ਸਮੱਗਰੀ 'ਤੇ ਜਾਓ

ਪੰਨਾ:ਦੁੱਲਾ ਭੱਟੀ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੫)

ਮਿਰਜ਼ਾ ਫਜਰ ਦਾ ਬਾਹਰ ਨਾ ਨਿਕਲਿਆ ਹੈ ਕਰਨ ਸੋਚ ਲਗੇ ਤੇ ਹੋਸ਼ ਮੰਦ ਜਾਨੀ। ਜਦ ਜਾ ਕੇ ਦੇਖਿਆ ਵਿਚ ਤੰਬੂ ਮਿਰਜ਼ਾ ਹੋਇਆ ਬਹੁਤ ਸ਼ਰਮਿੰਦ ਜਾਨੀ। ਕਿਸ਼ਨ ਸਿੰਘ ਹੋਯਾ ਪਰੇਸ਼ਾਨ ਮਿਰਜਾ ਜਿਵੇਂ ਭਾਲਿਆ ਮਿਰਗ ਕਸੰਦ ਜਾਨੀ।

ਖਬਰ ਕਰਨੀ ਲਧੀ ਨੇ ਦੁਲੇ ਨੂੰ ਤੇ ਦੁਲੇ ਨੇ ਕਾਜੀ ਨੂੰ ਨਜੂਮੀਆਂ ਪਾਸ ਭੇਜਣਾ

ਲਧੀ ਹਾਲ ਸੁਣ ਕੇ ਗੁਜਰੀ ਤੋਂ ਤੁਰਤ ਦੁਲੇ ਨੂੰ ਜਾ ਜਗਾਂਵਦੀ ਜੇ। ਆਖੇ ਬਚਿਆ ਸਤਿਆ ਹੋਸ਼ ਕਰ ਲੈ ਚੜੀ ਫੌਜ ਲਾਹੌਰ ਤੋਂ ਆਂਵਦੀਂ ਜੇ। ਤੂੰ ਜੋ ਬਚਿਆ ਬਦੀ ਸੀ ਨਿਤ ਕਰਦਾ ਅਜ ਜਾਨ ਤੇਰੀ ਪਈ ਤਾਂਵਦੀ ਜੇ। ਹੁਣ ਲਾ ਲੈ ਜੋਰ ਜੋ ਲਗਦਾ ਈ ਮਾਂ ਪੁਤ ਨੂੰ ਆਖ ਸੁਣਾਂਵਦੀ ਜੇ। ਜਦੋਂ ਉਠਕੇ ਦੁਲੇ ਨੇ ਨਜ਼ਰ ਕੀਤੀ ਫੌਜ ਉਸ ਦੀ ਨਜ਼ਰ ਦਿਸ ਆਂਵਦੀ ਜੇ। ਚਲੋ ਕਾਜੀ ਤੋਂ ਪੁਛੀਏ ਨੇਕ ਸਾਹਤ ਦਿਲ ਦੁਲੇ ਦੇ ਬਾਤ ਇਹ ਭਾਂਵਦੀ ਜੇ। ਕਾਜੀ ਦੁਲੇ ਤੋਂ ਬਹੁਤ ਬੇਜਾਰ ਹੋਇਆ ਐਪਰ ਹੋਣੀ ਸਭ ਕੰਮ ਕਰਾਂਵਦੀ ਜੇ। ਤਿੰਨ ਦਿਨ ਨਾ ਦੁਲਿਆ ਜੰਗ ਕਰਨਾ ਹੋਣੀ ਕਾਜੀ ਦੇ ਮੂੰਹੋਂ ਕਢਾਂਵਦੀ ਜੇ। ਫਿਰ ਚਲਿਆ ਦੁਲਾ ਨਜੂਮੀ ਕੋਲ ਹੋਣੀ ਕਾਜੀ ਨੂੰ ਅਗੋਂ ਪੁਚਾਂਵਦੀ ਜੇ। ਕਾਜੀ ਜੋ ਨਜੂਮੀ ਨੂੰ ਆਖਿਆ ਸੀ ਹੋਣੀ ਉਸ ਨੂੰ ਖੂਬ ਪਕਾਂਵਦੀ ਜੇ। ਜਦੋਂ ਦੁਲੇ ਨੇ ਆ ਕੇ ਪੁਛਿਆ ਸੀ ਪੰਡਤ ਆਖਦਾ ਪੋਬੀ ਬਤਲਾਂਵਦੀ ਜੇ। ਤਿੰਨ ਰੋਜ ਜ ਦੁਲਿਆ ਟਾਲ ਦੋਵੇਂ ਕਿਸ਼ਨ ਸਿੰਘ ਤਾਈਂ ਜਿਤ ਆਂਵਦੀ ਜੇ।

ਰਵਾਨਾ ਹੋਣਾ ਦੁਲੇ ਦਾ ਚੌਥੜਾਂ ਨੂੰ ਤਿੰਨ ਰੋਜ ਟਾਲਣ ਵਾਸਤੇ ਅਤੇ ਰਸਤੇ ਵਿਚ ਲਧੀ ਨੇ ਰੋਕਣਾ

ਦੁਲਾ ਪੰਜ ਸੌ ਸੰਗ ਸਵਾਰ ਲੈ ਕੇ ਤਰਫ ਨਾਨਕੇ ਪਿੰਡ ਦੇ ਚਲਿਆ ਈ। ਖਬਰ ਲਧੀ ਨੂੰ ਕਿਸ ਨੇ ਆਣ ਦਸੀ ਤੁਰਤ ਉਸ ਨੇ ਰਾਹ ਆ ਮਲਿਆ ਈ। ਮਬਾ ਜੋੜਕੇ ਸ਼ਾਹ ਦੇ ਨਾਲ ਬਚਾ ਹੁਣ ਕਾਸ ਨੂੰ ਜਾਂਵਦਾ ਟਲਿਆ ਈ। ਟਬਰ ਤੇਰਾ ਬੰਨ੍ਹ ਲੈ ਜਾਵਣਗੇ ਅਕਬਰ ਸ਼ਾਹ ਨੇ ਮਿਰਜੇ ਨੂੰ ਘਲਿਆ ਈ। ਤੂੰ ਤਾਂ ਸੂਰਮਾਂ ਨਾਮ ਸਦਾਂਵਦਾ ਸੀ