ਸਮੱਗਰੀ 'ਤੇ ਜਾਓ

ਪੰਨਾ:ਦੁੱਲਾ ਭੱਟੀ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮)

ਉਸਨੂੰ ਲਿਆ ਬਚਾਏ ਉਥੇ। ਲਧੀ ਆਖਦੀ ਹੋਣੀ ਨਾ ਮੁੜੇ ਬਚਾ ਉਮਰ ਇਸਦੀ ਏਨੀ ਹਾਏ ਓਥੋਂ। ਬੰਦਾਂ ਨਚੀਆਂ ਖੁਸ਼ੀ ਦੇ ਨਾਲ ਮਿਰਜੇ ਨਾਲ ਦਾਵਤਾਂ ਲਏ ਕਰਾਏ ਓਥੇ। ਝੂਠ ਮੂਠ ਦੁਲਾ ਬਣਾ ਭਾਈ ਰਾਤੀ ਮਜਲਸਾਂ ਖੂਬ ਸਜਾਏ ਓਥੇ। ਭਾਈ ਦੁਲਿਆ ਸੁਣੀ ਤੂੰ ਗਲ ਸਾਰੀ ਪਿੰਡੀ ਸਭ ਨੂੰ ਦੇਵੇਂ ਪੁਚਾਏ ਓਥੇ। ਐਪਰ ਕਲ ਲਾਹੌਰ ਤੂੰ ਨਾਲ ਮੇਰੇ ਦੇਵਾਂ ਸ਼ਾਹ ਦੇ ਸੰਗ ਮਿਲਾਏ ਓਥੇ। ਰਹੇ ਲਧੀ ਤੇ ਮੇਹਰੂ ਹਟਾਇ ਸਾਰੇ ਜ਼ੋਰ ਆਪਣਾ ਕੁਲ ਲਗਾਏ ਓਬੇ। ਐਪਰ ਆਖਦਾ ਦੁਲਾ ਨਾ ਫਿਕਰ ਕਰਨਾ ਮੇਰਾ ਸੇਖੋਂ ਹੈ ਧਰਮ ਭਰਾਏ ਓਥੇ। ਫਜਰੇ ਕੋਰਮਾ ਪਿੰਡ ਨੂੰ ਟੋਰ ਦਿਤਾ ਆਪ ਜਾਨ ਲਾਹੌਰ ਦੇ ਦਾਏ ਓਥੇ। ਫੌਜ ਵਿਚ ਲਾਹੌਰ ਦੇ ਜਾ ਵੜੀ ਮਿਰਜਾ ਦੁਲੇ ਨੂੰ ਘੇਰੇ ਲਿਜਾਏ ਓਥੇ।

ਦੁਲੇ ਨੂੰ ਸ਼ਰਾਬ ਪਿਆਕੇ ਬੇਹੋਸ਼ ਕਰਨਾ ਮਿਰਜੇ ਨੇ ਫੇਰ ਬੰਨ ਕੇ ਜੇਲ ਵਿਚ ਸੁਟਣਾ

ਤਿੰਨ ਰੋਜ਼ ਸੀ ਹੋਣੀ ਜਾਨ ਬਖਸ਼ੀ ਸੋਈ ਬੀਤਿਆ ਤੀਸਰਾ ਵਾਰ ਯਾਰੋ। ਵਕਤ ਸ਼ਾਮ ਦੇ ਉਸ ਭੁਲਰਾਂ ਨੂੰ ਦਿਤਾ ਘਲ ਇਕ ਸਰਦਾਰ ਯਾਰੋ। ਕਰਨੀ ਦੁਲੇ ਦੀ ਅਸਾਂ ਹੈ ਖੂਬ ਖਾਤਰ ਨਾਲੇ ਹੋਣਾ ਕਬਾਬ ਤਿਆਰ ਯਾਰੋ। ਪੈਹਲੇ ਤੋੜ ਦਾ ਨਸ਼ਾ ਮੇਰਾ ਜੀ ਕਰਦਾ ਖਾਤਰ ਹੋਏ ਹੁਸ਼ਿਆਰ ਯਾਰੋ। ਇਕ ਖਾਸ ਹੈ ਜੋਰ ਆਂਦਾ ਰਲ ਉਸਨੂੰ ਦੋਵੇਂ ਕਿਤਾਰ ਯਾਰੋ। ਵਿਚ ਨਸ਼ੇ ਦੇ ਜ਼ਹਿਰ ਘੋਲ ਦਿਤਾ ਤਾਂ ਕੇ ਰਹੇ ਦੁਲੇ ਨੂੰ ਸੁਰਤ ਨਾ ਸਾਰ ਯਾਰੋ। ਜਦੋਂ ਹੋਸ਼ ਤੋਂ ਬੇਹੋਸ਼ ਦੁਲਾ ਮੈਨੂੰ ਆਏ ਕਰਨਾ ਖਬਰਦਾਰ ਯਾਰੋ। ਹੋਈ ਰਾਤ ਜਾ ਖਾਣਾ ਤਿਆਰ ਹੋਇਆ ਕਹੇ ਦੁਲੇ ਨੂੰ ਨਾਲ ਪਿਆਰ ਯਾਰੋ। ਮੈਂ ਤਾਂ ਦੁਲਿਆ ਨਸ਼ਾ ਨਾ ਕਦੀ ਪੀਤਾ ਇਸ ਵਾਰ ਤੂੰ ਮੈਂ ਉਜਰਦਾਰ ਯਾਰੋ। ਐਪਰ ਠਹਿਰਾਇਆ ਭੀ ਕੁਝ ਲਾਜ਼ਮੀ ਹੈ ਖਾਤਰ ਯਾਰ ਯਾਰੋ। ਅਰਜ ਮਿਰਜੇ ਨੇ ਕੀਤੀ ਜਾਂ ਬਹੁਤ ਸਾਰੀ ਦੁਲਾ ਸੁਣਦਾ ਹੋਏ ਲਾਚਾਰ