ਦੰਪਤੀ ਪਿਆਰ
ਹੋਈ ਚੁੱਪ ਬੈਠੀ ਸੀ, ਪਰ ਜਿਸ ਵੱਲੋ ਉਸ ਨੇ ਫਿਨਾਰ, “ਹਰਾਮਜ਼ਾਦੀ' ਆਦਿ ਦੁਰਵਚਨ ਭੀ ਉਸ ਨੂੰ ਸੁਣਾ ਦਿਤੋ ਤਾਂ ਉਸ ਦੀਆਂ ਅੱਖਾਂ ਵਿਚੋਂ ਹੰਝੂ ਨਿਕਲ ਪਏ। ਉਸ ਵੇਲੇ ਸਰੂਪ ਕੌਰ ਆਪਣੇ ਦਿਲ ਨੂੰ ਨਾ ਰੋਕ ਸਕੀ। ਉਸ ਨੇ ਬਹੁਤ ਦੀਨਤਾ ਅਤੇ ਨਿੰਮ੍ਰਤਾ ਨਾਲ ਹੱਥ ਜੋੜ ਕੇ ਕਿਹਾ:—
"ਰਾਣੀ ਸਾਹਿਬਾ! ਮੈਂ ਤੁਹਾਡਾ ਬਹੁਤ ਉਪਕਾਰ ਮੰਨਦੀ ਹਾਂ ਕਿ ਮੈਨੂੰ ਤੁਸਾਂ ਡਾਕੂਆਂ ਦੇ ਪੰਜੇ ਵਿਚੋਂ ਕੱਢ ਲਿਆਂਦਾ ਹੈ ਮੈਂ ਇਸ ਦਾ ਅਹਿਸਾਨ ਸਾਰੀ ਉਮਰ ਨਹੀਂ ਭੁਲਾਵਾਂਗੀ, ਪਰ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਕੇ ਇਹ ਦਾਨ ਮੰਗਦੀ ਹਾਂ ਕਿ ਮੈਨੂੰ ਤੁਸੀਂ ਛਿਨਾਰ ਆਦਿ ਦੁਰਵਚਨ ਨਾ ਆਖੋ ਮੈਨੂੰ ਇਹ ਸੁਣ ਕੇ ਬਹੁਤ ਦੁਖ ਹੁੰਦਾ ਹੈ। ਹੋਰ ਜੋ ਕੁਝ ਤੁਹਾਡੀ ਮਰਜ਼ੀ ਆਖੋ ਪਰ ਮੈਨੂੰ ਛਿਨਾਰ ਦਿਨਾਲ ਨ ਕਹੋ।"
"ਦੇਖੋ! ਰੰਨ ਵੇਸਵਾਂ ਦੇ ਘਰ ਆ ਕੇ ਛਿਨਾਰ ਅਖਾਣੋਂ ਡਰਦੀ ਹੈ? ਲਿਆ ਨੀ ਕਰੀਮਾਂ ਰਤਾ ਕੋਰੜਾ ਮੈਂ ਧਰਮ ਸ਼ਰਮ ਕੱਢਾ ਇਸਦਾ। ਲਿਆਉਂਦੀ ਕਿਉਂ ਨਹੀਂ?"
ਮਾਲਕਣ ਦੀ ਆਗਿਆ ਅਨੁਸਾਰ ਕਰੀਮਾਂ ਚਾਬੁਕ ਲੈ ਆਈ। ਚਾਬੁਕ ਹੱਥ ਲੈਂਦਿਆਂ ਹੀ ਮਹਬੂਬ ਜਾਨ ਅੱਗੇ ਹੋ ਗਈ। ਉਸ ਨੇ ਖੜੇ ਹੋ ਕੇ ਕਾੜ! ਕਾੜ! ਸਰੂਪ ਕੌਰ ਨੂੰ ਪੰਜ ਚਾਰ ਕੋਰੜੇ ਜੜ ਦਿੱਤੇ। ਸਰੂਪ ਕੌਰ ਨੇ 'ਜੀ ਆਇਆਂ' ਨੂੰ ਕਰਕੇ ਝੱਲ ਲਏ।
"ਯਾ ਖ਼ੁਦਾ! ਇਹ ਔਰਤ ਕੀ ਹੈ? ਪੱਥਰ ਨਾਲ਼ੋਂ ਸਖਤ ਹੈ। ਮਾਰਦਿਆਂ ਮਾਰਦਿਆਂ ਤਾਂ ਹੱਥ ਸੁੰਨ ਹੋ ਗਏ, ਪਰ ਇਸ ਛਿਨਾਰ ਦੀ ਅਜੇ ਤੱਕ ਕਮਰ ਭੀ ਸਿੱਧੀ ਨਾ ਹੋਈ।"
"ਫੇਰ ਛਿਨਾਰ? ਖ਼ਬਰਦਾਰ ਫੇਰ ਛਿਨਾਰ ਆਖਿਓਈ ਤਾਂ!"
"ਆਹੋ ਆਹੋ ਆਖਾਂਗੀ, ਮੈਂ ਸੌ ਵਾਰੀ ਆਖਾਂਗੀ ਛਿਨਾਰ, ਛਿਨਾਰ, ਰੰਨ ਪਾਕ ਦਾਮਨ ਬਣਦੀ ਹੈ। ਲਿਆ ਨੀ ਬਖ਼ਤੋ ਥੋੜਾ ਗੋਸ਼ਤ। ਦੋ ਲੜਕੀਆਂ ਇਸ ਦੇ ਹੱਥ ਫੜ ਲਓ। ਬਖ਼ਤੋ! ਤੂੰ ਇਸ ਦੇ ਮੂੰਹ ਵਿਚ ਗੋਸ਼ਤ ਲਿਆ ਕੇ ਦੇਹ, ਥੋੜੀ ਸ਼ਰਾਬ ਭੀ ਲਈ ਆਵੀਂ, ਮੈਂ ਇਸ ਦੇ ਸਿਰ ਤੇ ਕੋਰੜਾ ਲੈ ਕੇ ਖੜੀ ਹੁੰਦੀ ਹਾਂ। ਰੰਨ ਧਰਮ ਧਰਮ ਦੀ ਦੁਹਾਈ ਪਈ ਫੇਰਦੀ ਹੈ, ਮੈਂ ਹੁਣੇ
101