ਸਮੱਗਰੀ 'ਤੇ ਜਾਓ

ਪੰਨਾ:ਦੁੱਲਾ ਭੱਟੀ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੫)

ਤੇਰਾ ਸਿਰ ਕਟਦੀ। ਕੌਲ ਤੇ ਕਰਾਰ ਨੂੰ ਨਾ ਮੂਲੋਂ ਹਟਦੀ। ਸਭ ਨੂੰ ਕਿਸ਼ਨ ਸਿੰਘ ਨੂੰ ਛਡਾਂ ਖਾਇਕੇ। ਦੁਲਿਆ ਵੇ ਟੋਕਰਾ ਚੁਕਾਈਂ ਆਇਕੇ।

ਮਿਰਜੇ ਨੇ ਸ਼ਾਹ ਨੂੰ ਖਤ ਲਿਖਣਾ

ਨਹੀਂ ਵਿਚ ਲਾਹੌਰ ਦੇ ਗਿਆ ਮਿਰਜਾ ਸੁਣੋ ਇਸ ਦੀ ਕੁਛ ਹਵਾਲ ਪਿਆਰੇ। ਲਿਖੇ ਖਤ ਇਕ ਸ਼ਾਹ ਨੂੰ ਹੈ ਮਿਰਜਾ ਦਸਖਤ ਕਰਦਾ ਮੇਹਰੂ ਦੇ ਨਾਲ ਪਿਆਰੇ। ਮੈਨੂੰ ਮਿਲੇ ਜਗੀਰ ਇਨਾਮ ਸ਼ਾਹਾ ਕੰਮ ਕੀਤਾ ਜੇ ਨਿਮਕ ਹਲਾਲ ਪਿਆਰੇ। ਅਕਬਰ ਬਾਦਸ਼ਾਹ ਮੋੜ ਜੁਆਬ ਦਿਤਾ ਦੇਸਾਂ ਬਹੁਤ ਮੈਂ ਧਨ ਤੇ ਮਾਲ ਪਿਆਰੇ। ਹੁੰਦੀ ਤਦੋਂ ਜਗੀਰ ਅਤਾ ਤੈਨੂੰ ਦੁਲਾ ਹੋਂਵਦਾ ਜੇ ਸੰਗ ਬਿਆਲ ਪਿਆਰੇ। ਜੇ ਤਾਂ ਲੋੜ ਹੈ ਤੈਨੂੰ ਜਗੀਰ ਵਾਲੀ ਲਿਆਵੀਂ ਦੁਲੇ ਨੂੰ ਢੂੰਡ ਤੇ ਭਾਲ ਪਿਆਰੇ। ਹੋਵੇ ਲੋੜ ਜੇ ਧਨ ਦੀ ਹੋਵੇ ਹਾਜ਼ਰ ਆਈਂ ਲਾਹੌਰ ਫਿਲਹਾਲ ਪਿਆਰੇ। ਮਿਰਜਾ ਬਾਜੀਗਰ ਨਾ ਜਾਣਦਾ ਸੀ ਕਿਸ਼ਨ ਸਿੰਘ ਏਹ ਕੀਤੀ ਹੈ ਚਾਲ ਪਿਆਰੇ।

ਪਹਿਲਾ ਜੰਗ ਸ਼ੇਰ ਖਾਂ ਦੁਲੇ ਦੇ ਭਾਣਜੇ ਦਾ

ਵੇਲੇ ਸੁਬਾ ਦੇ ਉਠਕੇ ਵਜੂ ਸਾਜ ਨਮਾਜ ਗੁਜਾਰਦਾ ਹੈ। ਕਹੇ ਦੁਲੇ ਨੂੰ ਅੱਜ ਮੈਂ ਜੰਗ ਕਰਸਾਂ ਲੈਂਦਾ ਨਾਮ ਮੈਂ ਪਾਕ ਗੁਫਾਰ ਦਾ ਹੈ। ਦੁਲਾ ਆਖਦਾ ਵਸਨ ਭਾਣਜੇ ਨੂੰ ਖੁਸ਼ੀ ਰਹੇ ਜੇਹੜਾ ਜੰਗ ਧਾਰਦਾ ਹੈ। ਐਪਰ ਸੰਗ ਨਾਂ ਜਾਏ ਕੋਈ ਤੇਰੇ ਹੁਕਮ ਮੁਗਲਾਂ ਦਾ ਜਗ ਵਿਚਾਰਦਾ ਹੈ। ਕਹੇ ਸ਼ੇਰ ਖਾਂ ਫਿਕਰ ਨਾ ਇਕ ਰਤੀ ਜੰਗ ਹੋਵਨਾ ਅਜ ਤਲਵਾਰ ਦਾ ਹੈ। ਛੇੜੇ ਲਤ ਤੋ ਹਥ ਤੇ ਹਥ ਰਖੇ ਨਾਲੇ ਰਬ ਦਾ ਨਾਮ ਚਿਤਾਰਦਾ ਹੈ। ਘੋੜਾ ਵੜਿਆ ਹਵਾ ਦੇ ਵਾਂਗ ਲੈਕੇ ਜਾਵੇ ਫੌਜ ਅਗੇ ਲਲਕਾਰ ਦਾ ਹੈ। ਆਏ ਚਾਰ ਜੁਆਨ ਤਿਆਰ ਹੋ ਕੇ ਸ਼ੋਰ ਮਚਦਾ ਮਾਰ ਹੀ ਮਾਰ