਬੋਲਦਾ ਹੈ। ਤੇਗ ਕਢ ਮਿਆਨੋਂ ਰਖ ਉਤੇ ਬਲ ਕੇ ਮੁਖ ਥੀਂ ਬੋਲਦਾ ਹੈ। ਕੋਈ ਬੰਨ੍ਹ ਕੇ ਦੁਲੇ ਨੂੰ ਕਰੋ ਹਾਜ਼ਰ ਮਿਲੇ ਖੂਬ ਇਨਾਮ ਅਨਤੋਲ ਦਾ ਹੈ। ਜਿਸ ਨੇ ਦੁਲੇ ਦੀ ਸ਼ਕਲ ਇਕ ਵਾਰ ਡਿਠੀ ਨੀਵੀਂ ਧੌਣ ਕਰਕ ਜਿਮੀਂ ਫੋਲਦਾ ਹੈ। ਜਿਹਨਾਂ ਦੂਲੇ ਨੂੰ ਵਿਚ ਬਜਾਰ ਡਿਠਾ ਅਜ ਕਾਲਜਾ ਉਹਨਾਂ ਦਾ ਡੋਲਦਾ ਹੈ। ਕਿਸ਼ਨ ਸਿੰਘ ਨਾ ਤੇਗ ਮਿਆਨ ਕਰੋ ਮੁਖ ਤੇਰਾ ਨਾ ਕੋਈ ਵਖਾਲ ਦਾ ਹੈ।
ਚੜ੍ਹਾਈ ਕਰਨੀ ਮਿਰਜਾ ਨਜਮੁਲਦੀਨ ਨੇ ਦੁਲੇ ਤੇ
ਜਦੋਂ ਦੁਲਾ ਸੀ ਵਿਚ ਲਾਹੌਰ ਆਇਆ ਮਿਰਜਾ ਨਹੀਂ ਸੀ ਵਿਚ ਦਰਬਾਰ ਬੋਲੀ। ਧਾਵਾਂ ਗਜਨਵੀ ਦੇ ਉਸ ਕੀਤਾ ਲੈ ਕੇ ਫੌਜ ਪਿਆਰੇ ਸੁਆਰ ਬੇਲੀ। ਉਸ ਨੇ ਦੁਲੋ ਦੀ ਸ਼ਕਲ ਨਾ ਦੇਖਿਆ ਸੀ ਤਾਂ ਹੀ ਕੀਤੀ ਨਾ ਸੋਚ ਵਿਚਾਰ ਬੇਲੀ। ਤੇਗ ਚੁਮ ਮਿਆਨ ਵਿਚ ਡਾਲ ਦਿਤੀ ਬੀੜਾ ਖਾਂਵਦਾ ਹੋ ਹੁਸ਼ਿਆਰ ਬੇਲੀ। ਉਸ ਵਕਤ ਸੀ ਫੌਜ ਜੋ ਨਾਲ ਉਸ ਦੇ ਕੁਲ ਹੋਈ ਹੈ ਸੰਗ ਤਿਆਰ ਬੇਲੀ। ਹੋਰ ਜੰਗ ਦਾ ਕੀਤਾ ਸਮਾਨ ਸਾਰਾ ਅਕਬਰ ਬੋਲਦਾ ਈ ਬਾਰੋ ਬਾਰ ਬੇਲੀ। ਲਿਆਵੇ ਦੁਲੇ ਬੰਨ੍ਹ ਕੇ ਪਾਸ ਮੇਰੇ ਗਲ ਵਿਚ ਜੰਜੀਰ ਤੂੰ ਡਾਰ ਬੇਲੀ। ਸਾਰਾ ਬਾਲ ਬੱਚਾ ਹੋਵੇ ਨਾਲ ਉਸਦਾ ਦੁਲਾ ਸਜਦਾ ਹੋਵੇ ਵਿਚਕਾਰ ਬੇਲੀ। ਲੈ ਕੇ ਜਾਵੀਂ ਤੂੰ ਫੌਜ ਤੇ ਊਠ ਘੋੜੇ ਦੇਵਾਂ ਕੁਲ ਜੇ ਹੋਵੇ ਦਰਕਾਰ ਬੇਲੀ। ਆਵੇਂ ਪਾਇਕੇ ਫਤਹ ਜੇ ਮਿਰਜਿਆ ਤੁੰ ਦੇਵੇ ਬਹੁਤ ਇਨਾਮ ਸਰਕਾਰ ਬੇਲੀ। ਹੋਰ ਦੇਸਾਂ ਜਗੀਰ ਤੋ ਮਰਾਤਬਾ ਮੈਂ ਕੁਲ ਫੌਜ ਦਾ ਕਰਾਂ ਮੁਖਤਾਰ ਬੇਲੀ। ਮਿਰਜਾ ਕੁਲ ਸਮਾਨ ਤਿਆਰ ਕਰਕੇ ਰਵਾਂ ਹੋਂਵਦਾ ਰੱਥ ਚਿਤਾਰ ਬੇਲੀ। ਹੋਰ ਕਈ ਸਰਦਾਰ ਸੀ ਸੰਗ ਉਸਦੇ ਉਹਨਾਂ