(੩੪)
ਨਾਲ ਇਹ ਕਰੇ ਗੁਫ਼ਤਾਰ ਬੇਲੀ। ਸਭ ਦੁਲੇ ਦਾ ਕੌੜਮਾਂ ਬੰਨ ਲੈਣਾ ਇਹ ਧਾਰਿਆ ਦਿਲ ਧਾਰ ਬੇਲੀ।ਦੇਵੇ ਬਾਦਸ਼ਾਹ ਸਾਨੂੰ ਇਨਾਮ ਭਾਰੇ ਸੁਣ ਹੋਂਵਦੇ ਖੁਸ਼ੀ ਸਰਦਾਰ ਬੇਲੀ। ਸਾਂਦਲ ਬਾਰ ਦੀ ਹਦ ਵਿਚ ਜਾਇਕੇ ਤੇ ਫੌਜ ਹੈ ਦਿਤੀ ਕੁਲ ਉਤਾਰ ਬੇਲੀ। ਫਿਰ ਸਭ ਸਰਦਾਰਾਂ ਨੂੰ ਹੁਕਮ ਦਿਤਾ ਪਹਿਰਾ ਲਾ ਦਿਓ ਤਰਫ਼ ਚਾਰ ਬੇਲੀ। ਪਹਿਰੇਦਾਰਾਂ ਖੂਬ ਤਾਗੀਦ ਕਰਨੀ ਕਿਸ਼ਨ ਸਿੰਘ ਰਹਿਣਾ ਖਬਰਦਾਰ ਬੇਲੀ
ਸੁੰਦਰੀ ਗੁਜਰੀ ਦਾ ਸ਼ਾਹੀ ਫੌਜ ਵਿਚ ਦੁਧ ਵੇਚਣ ਲਈ ਜਾਣਾ ਤੇ ਫਰੇਬ ਦੇ ਕੇ ਮਿਰਜ਼ੇ ਨੂੰ ਜੰਜੀਰਾਂ ਵਿਚ ਜਕੜਨਾ
ਇਕ ਸੁੰਦਰੀ ਨਾਮ ਦੀ ਗੁਜਰੀ ਸੀ ਵਿਚ ਪਿੰਡ ਦੇ ਬਹੁਤ ਖੌਰ ਸੰਦ ਜਾਨੀ। ਸ਼ਕਲ ਅਕਲ ਦੇ ਵਿਚ 'ਭਰਪੂਰ ਆਹੀ ਸੁੰਦਰ ਸੋਹਣਾ ਕਦ ਬੁਲੰਦ ਜਾਨੀ। ਦੇਖ ਫੌਜ ਨੂੰ ਵੇਚਣੇ ਦੁਧ ਜਾਂਦੀ ਚਲੇ ਚਾਲ ਜਿਵੇਂ ਅਸਬ ਸਮੰਦ ਜਾਨੀ। ਹਸਮੁਖ ਤੇ ਚੰਦ ਮਿਸਾਲ ਚੇਹਰਾ ਚਿਟੇ ਵਾਂਗ ਦਲੇਰ ਦੇ ਦੰਦ ਜਾਨੀ। ਵਿਚ ਫੌਜ ਦੇ ਜਾ ਅਵਾਜ਼ ਦਿਤੀ ਲਵੋ ਦੁਧ ਤਾਜ਼ਾ ਮਿਠਾ ਕੰਦ ਜਾਨੀ। ਮਿਰਜਾ ਹੋਯਾਂ ਆਸ਼ਕ ਦੇਖ ਉਸ ਨੂੰ ਸ਼ਕਲ ਸੋਹਣੀ ਹੋਈ ਪਸੰਦ ਜਾਨੀ। ਲਵੇ ਤੰਬੂ ਦੇ ਵਿਚ ਬੁਲਾ ਉਸਨੂੰ ਮੂੰਹੋਂ ਆਖਦਾ ਹੈ ਦਿਲ ਬੰਦ ਜਾਨੀ। ਐਪਰ ਅਕਲਾਂ ਔਰਤਾਂ ਚਾਤਰਾਂ ਨੂੰ ਮੇਰੇ ਯਾਰ ਨਾ ਸਕਦੇ ਨਿੰਦ ਜਾਨੀ। ਅੰਦਰ ਤੀਕ ਜੰਜੀਰ ਜੋ ਰਖਿਆ ਸੀ ਪੁਛੇ ਮਿਰਜੇ ਕੋਲੋਂ ਇਹ ਕੀ ਫੰਦ ਜਾਨੀ। ਮਿਰਜ਼ਾ ਆਖਦਾ ਦੁਲੇ ਨੂੰ ਪਕੜ ਕੇ ਤੇ ਵਿਚ ਇਸ ਦੇ ਕਰਾਂਗੇ ਬੰਦ ਜਾਨੀ। ਕਿਸ ਤੌਰ ਹੋਸੀ ਬੰਦ ਵਿਚ ਉਸਦੇ ਪੁਛੇ ਸੁੰਦਰੀ ਮੁਖ ਥੀਂ ਜਿੰਦ ਜਾਨੀ। ਮਿਰਜਾ ਦਸਦਾ ਸਿਰ ਤੇ ਪੈਰ ਪਾ ਕੇ ਉਤੋਂ ਸੁੰਦਰੀ ਮਾਰਦੀ ਜਿੰਨ ਜਾਨੀ। ਜਕੜ ਮਿਰਜੇ ਨੂੰ ਤੰਬੂਓਂ ਬਾਹਰ ਆਈ ਐਸੀ ਗੂਜਰੀ ਸੀ ਅਕਲਮੰਦ ਜਾਨੀ। ਫਿਰ ਲਧੀ ਨੂੰ ਦਸਿਆ ਹਾਲ ਸਾਰਾ ਆਏ ਪਕੜਨੇ ਤੇਰਾ ਫਰਜੰਦ ਜਾਨੀ। ਪੁਛ ਮਿਰਜੇ ਦਾ ਉਸ ਤੋਂ ਹਾਲ ਸਾਰਾ ਵੇਲਾ ਸ਼ਾਮ ਦਾ ਲਟਕ ਚੰਦ ਜਾਨੀ।