(੪੧)
ਧਾਂਵਦੀ ਏ। ਨਾਹਰੇ ਮਾਰਦੇ ਮਾਰੋ ਹੀ ਮਾਰ ਕਰਕੇ ਸਾਰੇ ਸ਼ਹਿਰ ਨੂੰ ਖੂਬ ਲੁਟਾਂਵਦੀ ਏ। ਘਰ ਦੁਲੇ ਦਾ ਖੂਬ ਹੀ ਲੁਟਿਆ ਸੀ ਛਡੀ ਚੀਜ ਨਾ ਜਿਹੜੀ ਦਿਸ ਆਂਵਦੀ ਏ। ਫਿਰ ਬੰਨਿਆ ਦੁਲੇ ਦਾ ਬਾਲ ਬਚਾ ਸੁਣਕੇ ਰੋਂਦੀਆਂ ਮੋਹਰ ਨਾ ਆਂਵਦੀ ਏ। ਰੋਂਦੀ ਭੁਲਰਾਂ ਵਾਲੇ ਦੇ ਘਰ ਵਾਲੀ ਨਾਲੇ ਆਪਣਾ ਆਪ ਵੰਜਾਂਵਦੀ ਏ। ਹਾਏ ਵੇ ਲਾੜਿਆ ਛਡ ਕੇ ਗਿਆ ਕਿਥੇ ਅਜ ਜਾਨ ਅਸਾਡੜੀ ਜਾਂਵਦੀ ਏ। ਸਾਡੇ ਭਾਣੇ ਮੋਇਆਂ ਸਮਾਨ ਹੋਇਓਂ ਵੈਣ ਕਰਨ ਤਾਂ ਲਧੀ ਹਟਾਂਵਦੀ ਏ। ਭੈਣ ਦੁਲੇ ਦੀ ਬਖਤੋ ਨਾਮ ਜਿਸਦਾ ਰੋ ਰੋ ਕੇ ਜਾਨ ਗਵਾਂਵਦੀ ਏ। ਨਿਜ ਆਈ ਮੈਂ ਵੀਰਨਾ ਮਿਲਣ ਤੈਨੂੰ ਬੋਲ ਬੋਲ ਕੇ ਕੂਕ ਸੁਣਾਂਵਦੀ ਏ। ਜੇ ਮੈਂ ਜਾਣਦੀ ਪਿੰਡੀ ਨਾ ਪੈਰ ਧਰਦੀ ਢਾਹਾਂ ਮਾਰ ਬੇਹੋਸ਼ ਹੋ ਜਾਂਵਦੀ ਏ। ਲੱਧੀ ਆਖਦੀ ਬਸ ਕਰ ਬਚੀਏ ਨੀ ਅਗੇ ਹੋਣੀ ਦੇ ਪੇਸ਼ ਨਾ ਜਾਂਵਦੀ ਏ। ਕਹੇ ਮਾਉਂ ਮਰਾਂ ਮੈਂ ਜ਼ਹਿਰ ਖਾ ਕੇ ਮੈਨੂੰ ਜ਼ਿੰਦਗੀ ਮੂਲ ਨਾ ਭਾਂਵਦੀ ਏ। ਛੋਟੀ ਭੈਣ ਤਾਂ ਬਖਤੋ ਵੀ ਵੈਣ ਕਰਦੀ ਬਾਹਾਂ ਮਾਂ ਦੇ ਗਲ ਵਿਚ ਪਾਂਵਦੀ ਏ। ਹਾਇ ਅੰਮੜੀਏ ਨਿਜ ਜਨਦੀਓਂ ਨੀ ਕਿਥੇ ਮੌਤ ਹੁਣ ਜਾਇ ਵੰਡਾਂਵਦੀ ਏ। ਵੀਰ ਡਰ ਸਣੇ ਛਡ ਕੇ ਜਾਏ ਗਿਆ ਸਾਡੀ ਜਿੰਦੜੀ ਧੂ ਹੀ ਖਾਂਵਦੀ ਏ। ਸਾਡਾ ਹਾਲ ਕੀ ਕਰਨ ਲਾਹੌਰ ਜਾ ਕੇ ਇਸ ਵਾਸਤੇ ਜਾਨ ਘਬਰਾਂਵਦੀ ਏ। ਵੀਰ ਭੈਣ ਨੂੰ ਛੋੜਕੇ ਭਜ ਗਿਆ ਤਾਹੀਏਂ ਜਿੰਦ ਸਾਡੀ ਗਮ ਖਾਂਵਦੀ ਏ। ਹਾਇ ਮੁਗਲਾਂ ਤੋਂ ਜਾਨ ਬਚਾ ਸਾਡੀ ਇਹ ਬੋਲ ਕੇ ਬਾਂਹ ਉਠਾਂਵਦੀ ਏ। ਬੇਟੀ ਦੁਲੇ ਦੀ ਨਾਮ ਸਲੀਮੋ ਜਿਸਦਾ ਰੋ ਰੋ ਕੇ ਰੁਖ ਰੁਵਾਂਵਦੀ ਏ। ਹਾਏ ਬਾਬਲਾ ਛਡ ਕੇ ਗਿਆ ਕਿਥੇ ਫੌਜ ਬੰਨਕੇ ਸਾਨੂੰ ਲਜਾਂਵਦੀ ਏ। ਝਟ ਆਇਕੇ ਲਵੋ ਛੁੜਾ ਸਾਨੂੰ ਗੋਯਾ ਸੁਤੇ ਨੂੰ ਪਈ ਜਗਾਂਵਦੀ ਏ। ਸਾਡਾ ਹਾਲ ਕੀ ਹੋਵੇਗਾ ਬਾਬਲਾ ਵੇ ਨੰਗੀ ਤੇਗ ਸਾਨੂੰ ਦਿਖ ਆਂਵਦੀ ਏ। ਬੇਟਾ ਨੂਰ ਖਾਂ ਜੁਦਾ ਸੀ ਕੈਦ ਕੀਤਾ ਓਹਦੀ ਲੁਧੀ ਨੂੰ ਖਬਰ ਨਾ ਆਂਵਦੀ ਏ। ਦਿਲ ਲੁਧੀ ਦੇ ਵਿਚ ਸੀ