ਸਮੱਗਰੀ 'ਤੇ ਜਾਓ

ਪੰਨਾ:ਦੁੱਲਾ ਭੱਟੀ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੪)

ਕਸਾਂਵਦਾ ਜੀ। ਮਾਮਾ ਉਸ ਦਾ ਜੰਗ ਨੂੰ ਨਾਲ ਟੁਰਿਆ ਸੰਗ ਕਈ ਅਸਵਾਰਚ ੜਾਂਵਦਾ ਜੀ। ਨਾਲ ਕਰੋਧ ਦੇ ਚਲਿਆ ਚੰਡਰਾਂ ਤੋਂ ਇਕ ਪਲ ਵਿਚ ਪਿੰਡੀ ਆਂਵਦਾ ਜੀ। ਦੇਖ ਪਿੰਡੀ ਦਾ ਹਾਲ ਬਰਬਾਦ ਹੋਇਆ ਨਾਲੇ ਲੋਕਾਂ ਨੂੰ ਆਖ ਸੁਣਾਂਵਦਾ ਜੀ। ਮੈਂ ਤਾਂ ਧਾਵਾ ਲਾਹੌਰ ਤੋ ਅਜ ਕਰਨਾ ਚਲੋ ਸੰਗ ਜਿਸਦਾ ਦਿਲ ਚਾਂਹਵਦਾ ਜੀ। ਸਭੇ ਪਹਿਨ ਹਥਿਆਰ ਤਿਆਰ ਹੋਏ ਦੁਲਾਂ ਰਾਹ ਦੇ ਵਿਚ ਠਹਿਰਾਂਵਦਾ ਜੀ। ਫੌਜ ਉਤਰੀ ਹੋਈ ਮਾਲੂਮ ਦੁਲਾ ਹੋਈ ਲੀਕ ਜ਼ਮੀਨ ਤੇ ਪਾਂਵਦਾ ਜੀ। ਜਿਸ ਨੂੰ ਜਾਨ ਪਿਆਰੀ ਹੈ ਹੋ ਪਿਛੇ ਧਾਵੇ ਮੌਤ ਦੇ ਕਦਮ ਉਠਾਂਵਦਾ ਜੀ। ਕੰਬੋ ਦਿਲ ਸਭ ਪਿਛਾਂਹ ਹਟ ਜਾਂਦੇ ਲੜਨ ਵਾਲਿਆਂ ਸਾਥ ਲਿਜਾਂਵਦਾ ਜੀ। ਦਸਾਂ ਅਣੀ ਦਾ ਹਾਲ ਮੈਂ ਕਿਸ਼ਨ ਸਿੰਘਾ ਇਹ ਦਿਲ ਮੇਰੇ ਵਿਚ ਹੋਂਵਦਾ ਜੀ।

ਹੋਣੀ ਦਾ ਆਉਣਾ ॥ ਕੋਰੜਾ ਛੰਦ॥

ਚੜਿਆ ਜਾਂ ਦੁਲਾ ਅਗੋਂ ਹੋਣੀ ਆਂਵਦੀ। ਦੁਲੇ ਲੈ ਕੇ ਨਾਮ ਉਹਦਾ ਸੀ ਬੁਲਾਂਵਦੀ। ਕੰਨਿਆ ਦਾ ਮੈਂ ਭਾਰ ਲਾ ਆਇਕੇ। ਦੁਲੇ ਵੇ ਟੋਕਰਾ ਚੁਕਾਈਂ ਆਇਕੇ। ਸੁਣਕੇ ਭਾਣਜਾ ਦੁਲੇ ਨੇ ਘਲਿਆ। ਜੈਰ ਸੀ ਲਗਾਇਆ ਟੋਕਰਾ ਨਾ ਹਲਿਆ। ਮੋੜਦੀ ਹੈ ਹੋਣੀ ਉਸ ਹਟਾਇਕੇ। ਦੁਲਿਆ ਵੇ ਟੋਕਰਾ ਚੁਕਾਈਂ ਆਇਕੇ। ਹੋਣੀ ਕਹੇ ਟੋਕਰਾ ਨਾ ਮੂਲ ਹਿਲਦਾ। ਦੁਲਾ ਤਦੋਂ ਲੰਮੀ ਲੰਮੀ ਚਾਲ ਚਲਦਾ। ਆਖਦੀ ਹੈ ਹੋਣੀ ਇਸ ਨੂੰ ਸੁਣਾਇਕੇ। ਦੁਲਿਆ ਵੇ ਟੋਕਰਾ ਚੁਕਾਈਂ ਆਇਕੇ। ਦੁਲਾ ਆਖੇ ਜੇ ਮੈਂ ਟੋਕਰਾਂ ਚੁਕਾਵਸਾਂ। ਹੋਣੀ ਆਖੋ ਸਿਰ ਦੀ ਸ਼ਰਤ ਲਾਇਸਾਂ। ਚੁਕਦਾ ਹੈ ਸਿਰ ਤੇ ਸ਼ਰਤ ਲਾਇਕੇ। ਦੁਲਿਆ ਵੇ ਟੇਕਰਾ ਚੁਕਾਈਂ ਆਇਕੇ। ਟੋਕਰਾ ਨਾ ਦੁਲਾ ਪਾਸੇ ਜਾਇ ਚੁਕਿਆ। ਸਾਰਾ ਜੋਰ ਆਪਣਾ ਲਗਾਇ ਥਕਿਆ। ਸਿਰ ਤੇਰਾ ਦੁਲਿਆ ਵੇ ਵਢਾਂ ਜਾਇਕੈ। ਦੁਲਿਆ ਟੋਕਰਾ ਟੁਕਾਈਂ ਆਇਕੇ। ਹੋਣਾ ਮੇਰਾ ਨਾਸ