ਸਮੱਗਰੀ 'ਤੇ ਜਾਓ

ਪੰਨਾ:ਦੁੱਲਾ ਭੱਟੀ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੬)

ਦਾ ਹੈ। ਜਦੋਂ ਸ਼ੇਰ ਖਾਂ ਘੋੜੇ ਨੂੰ ਛੇੜਦਾ ਸੀ ਛਾਲ ਪਲੰਘ ਪਲੰਘ ਉਹ ਮਾਰਦਾ ਹੈ। ਕਿਸ਼ਨ ਸਿੰਘ ਸ਼ੇਰ ਖਾਂ ਸ਼ੇਰ ਬੱਚਾ ਸਿਰ ਦੋਹਾਂ ਦੇ ਚਾ ਉਤਾਰਦਾ ਹੈ।

ਦੂਸਰਾ ਜੰਗ ਦੁਲੇ ਦੇ ਮਾਮੇ ਦਾ

ਫਿਰ ਜੰਗ ਨੂੰ ਜੰਗ ਖਾਂ ਰਵਾਂ ਹੋਏ ਹੁਣੇ ਦੇਖ ਤੂੰ ਭਾਣਜਿਆ ਵਾਰ ਮੇਰਾ। ਖੜਾ ਹੋਵੇ ਨਾ ਸਾਹਮਣੇ ਸ਼ੇਰ ਮੇਰੇ ਜਦੋਂ ਦੇਖਸੀ ਜੋਰ ਤੇ ਸੋਰ ਮੇਰਾ। ਘੋੜਾ ਛੇੜਦਾ ਤੁਰਤ ਜਵਾਨ ਬਾਂਕਾ ਦੇਖੋ ਜੰਗ ਵਿਚ ਕੀਤਾ ਪੂਰ ਮੇਰਾ। ਭੇਜ ਛਾਂਟ ਕੇ ਮਰਦ ਤੂੰ ਕਿਸ਼ਨ ਸਿੰਘਾ ਜਿਹੜਾ ਘਲਦਾ ਗਰਜ ਤੇ ਘੇਰ ਮੇਰਾ। ਜਦੋਂ ਜੰਗ ਖਾਂ ਜਾਇ ਪੁਕਾਰਿਆ ਸੀ ਮਿਰਜਾ ਭੇਜਨਾ ਚਾਰ ਜੁਆਨ ਬੇਲੀ। ਤੁਸੀਂ ਚਾਰ ਤੇ ਉਹ ਅਕਲੜਾ ਹੈ ਕਰੇ ਪਲ ਦੇ ਵਿਚ ਬੇਜਾਨ ਬੇਲੀ। ਚਾਰੇ ਕਸ ਹਥਿਆਰ ਤਿਆਰ ਹੋਏ ਹੋਏ ਤਰਫ ਮੈਦਾਨ ਰਵਾਨ ਬੇਲੀ। ਇਕ ਜੰਗ ਖਾਂ ਤੇ ਜਗ ਕਰਦੇ ਲਵੇ ਚੌਹਾਂ ਨੂੰ ਪਲ ਵਿਚ ਰਾਨ ਬੇਲੀ। ਥੋਹੜੀ ਦੇਰ ਅੰਦਰ ਡਿਗੇ ਘੋੜਿਆਂ ਤੋਂ ਜਦੋਂ ਲਾ ਬੈਠੇ ਸਾਰਾ ਤਾਨ ਬੇਲੀ। ਕਿਸ਼ਨ ਸਿੰਘ ਜੰਗ ਦੇ ਰਹਿਮ ਕੀਤੇ ਬਾਪ ਪੁਤਰਾਂ ਝਟ ਕੁਹਾਨ ਬੇਲੀ।

ਦੂਸਰੇ ਦਿਨ ਘਲਿਆ ਸੰਗ ਦੁਲੇ ਦੇ ਛੋਟੇ ਭਰਾ ਜਲਾਲ ਖ਼ਾਂ ਦਾ ਮਾਰਿਆ ਜਾਣਾ

ਰੋਜ ਤੀਸਰੇ ਉਠ ਸਵੇਰ ਵੇਲੇ ਜੰਗ ਕਰਨ ਜਲਾਲ ਖਾਂ ਚਲਿਆਂ ਈ। ਪੰਜੇ ਲਾ ਹਥਿਆਰ ਤਿਆਰ ਹੋਇਆ ਤੁਰਤ ਜਾਏ ਮੈਦਾਨ ਨੂੰ ਮਲਿਆ ਈ। ਜਦੋਂ ਦੇਖਿਆ ਮਿਰਜੇ ਜਲਾਲ ਖਾਂ ਨੂੰ ਸਤ ਮੁਗਲਾਂ ਨੂੰ ਉਠਕੇ ਘਲਿਆਂ ਈ। ਦਿਲ ਵਾਲਾ ਜੁਆਨ ਨਾ ਮੂਲ ਹੁੰਦਾ ਦੇਖ ਮੁਗਲਾਂ ਨੂੰ ਮੂਲ ਨਾ ਹਲਿਆ ਈ। ਮਾਰੇ ਚਾਰੇ ਤੇ ਜੰਗ ਸੀ ਖੂਬ ਕੀਤਾ ਧਾਰ ਹੌਂਸਲਾ ਸਭ ਨੂੰ ਠਲਿਆ ਈ। ਐਪਰ ਲੇਖ ਨਸੀਬ ਦਾ ਲਿਖਿਆ ਜੋ ਓਹ ਤਾਂ ਕਿਸੇ ਤੋਂ ਜਾਏ ਨਾ ਟਲਿਆ ਈ। ਜਦੋਂ ਮਿਰਜੇ ਨੇ ਦੂਰੋਂ ਹਵਾਲ ਡਿਠਾ ਹੋਰ ਸੂਰਮੇ ਭੇਜ ਉਬਲਿਆ ਈ। ਸਾਰਾ ਦੁਲੇ