ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਚੀਜ਼ ਦੀ ਛਾਇਆ ਨਹੀਂ ਪਵੇਗੀ।"

"ਚੰਗਾ! ਜਦ ਤੁਸੀਂ ਇਸ ਦੇ ਲਈ ਇੰਨੀ ਜ਼ਿਦ ਕਰਦੇ ਹੋ ਤਾਂ ਮੈਂ ਲੈ ਹੀ ਲੈਂਦਾ ਹਾਂ, ਪਰ ਰਤਾ ਉਸ ਹੋਣ ਵਾਲੀ ਨੂੰ ਤਾਂ ਸੱਦੋ ਦੇਖਾਂ ਉਹ ਕਿਉਂ ਰੋਂਦੀ ਸੀ?"

ਮਹਬੂਬਜਾਨ ਦੀ ਜਾਨ ਵੇਚ ਨਿਕਲਣ ਪਰ ਆਈ। ਉਸ ਨੇ ਆਪਣੇ ਮਨ ਵਿਚ ਕਿਹਾ, ਵੇਖੋ ਇਸ ਨਿਪੁਤ੍ ਨੂੰ ਇਕ ਅਸ਼ਰਫੀ ਦੇਣ ਨਾਲ ਭੀ ਕੰਮ ਨਹੀਂ ਬਣਿਆ। ਹਾਇ ਲਾਲਚ! ਮੋਇਆ ਹੱਥ ਭੀ ਕੁਝ ਬਾੜਨਾ ਚਾਹੁੰਦਾ ਹੈ। ਖੈਰ, ਇਹ ਠੱਗ ਹੈ ਅਤੇ ਮੈਂ ਠੱਗਾਂ ਦੀ ਮਾਂ ਹੈਗੀ ਹਾਂ। ਮੈਂ ਵੀ ਇਸ ਨੂੰ ਹੁਣ ਗੱਲਾਂ ਵਿਚ ਹੀ ਟਰਕਾਉਂਦੀ ਹਾਂ।’ ਉਸ ਨੇ ਹੱਥ ਜੋੜ ਕੇ ਕਿਹਾ:-

“ਜਮਾਂਦਾਰ ਜੀ, ਤੁਸੀਂ ਤਾਂ ਮੇਰੇ ਮਿਹਰਬਾਨ ਹੋ। ਤੁਹਾਡੀ ਬਦੌਲਤ ਤਾਂ ਰੋਟੀਆਂ ਅਸੀਂ ਖਾ ਰਹੇ ਹਾਂ। ਉਸ ਨੂੰ ਵੇਖ ਕੇ ਕੀ ਕਰੋਗੇ? ਉਹ ਰੰਨ ਐਵੇਂ ਹੀ ਚੀਕਣ ਲੱਗ ਪਈ ਸੀ, ਮੈਂ ਕਿਸੇ ਨੂੰ ਮਾਰਦੀ ਕੁਟਦੀ ਨਹੀਂ, ਕਿਉਂਕਿ ਮੇਰਾ ਰੋਜ਼ਗਾਰ ਹੀ ਇਹਨਾਂ ਦੇ ਸਿਰ ਸਦਕਾ ਹੈ। ਤੁਸੀਂ ਅੱਜ ਕੱਲ ਰਾਤ ਨੂੰ ਕਦੇ ਆਏ ਹੀ ਨਹੀਂ, ਜੇਕਰ ਫੁਰਸਤ ਮਿਲੇ ਤਾਂ ਕਦੇ ਆਓ। ਇਕ ਨਵੀਂ ਚੀਜ਼ ਆਈ ਹੈ।”

'ਅੱਛਾ ਦੇਖਿਆ ਜਾਵੇਗਾ, ਹੁਣ ਤਾਂ ਮੈਂ ਜਾਂਦਾ ਹਾਂ, ਪਰ ਤਾਂ ਭੀ ਮਹਬੂਬਜਾਨ! ਤੈਨੂੰ ਜਤਲਾ ਦੇਂਦਾ ਹਾਂ ਕਿ ਜੇਕਰ ਤੂੰ ਫਿਰ ਕਿਸੇ ਨੂੰ ਮਾਰੇਂਗੀ ਤਾਂ ਤੇਰੇ ਹੱਕ ਵਿਚ ਚੰਗਾ ਨਹੀਂ ਹੋਵੇਗਾ, ਕਿਉਂਕਿ ਤੋਰੀਆਂ ਬਹੁਤ ਸ਼ਿਕਾਇਤਾਂ ਪਹੁੰਚਦੀਆਂ ਰਹਿੰਦੀਆਂ ਹਨ।"

ਜਮਾਂਦਾਰ ਸਾਹਿਬ ਚਲੇ ਗਏ। ਮਹਬੂਜਾਨ ਦੇ ਸਿਰੋਂ ਬਲਾ ਟਲੀ। ਜਮਾਂਦਾਰ ਦੇ ਅਚਾਨਕ ਪਹੁੰਚ ਜਾਣ ਕਰ ਕੇ ਵਿਚਾਰੀ ਸਰੂਪ ਕੌਰ ਕੁਝ ਸਮੇਂ ਲਈ ਵਿਪਤਾ ਤੋਂ ਬਚ ਗਈ। ਲੌਂਡੀਆਂ ਨੇ ਉਸ ਨੂੰ ਫੜ ਕੇ ਹਨੇਰੀ ਕੋਠੜੀ ਵਿਚ

ਕੈਦ ਕਰ ਦਿੱਤਾ। ਉਸ ਦੇ ਪੈਰਾਂ ਵਿਚ ਭਾਰੀਆਂ ਲੋਹੇ ਦੀਆਂ ਬੇੜੀਆਂ ਪਾ ਦਿੱਤੀਆਂ। ਤਿੰਨ ਦਿਨ ਤੱਕ ਉਸ ਦੇ ਖਾਣ ਪੀਣ ਦੀ ਕਿਸੇ ਨੇ ਸ਼ੁੱਧ ਨਾ ਲਈ। ਅਤੇ ਉਹ ਆਪਣੀ ਹੋਣੀ ਦਾ ਸ਼ੁਕਰ ਤੇ ਸਬਰ ਨਾਲ ਟਾਕਰਾ ਕਰਦੀ ਰਹੀ ਪਰ ਈਨ ਨਾ ਮੰਨੀ।

104