ਸਮੱਗਰੀ 'ਤੇ ਜਾਓ

ਪੰਨਾ:ਦੁੱਲਾ ਭੱਟੀ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੩)

ਆਖਦਾ ਹੈ ਭੁਖਿਆ ਮਾਰ ਮੈਨੂੰ ਅਜ ਜਹਿਨ ਥੀਂ ਆਨ ਦਿਖਾਇਆ ਜੇ। ਜੇ ਮੇਹਰੂਆ ਮੇਰੇ ਨਜਦੀਕ ਆਵੇਂ ਤੈਨੂੰ ਜਾਨ ਤੋਂ ਮਾਰ ਮੁਕਾਯਾ ਜੇ। ਮੇਹਰੂ ਆਖਦਾ ਕੁਝ ਨਾ ਵਸ ਮੇਰੇ ਸਾਰਾ ਕੌੜਮਾਂ ਬੰਨ ਚਲਾਇਆ ਜੇ। ਮੈਂ ਵੀ ਅਜ ਭੋਰੇ ਵਿਚੋਂ ਨਿਕਲਿਆ ਹਾਂ ਮੈਨੂੰ ਭੁਖ ਪਿਆਸ ਸਤਾਇਆ ਜੇ। ਜਦੋਂ ਵਾਸਤਾ ਮੇਹਰੂ ਨੇ ਕੀਤਿਆ ਈ ਪਾਣੀ ਰੋਜੇ ਦੇ ਨੇਤਰੋਂ ਆਇਆ ਜੇ। ਆਖੇ ਕਸ ਤੂੰ ਜੀਨ ਸ਼ਤਾਬ ਮੇਹਰੂ ਤਦੋਂ ਪਿਠ ਨੂੰ ਖੂਬ ਝੁਕਾਇਆ ਜੇ। ਮੋਹਰੂ ਕਸ ਕੇ ਜੀਨ ਸਵਾਰ ਹੋਇਆ ਘੋੜਾ ਫੌਜ ਦੇ ਵਿਚ ਨਚਾਇਆ ਜੇ। ਪਾਇਆ ਫੌਜ ਦੇ ਵਿਚ ਭੁਚਾਲ ਜਾ ਕੇ ਸਿਰ ਕਈਆਂ ਦਾ ਜਦੋਂ ਕਟਾਇਆ ਜੇ। ਜਦੋਂ ਫੌਜ ਸਾਰੀ ਓਦੇ ਮਗਰ ਲਗੀ ਮੂੰਹ ਚੰਡਰਾਂ ਵਲ ਭਵਾਇਆ ਜੇ। ਘੋੜਾ ਚੀਰ ਕੇ ਚੰਡਰਾਂ ਵਿਚ ਵੜਿਆ ਦੁਲਾ ਸੁਤਾ ਸੀ ਆਨ ਜਗਾਇਆ ਜੇ। ਨਾਲੇ ਸੋਚਦਾ ਨਹੀਂ ਸ਼ਿਤਾਬ ਦਸਾਂ ਬਾਝ ਨਸ਼ੇ ਦੇ ਮੈਂ ਤਾਂ ਧਾਇਆ ਜੇ। ਦੁਲਾ ਪੁਛਦਾ ਪਿੰਡੀ ਦਾ ਹਾਲ ਕੀ ਏ ਮੇਹਰੂ ਆਖਦਾ ਖੂਬ ਸੁਹਾਇਆ ਜੇ। ਨਸ਼ੇ ਸਜਰੀ ਲਈ ਸ਼ਰਾਬ ਦੁਲੇ ਨਾਲੇ ਬਕਰਾ ਤੁਰਤ ਕਟਾਇਆ ਜੇ। ਦੋਨੋਂ ਭਾਂਈ ਹੀ ਬੈਠਦੇ ਇਕ ਜਗਾ ਨਸ਼ਾ ਮੇਹਰੂ ਨੂੰ ਖੂਬ ਪਲਾਯਾ ਜੇ। ਜਦੋਂ ਮੇਹਰੂ ਨੂੰ ਨਸ਼ੇ ਨੇ ਜ਼ੋਰ ਕੀਤਾ ਫਿਰ ਦੁਲੇ ਨੂੰ ਤੁਰਤ ਜਗਾਯਾ ਜੇ। ਪਾਜੀ ਹੋ ਕੇ ਦੁਲਿਆ ਭਜ ਆਇਓਂ ਏਥੇ ਆਇਕੇ ਆਪ ਲੁਕਾਇਆ ਜੇ। ਪਹਿਲੇ ਦੂਸਰੇ ਰੋਜ਼ ਮੈਂ ਜੰਗ ਕੀਤਾ ਬਹੁਤ ਮੁਗਲਾਂ ਨੂੰ ਮਾਰ ਮੁਕਾਇਆ ਜੇ। ਰੋਜ ਤੀਸਰੇ ਨੂਰ ਖਾਂ ਪੁਤ ਤੇਰਾ ਮੂੰਹ ਮੁਗਲਾਂ ਦਾ ਖੂਬ ਭਵਾਇਆ ਜੇ। ਐਪਰ ਨੂਰ ਖਾਂ ਬਨਿਆਂ ਸਣੇ ਡੇਰੇ ਨਾਲੇ ਸ਼ਹਿਰ ਭੀ ਕੁਲ ਲੁਟਾਇਆ ਜੇ। ਕਿਸ਼ਨ ਸਿੰਘ ਇਕ ਹਲ਼ਾ ਮੈਂ ਅਜ ਕੀਤਾ ਬਾਰਾਂ ਵਢਕੇ ਏਥੇ ਮੈਂ ਆਇਆ ਜੇ।

ਦੁਲੇ ਨੇ ਪਿੰਡੀ ਦੀ ਤਰਫ ਰਵਾਨਾ ਹੋਣਾ

ਹਾਲ ਮੇਹਰੂ ਨੇ ਦੁਲੇ ਨੂੰ ਦਸਿਆ ਜਾਂ ਤੁਰਤ ਬਕੀ ਤੇ ਜੀਨ