ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

“ਨਹੀਂ ਮਾਂ ਜੀ! ਤੂੰ ਸਾਨੂੰ ਕਿਉਂ ਮਾਰੇਂਗੀ।"

“ਮਾਰਦੀ ਕਿਉਂ? ਮੈਂ ਹੁਣੇ ਤਾਂ ਕਾੜ ਕਾੜ ਪੈਂਦੇ ਕੋਰੜਿਆਂ ਦੀ ਆਵਾਜ਼ ਸੁਣ ਕੇ ਬਾਹਰੋਂ ਦੌੜਿਆ ਆਉਂਦਾ ਹਾਂ। ਨਹੀਂ ਮਾਰਦੀ ਤਾਂ ਇੱਥੇ ਰੋਂਦਾ ਕੌਣ ਸੀ? ਸੱਦੋ ਉਸ ਰੋਣ ਵਾਲੀ ਨੂੰ।"

ਇਹ ਸੁਣਦਿਆਂ ਹੀ ਮਹਬੂਬਜਾਨ ਬਹੁਤ ਘਬਰਾਈ, ਉਸ ਨੇ ਝੱਟ ਉੱਠ ਕੇ ਆਪਣੇ ਹੱਥੀਂ ਪਾਨ ਬਣਾਇਆ ਅਤੇ ਜਮਾਂਦਾਰ ਸਾਹਿਬ ਨੂੰ ਦਿੱਤਾ ਪਾਨ ਦੇ ਕੇ ਬਖਤੋ ਨੂੰ ਕਹਿਣ ਲੱਗੀ:–

“ਜਾਨੀ ਬਖਤੋ! ਉਹ ਸ਼ਾਹੀ ਅਸ਼ਰਫੀ ਤਾਂ ਚੁੱਕ ਲੈ ਆ" ਬਖ਼ਤੋ ਝੱਟ ਲੈ ਆਈ।

“ਜਮਾਂਦਾਰ ਸਾਹਿਬ! ਇਸ ਅਸ਼ਰਫੀ ਵਿਚ ਵੱਡੀ ਬਰਕਤ ਹੈ, ਜਿਸ ਦੇ ਪਾਸ ਇਹ ਰਹਿੰਦੀ ਹੈ ਉਹ ਕਦੇ ਭੁੱਖਾ ਨਹੀਂ ਰਹਿੰਦਾ। ਪਤਾ ਨਹੀਂ ਇਸ ਵਿਚ ਕੀ ਜਾਦੂ ਭਰਿਆ ਹੋਇਆ ਹੈ। ਇਹ ਅਕੱਲੀ ਤਾਂ ਕਦੇ ਰਹਿੰਦੀ ਹੀ ਨਹੀਂ। ਜਿਸ ਦੇ ਘਰ ਰਹਿੰਦੀ ਹੈ, ਉਸ ਦਾ ਘਰ ਰੁਪਿਆਂ ਨਾਲ ਭਰਿਆ ਰਹਿੰਦਾ ਹੈ। ਮੈਂ ਖ਼ੁਦ ਇਸ ਨੂੰ ਅਜ਼ਮਾ ਕੇ ਵੇਖਿਆ ਹੈ। ਆਪ ਮੇਰੇ ਖ਼ੈਰਖ਼ਾਹ ਹੋ, ਇਸ ਲਈ ਇਹ ਨਿਆਮਤ ਮੈਂ ਆਪ ਨੂੰ ਭੇਟ ਕਰਦੀ ਹਾਂ।"

“ਦੇਖਾਂ ਤਾਂ ਕਿਹੀ ਅਸ਼ਰਫੀ ਹੈ! ਬੇਸ਼ਕ ਹੈ ਤਾਂ ਓਹੋ, ਪਰ ਮੈਨੂੰ ਇਸ ਦੀ ਜ਼ਰੂਰਤ ਨਹੀਂ। ਖ਼ੁਦਾ ਨੇ ਮੈਨੂੰ ਪਹਿਲਾਂ ਤੋਂ ਹੀ ਬਹੁਤ ਕੁੱਛ ਦੇ ਰੱਖਿਆ ਹੈ। ਰੱਖ ਲੈ ਤੁਹੀਂ, ਮੈਨੂੰ ਲੋੜ ਨਹੀਂ।"

““ਨਹੀਂ ਜਮਾਂਦਾਰ ਜੀ। ਇਹ ਤੁਹਾਨੂੰ ਜ਼ਰੂਰ ਲੈਣੀ ਪਵੇਗੀ। ਇਹ ਤੁਹਾਡੇ ਵਾਸਤੇ ਹੀ ਮੈਂ ਸੰਭਾਲ ਰੱਖੀ ਸੀ। ਮੈਂ ਸੁਣਿਆ ਹੈ ਤੁਹਾਡੇ ਘਰ ਬਾਲ ਬੱਚਾ ਹੋਣ ਵਾਲਾ ਹੈ, ਖ਼ੁਦਾ ਕਰੋ ਤੁਹਾਡੇ ਘਰ ਨੋਕਬਖੜ ਕੋਈ ਲੜਕਾ ਹੋਵੇ ਅਤੇ ਉਸ ਦੀ ਉਮਰ ਬਲੰਦ ਹੋਵੇ।"

"ਹਾਂ, ਹੈ ਤਾਂ ਅਜੇਹਾ ਹੀ।"

“ਤਦੇ ਤਾਂ ਇਹ ਅਸ਼ਰਫੀ ਮੈਂ ਤੁਹਾਨੂੰ ਦੇਂਦੀ ਹਾਂ ਇਸ ਨੂੰ ਜੁੰਮੇ ਵਾਲੇ ਦਿਨ ਥੋੜੇ ਜਿਹੇ ਲੋਬਾਣ ਦੀ ਧੂਣੀ ਦੇ ਦੇਣੀ ਅਤੇ ਆਪਣੀ ਵਹੁਟੀ ਦੇ ਗਲ ਪਾ

ਦੇਣੀ, ਫੇਰ ਬੱਚਾ ਜਣਨ ਵਿਚ ਕੋਈ ਤਕਲੀਫ਼ ਹੋਵੇ ਤਾਂ ਮੇਰਾ ਜ਼ਿੰਮਾਂ, ਕਿਸੇ

103