ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਇਸ ਦਾ ਧਰਮ ਸ਼ਰਮ ਇਕ ਮਿੰਟ ਵਿਚ ਕੱਢ ਸੁਟਦੀ ਹਾਂ।”

ਝਟ ਮਾਸ ਸ਼ਰਾਬ ਆ ਗਏ ਦੋ ਲੋਂਡੀਆਂ ਨੇ ਉਸ ਦੇ ਹੱਥ ਮਜ਼ਬੂਤ ਕਰਕੇ ਫੜ ਲਏ। ਬਖਤੋ ਅੱਗੇ ਹੋ ਕੇ ਸਰੂਪ ਕੌਰ ਦੇ ਮੂੰਹ ਵਿਚ ਮਾਸ ਦੀ ਬੁਰਕੀ ਦੇਣ ਲਈ ਤਿਆਰ ਹੋਈ ਹੀ ਸੀ ਕਿ ਸਰੂਪ ਕੌਰ ਨੇ ਉਸ ਨੂੰ ਅਜਿਹੀ ਲੱਤ ਖਿੱਚ ਕੇ ਮਾਰੀ ਕਿ ਬਖਤੋਂ ਧੜੰਮ ਕਰ ਕੇ ਡਿੱਗ ਪਈ। ਇਹ ਦੇਖ ਕੇ ਵੇਸਵਾ ਨੇ ਕਾੜ ਕਾੜ ਕਰਦੇ ਕਰੜੇ ਸਰੂਪ ਕੌਰ ਨੂੰ ਜੜਨੇ ਸ਼ੁਰੂ ਕੀਤੇ। ਉਨ੍ਹਾਂ ਦੀ ਮਾਰ ਨਾਲ ਸਰੂਪ ਕੌਰ ਹਾਇ ਹਾਇ! ਕਰਦੀ ਤਬਕ ਉਠੀ ਅਤੇ ਉਸ ਨੇ ਬਹੁਤ ਜ਼ੋਰ ਪਾ ਦਿੱਤਾ। ਉਸ ਦੀ ਹਾਲ ਦੁਹਾਈ ਅਤੇ ਪੁਕਾਰ ਸੁਣ ਕੇ ਝੱਟ ਇਕ ਆਦਮੀ ਵੇਸਵਾ ਦੇ ਅੰਦਰ ਵੜ ਆਇਆ ਅਤੇ ਕਿਹਾ:—

"ਬਸ ਬਸ ਠਹਿਰ ਜਾਓ, ਮਹਿਬੂਬਾ! ਕਯਾ ਹੋ ਰਿਹਾ ਹੈ? ਅੱਜ ਕਿਸ ਦੀ ਮੌਤ ਆਈ ਹੈ?

ਅਜੇ ਉਹ ਆਦਮੀ ਦੂਰ ਹੀ ਸੀ ਕਿ ਕੰਜਰੀ ਉਸ ਦੀ ਆਵਾਜ਼ ਸੁਣ ਕੇ ਝੱਟ ਪਛਾਣ ਗਈ। ਉਸ ਨੇ ਘਬਰਾ ਕੇ ਕਿਹਾ:_

"ਹੈਂ! ਹੈਂ! ਨੀ ਗ਼ਜ਼ਬ ਹੋ ਗਿਆ! ਇਹ ਔਂਤ੍ਰਾ ਕਿਥੋਂ ਆ ਗਿਆ? ਛੇਤੀ ਕਰੋ, ਬੇਟੀ, ਇਸ ਨੂੰ ਚੁੱਕ ਕੇ ਹਨ੍ਹੇਰੀ ਕੋਠੜੀ ਵਿਚ ਸੁਟ ਦਿਓ ਅਤੇ ਬਾਹਰੋਂ ਜੰਦ੍ਰਾ ਮਾਰ ਦਿਓ। ਗ਼ਜ਼ਬ ਹੋ ਗਿਆ। ਗ਼ਜ਼ਬ! ਯਾ ਖ਼ੁਦਾ! ਆਪਣਾ ਰਹਿਮ।" (ਅੱਗੇ ਜਾ ਕੇ) ਆਈਏ ਜਮਾਂਦਾਰ ਜੀ ਆਈਏ, ਜੀ ਆਇਆਂ ਨੂੰ।"

ਆਏ ਤਾਂ ਸਹੀ, ਪਰ ਹੁਣ ਕਿਸ ਦੀ ਮੌਤ ਆਈ ਸੀ। ਇਥੇ ਕੌਣ ਰੋਂਦਾ ਸੀ? ਤੂੰ ਵੱਡੀ ਜ਼ਾਲਮ ਹੈਂ, ਆਪਣੀਆਂ ਚੋਲੀਆਂ ਨੂੰ ਬਹੁਤ ਤੰਗ ਕਰਦੀ ਹੈਂ। ਸੱਚ ਸੱਚ ਦੱਸ, ਅੱਜ ਕਿਸ ਦੀ ਮੌਤ ਆਈ ਹੈ?"

ਨਹੀਂ ਜਮਾਂਦਾਰ ਜੀ, ਕੁਝ ਨਹੀਂ। ਮੈਂ ਕਦੇ ਕਿਸੇ ਨੂੰ ਨਹੀਂ ਮਾਰਦੀ, ਭਲਾ

ਇਨ੍ਹਾਂ ਨੂੰ ਹੀ ਜੇਕਰ ਮਾਰਾਂਗੀ ਤਾਂ ਖਾਵਾਂਗੀ ਕਿੱਥੋਂ? ਇਹ ਤਾਂ ਮੇਰੀਆਂ ਅੰਨ-ਦਾਤਾ ਹਨ। ਇਨ੍ਹਾਂ ਨੂੰ ਤਾਂ ਮੈਂ ਪੇਟ ਦੀਆਂ ਧੀਆਂ ਨਾਲੋਂ ਵੱਧ ਕਰ ਕੇ ਰੱਖਦੀ ਹਾਂ, ਆਪ ਹੀ ਪੁੱਛ ਲਓ। ਕਿਉਂ ਨੀ ਅੜੀਓ! ਮੈਂ ਤੁਹਾਨੂੰ ਕਦੇ ਮਾਰਿਆ ਹੈ?"

102