ਦੰਪਤੀ ਪਿਆਰ
ਪੈਰਾਂ ਵਿਚ ਬੇੜੀਆਂ ਪਾ ਕੇ ਮੈਨੂੰ ਸੁਟ ਦੇਹ ਇਸ ਗੱਲ ਵਿਚ ਬਹੁਤ ਰਾਜ਼ੀ ਹਾਂ। ਜਿਸ ਤਰ੍ਹਾਂ ਤੁਹਾਡੀ ਮਰਜ਼ੀ ਆਵੇ ਆਖ ਲਵੋ। ਤੁਹਾਡਾ ਮੂੰਹ ਕਿਸੇ ਨੇ ਬੰਨ੍ਹ ਨਹੀਂ ਲੈਣਾ। ਹੇ ਪਰਮੇਸ਼ਰਾ? ਸਭ ਦਾ ਭਲਾ ਕਰ! ਇਸ ਗ਼ਰੀਬਣੀ ਉੱਪਰ ਭੀ ਕੁਝ ਦਇਆ ਕਰ।"
"ਧੀਏ! ਮੰਨ ਜਾ, ਕਿਹਾ ਮੰਨ ਜਾ 1 ਅੱਛਾ ਥੋੜਾ ਜਿਹਾ ਕੁਝ ਖਾ ਪੀ ਲੈ, ਫੇਰ ਮੈਂ ਤੇਰੇ ਨਾਲ ਗੱਲ ਕਰਾਂਗੀ। ਤੂੰ ਕਈ ਦਿਨਾਂ ਦੀ ਭੁੱਖੀ ਮਲੂਮ ਹੁੰਦੀ ਹੈਂ, ਇਸ ਲਈ ਤੇਰਾ ਚਿੱਤ ਟਿਕਾਣੇ ਨਹੀਂ। ਜਾਹਨੀ ਬਖਤੇ, ਉਸ ਹਰਾਮਜ਼ਾਦੇ ਬਾਵਰਚੀ ਨੂੰ ਆਖ ਕਿ ਜੇਕਰ ਖਾਣਾ ਤਯਾਰ ਹੋਵੇ ਤਾਂ ਥੋੜਾ ਜਿਹਾ ਗੋਸ਼ਤ ਰੋਟੀ ਇਸ ਦੇ ਵਾਸਤੇ ਲੈ ਆਵੇ। ਇਹ ਹਿੰਦਣੀ ਹੈ, ਇਸ ਲਈ ਇਸ ਨੂੰ ਮਿਠਾਈ ਖਾਣ ਦੀ ਬਹੁਤ ਆਦਤ ਹੋਵੇਗੀ, ਸੋ ਦੋ ਆਨੇ ਦੀ ਕੋਈ ਚੰਗੀ ਜਿਹੀ ਮਿਠਾਈ ਭੀ ਲਈ ਆਵੇ।"
"ਖ਼ਬਰਦਾਰ! ਮੈਨੂੰ ਧੀ ਸ਼ੀ ਕਹਿਓਈ ਤਾਂ। ਕੌਣ ਮਾਂ ਅਤੇ ਕੌਣ ਧੀ? ਥੂ! ਥੂ! ਵਾਹਿਗੁਰੂ! ਵਾਹਿਗੁਰੂ! ਪਾਪਣੇ! ਮਾਸ ਖੁਵਾਲਣ ਲੱਗੀ ਹੈਂ? ਅੱਗ ਵਿਚ ਪਵੇ ਤੇਰਾ ਮਾਸ ਅਤੇ ਮਿਠਾਈ, ਤੈਨੂੰ ਨਜ਼ਰ ਨਹੀਂ ਆਉਂਦਾ ਮੈਂ ਕੌਣ ਹਾਂ ਡੈਣ? ਮੇਰਾ ਧਰਮ ਖੋਹ ਕੇ ਮੈਥੋਂ ਪਾਪ ਕਰਮ ਕਰਾਉਣਾ ਚਾਹੁੰਦੀ ਹੈਂ? ਪਾਣੀ ਵਿਚ ਆਪਣੀ ਸ਼ਕਲ ਤਾਂ ਵੇਖ ਲੈ!"
"ਦੇਖ ਨੀ ਕਰੀਮਾਂ! ਇਹ ਕੁੜੀ ਕਿਸ ਤਰ੍ਹਾਂ ਗਾਲਾਂ ਕੱਢਦੀ ਹੈ।" ਬੁਰੇ ਦੀ ਭਲਾਈ, ਖਾਣ ਨੂੰ ਆਈ!" ਰੰਨ ਨੂੰ ਡਾਕੂਆਂ ਦੇ ਪੰਜੇ ਵਿਚੋਂ ਮੁਸ਼ਕਲਾਂ ਨਾਲ ਕੱਢ ਲਿਆਂਦਾ ਹੈ, ਇਸ ਦੇ ਅਗੇ ਕੁਝ ਕੀਮਤ ਹੀ ਨਹੀਂ, ਰੰਨ ਸਾਡੇ ਕਸਬ ਕੋਲੋਂ ਡਰਦੀ ਹੈ, ਡਾਕੂਆਂ ਵਿਚ ਰਹਿ ਕੇ ਪਾਕ ਦਾਮਨ ਬਣਦੀ ਹੈ! ਇਹ ਨਹੀਂ ਸਮਝਦੀ ਕਿ ਦੁਨੀਆਂ ਵਿਚ ਇਸ ਵਰਗਾ ਕੋਈ ਮਜ਼ਾ ਹੀ ਨਹੀਂ। ਇਸ ਨੂੰ ਮੈਂ ਭੋਲੀ ਭਾਲੀ ਅਤੇ ਦੁਖੀਆ ਜਾਣ ਕੇ ਏਡੀ ਮਿਹਨਤ ਕੀਤੀ ਹੈ, ਉਸ ਦਾ ਬਦਲਾ ਇਹ ਮੈਂਨੂੰ ਚੰਗਾ ਦੇਣ ਲਗੀ ਹੈ। ਮੈਂ ਜੇਕਰ ਇਸ ਨੂੰ ਨਾ ਲਿਆਉਂਦੀ ਤਾਂ ਭਾਵੇਂ ਕਿਸੇ ਚੂਹੜੇ ਦੇ ਘਰ ਹੀ ਇਸ ਨੂੰ ਡਾਕੂ ਵੇਚ ਜਾਂਦੇ? ਛਿਨਾਰ ਰੰਨ! ਹਰਾਮਜ਼ਾਦੀ!"
ਵਿਚਾਰੀ ਸਰੂਪ ਕੌਰ ਹੁਣ ਤੱਕ ਉਸ ਪਾਪਣ ਦੇ ਦੁਰਵਚਨ ਸੁਣਦੀ
100