(੪੭)
ਨੇ ਦਗਾ ਮਲੂਮ ਕੀਤਾ ਹਾਲ ਭਾਈ ਦਾ ਦੇਖ ਨਾ ਝਲਿਆਂ ਈ। ਤੁਰਤ ਫੌਜ ਨੂੰ ਕਰੇ ਤਿਆਰ ਦੁਲਾ ਗੁਸਾ ਖਾਇਕੇ ਆਪ ਹੀ ਚਲਿਆ ਈ। ਕਿਸ਼ਨ ਸਿੰਘ ਦੁਲੇ ਨੇ ਹਲ ਕੀਤਾ ਜਾਏ ਮੁਗਲਾਂ ਦਾ ਕਾਲਜਾ ਸਲਿਆ ਈ।
ਦੁਲੇ ਦਾ ਫੌਜ ਵਿਚ ਕਤਲੇਆਮ ਕਰਨਾ
ਦੁਲਾ ਪਹੁੰਚਿਆ ਮੁਗਲਾਂ ਦੇ ਪਾਸ ਜਾ ਕੇ ਜਿਵੇਂ ਜੰਝਦੀ ਪੈਂਦੀ ਜੋ ਧਾੜ ਲੋਕੋ। ਪਹਿਲੇ ਜਾਏ ਬੰਦੂਕ ਦਾ ਵਾਰ ਕਰਦਾ ਗੋਲੀ ਚਲਦੀ ਸੀ ਸਾੜ ਸਾੜ ਲੋਕੋ। ਗਿਆ ਮੁਕ ਬਰੂਦ ਜਾਂ ਪਾਸ ਵਾਲਾ ਫਿਰ ਤੀਰ ਛਡੇ ਕਾੜ ਕਾੜ ਲੋਕੋ। ਵਾਂਗ ਪਤਿਆਂ ਮੁਗਲ ਉਡਾਏ ਸਟ ਜਿਮੀ ਉਤੇ ਝਾੜ ਝਾੜ ਲੋਕੋ। ਹੋਏ ਖਤਮ ਜਾਂ ਤੀਰ ਫੜ ਲਏ ਨੇਜੇ ਸੀਨਾ ਸੁਟਿਆ ਪਾੜ ਪਾੜ ਲੋਕੋ। ਜਿਵੇਂ ਬਕਰੀ ਮਿਲੇ ਬਘਿਆੜ ਤਾਈਂ ਕਰੇ ਟੁਕੜੇ ਚਾਰ ਚਾਰ ਲੋਕੋ। ਹਾਲ ਮੰਦਾ ਜਾਂ ਮਿਰਜੇ ਨੂੰ ਨਜ਼ਰ ਆਇਆ ਜਾਏ ਪਕੜ ਦਾ ਲਧੀ ਦੀ ਆੜ ਲੋਕੋ। ਛਾਤੀ ਲਧੀ ਦੀ ਮੂੰਹ ਦੇ ਵਿਚ ਪਕੜੇ ਨਾਲੇ ਰੋਂਦਾ ਹੈ ਯਾਰੋ ਯਾਰ ਲੋਕੋ। ਕਹੇ ਮਾਤਾ ਮੈਂ ਧਰਮ ਦਾ ਪੁੱਤ ਹਾਂ ਰਖੀ ਜਾਨ ਮੇਰੀ ਕਰਕੇ ਮਾਰ ਲੋਕੋ। ਦੁਲਾ ਪਹੁੰਚਿਆ ਮਿਰਜੇ ਦੇ ਪਾਸ ਜਾ ਕੇ ਲੱਧੀ ਰੋਕਦੀ ਵਾਂਗ ਪਹਾੜ ਲੋਕੋ। ਬਚਾ ਦੂਲਿਆ ਮਿਰਜਾ ਹੈ ਸ਼ਰਨ ਡਿੱਗਾ ਕਿਸ਼ਨ ਸਿੰਘ ਨਾ ਕਬਰ ਵਿਚ ਗਾਰ ਲੋਕੋ।
ਲਧੀ ਦੇ ਕਹੇ ਦੁਲੇ ਨੇ ਮਿਰਜੇ ਨੂੰ ਛਡਣਾ ਤੇ ਮਿਰਜੇ ਨਾਲ ਲਾਹੌਰ ਵਿਚ ਆਉਣਾ
ਸ਼ਰਨ ਪਿਆ ਨਾ ਮਾਰਨਾ ਦੁਲਿਆ ਵੇ ਲਧੀ ਆਖਦੀ ਹਥ ਉਠਾਇਕੇ ਤੇ। ਜਦੋਂ ਮਾਤਾ ਦੇ ਮੁਖ ਥੀਂ ਬਾਤ ਸੁਣੀ ਤਦੋਂ ਜੰਗ ਤੋਂ ਫੌਜ ਹਟਾਏ ਉਥੇ। ਕਹੇ ਫੌਜ ਨੂੰ ਕਰੋ ਅਰਾਮ ਭਾਈ ਤਦੋਂ ਸਭ ਨੇ ਤੰਬੂ ਲਗਾਏ ਓਥੇ। ਐਪਰ ਰੰਜ ਸੀ ਮਾਮੇ ਜਲਾਲ ਖਾਂ ਦਾ ਦੇਵੇ ਲਧੀ ਨੂੰ ਬਾਤ ਸੁਣਾਏ ਓਥੇ। ਮਾਤਾ ਮਿਰਜੇ ਨੂੰ ਕਦੇ ਨਾ ਛਡਦਾ ਮੈਂ ਤੈਂ ਤਾਂ