ਸਮੱਗਰੀ 'ਤੇ ਜਾਓ

ਪੰਨਾ:ਦੁੱਲਾ ਭੱਟੀ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੬)


ਦੁੱਧ ਦਹੀਂ ਦੇ ਨਾਲ ਪਲਿਆ ਈ। ਨਾਮ ਕੈਰਾਂ ਵਿਚ ਮਸ਼ਹੂਰ ਹੋਵੇ ਜੇ ਤੂੰ ਛਡ ਮੈਦਾਨ ਨੂੰ ਚਲਿਆ ਈ। ਜੇ ਤੂੰ ਦੁਲਿਆ ਪੁਤ ਫਰੀਦ ਦਾ ਏਂ ਨਹੀਂ ਜਾਵੇਂਗਾ ਏਥੋਂ ਅਥਲਿਆ ਈ। ਯਾਂ ਜਾਨ ਮੈਦਾਨ ਦੇ ਵਿਚ ਦੇਵੇਂ ਤੈਨੂੰ ਮਾਊਂਨ ਆਖ ਅਠਲਿਆ ਈ। ਸਿਧਾ ਹੋਇਕੇ ਜੰਗਾਂ ਵਿਚ ਜਾਨ ਦੇਵੇਂ ਨਾਮ ਉਸ ਦਾ ਸੂਰਮਾਂ ਰਲਿਆ ਈ। ਲੁਧੀ ਜੋਰ ਲਗਾਂਵਦੀ ਕਿਸ਼ਨ ਸਿੰਘਾ ਐਪਰ ਪਿਛਾਂ ਨੂੰ ਮੂਲ ਨਾ ਵਲਿਆ ਈ।

ਜਾਣਾ ਭੁਲਰਾਂ ਦੁਲੇ ਦੀ ਔਰਤ ਦਾ ਵਾਸਤੇ ਮੋੜਨ ਦੇ ਪਰ ਵਾਪਸ ਨਾ ਆਉਣਾ ਦੁਲੇ ਦਾ

ਲਧੀ ਜਾਇਕੇ ਆਖਦੀ ਭੁਲਰਾਂ ਨੂੰ ਆਖਾ ਮਾਂ ਦਾ ਪੁਤ ਨਾ ਮੰਨਦਾ ਈ। ਜੇਤਿਆ ਅਜ ਦੁਲਾ ਏਥੋਂ ਉਠ ਜਾਏ ਕਲ ਮੁਗਲ ਬਾਂਧੀ ਸਾਨੂੰ ਬੰਨਦਾ ਈ। ਜਿਵੇਂ ਚਲੇ ਉਹਨੂੰ ਹੁਣ ਮੋੜ ਲੈ ਤੂ ਕੋਈ ਲਾ ਕੇ ਵਿਚ ਨਗੰਦਾ ਈ। ਜਾਕੇ ਭੁਲਰਾਂ ਲਖੀ ਦੀ ਵਾਗ ਪਕੜੇ ਬੋਲੀ ਮਾਰਦੀ ਹੈ ਵਿਚ ਤਨ ਦੇ ਨੀ। ਭਲਾ ਉਹਨਾਂ ਕੀ ਪੂਰੀਆਂ ਪਾਈਆਂ ਸੀ ਜੇਹੜੇ ਔਰਤਾਂ ਦੇ ਘੜੇ ਭੰਨਦੇ ਨੀ। ਜੇਤਿਆ ਮਰਦ ਹੈ ਮੁੜ ਕੇ ਡਾਹ ਮਥਾ ਜਿਵੇਂ ਟਲੇ ਨਾ ਚੋਰ ਵਿਚ ਸੰਨ ਦੇ ਨੀ। ਕੈਰ ਹੋਕੇ ਪਿਠ ਨਾ ਦੇਹ ਸ਼ਿਆਰੇ ਚਾਹੜ ਸਲਾ ਜੋਬਨ ਜੰਡ ਦੇ ਨੀ। ਜੇ ਤਾਂ ਭਜਨਾਂ ਦੇ ਸਵਾਰ ਮੈਨੂੰ ਦੇਖ ਹਥ ਤੂੰ ਭੁਗਰ ਰੰਨ ਦੇ ਨੀ। ਖਾਲੀ ਹਥ ਜੇ ਸਾਨੂੰ ਤੂੰ ਛਡ ਜਾਵੇਂ ਕੌਣ ਰਹਿਣ ਦੇਵੇ ਵਿਚ ਛੰਨ ਦੇ ਨੀ। ਗਲਾਂ ਸਚੀਆਂ ਤੈਨੂੰ ਸੁਣਾਈਆਂ ਮੈਂ ਕਰੋ ਸੋਚ ਜਰਾ ਵਿਚ ਮਨ ਦੇ ਨੀ। ਜੇਤਿਆ ਸੂਰਮਾਂ ਹਠ ਦਿਖਾਈਂ ਬੋਲੀ ਮੁਗਲ ਹੋਣ ਦੂਰੇ ਵਾਂਗ ਰੰਨ ਦੇ ਨੀ। ਡਰਦਾ ਮੁਗਲਾਂ ਤੋਂ ਭਜਿਆ ਜਾਂਵਦਾ ਏਂ ਜਿਵੇਂ ਜਾਨ ਲਾਗੀ ਮੇਰੀ ਭੰਨਦਾ ਨੀ। ਕਿਸ਼ਨ ਸਿੰਘ ਨੂੰ ਭੁਲਰਾਂ ਆਖਦੀ ਸੀ ਅਸੀਂ ਮਰਾਂਗੇ ਬਾਝ ਨਾ ਹਿੰਦ ਦੇ ਨੀ।

ਜਾਣਾ ਦੁਲੇ ਦਾ ਨਾਨਕੇ ਪਿੰਡ ਦੇ

ਦੁਲਾ ਭੁਲਰਾਂ ਫੇਰ ਮੋੜ ਕੇ ਤੇ ਵਿਚ ਚੰਡਰਾਂ ਦੇ ਜਾ ਕੇ ਵੜਦਾ ਜੇ। ਜਦੋਂ ਪੰਜ ਸੌ ਨਾਲ ਸਵਾਰ ਲੈ ਕੇ ਪਾਸ ਮਾਮੇ ਦੇ ਜਾਕੇ ਛਡਦਾ