ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

੨੦

ਰਾਜਸਥਾਨ ਦੇ ਅਰਵਲੀ ਪਹਾੜ ਦੀ ਘਾਟੀ ਵਿਚ ਇਕ ਸੁਡੋਲ ਸਰੀਰ ਵਾਲਾ ਸਾਧੂ ਜਾ ਰਿਹਾ ਸੀ। ਜੇਠ ਮਹੀਨੇ ਦੀ ਗਰਮ ਲੂ ਆਸ ਪਾਸ ਦੀ ਮੌਤ ਨੂੰ ਸਾੜਦੀ ਚਲੀ ਜਾ ਰਹੀ ਸੀ। ਗਰਮੀ ਤੋਂ ਵਿਆਕੁਲ ਹੋ ਸਾਧੂ ਕਦੀ ਕਦੀ ਤੂੰਬੀ ਵਿਚੋਂ ਪਾਣੀ ਲੈ ਆਪਣੇ ਮੂੰਹ ਨੂੰ ਠਾਰਦਾ ਸੀ-ਪਾਣੀ ਦੀ ਬੂੰਦ ਤਕ ਵੀ ਨਜ਼ਰ ਆਉਣ ਦੀ ਆਸ ਨਹੀਂ ਸੀ। ਆਪਣੇ ਅੰਦਰ ਭਾਰੀ ਦੁੱਖਾਂ ਤੇ ਕਸ਼ਟਾਂ ਲਈ ਉਹ ਆਪਣੀ ਹੋਣੀ ਨੂੰ ਵੰਗਾਰਦਾ ਜਾ ਰਿਹਾ ਸੀ। ਪਰ ਉਸ ਦੇ ਮੂੰਹ ਉਪਰ ਹਾਲੀਂ ਵੀ ਇਕ ਚਮਕ ਸੀ। ਅਰਵਲੀ ਪਹਾੜ ਵਿਚ ਜੇਹੜੇ ਜਲ ਦੇ ਝਰਨੇ ਹਨ, ਉਹ ਇਸ ਵੇਲੇ ਸੁੱਕੇ ਪਏ ਹਨ। ਵੱਡਾ ਤਲਾ ਉਥੋਂ ਤਿੰਨ ਕੋਹ ਦਸੀਦਾ ਸੀ। ਇਸ ਲਈ ਉਹ ਇਸ ਵਿਚਾਰ ਵਿਚ ਸੀ ਕਿ ਮੈਂ ਹੁਣ ਕੀ ਕਰਾਂ, ਕਿਧਰ ਜਾਵਾਂ?"

ਏਨੇ ਵਿਚ ਅਚਾਨਕ ਹੀ ਉਸ ਦੀ ਨਜ਼ਰ ਬਹੁਤ ਦੂਰ ਦੀ ਕਿਸੇ ਚੀਜ਼ ਉਤੇ ਪਈ। ਪੈਂਦਿਆਂ ਹੀ ਉਹਦਾ ਮੁਰਝਾਇਆ ਹੋਇਆ ਮਨ ਹਰਾ ਹੋ ਗਿਆ। ਇਸ ਸੁੱਕੇ ਜੰਗਲ ਵਿਚ ਹਰਿਆਲੀ ਦੇ ਚਿੰਨ੍ਹ ਦੇਖ ਕੇ ਇਸ ਨੇ ਨਿਸਚੇ ਕਰ ਲਿਆ ਕਿ ਉਥੇ ਪਾਣੀ ਜ਼ਰੂਰ ਹੈ। ਬੱਸ ਉਸੇ ਅਸਥਾਨ ਪੁਰ ਜਾਣ ਦੀ ਆਸ ਕਰ ਕੇ ਉਹ ਸਾਧੂ ਛੇਤੀ ਛੇਤੀ ਕਦਮ ਚੁਕਦਾ ਹੋਇਆ ਡਿਗਦਾ ਢਹਿੰਦਾ ਅਤੇ ਠੋਕਰਾਂ ਖਾਂਦਾ ਜਾਣ ਲੱਗਾ। ਉਹ ਹਰਿਆਲੀ ਕਿਸੇ ਦੀ ਕੀਤੀ ਹੋਈ ਹਰਿਆਲੀ ਨਹੀਂ ਸੀ, ਇਕ ਹਮੇਸ਼ ਵਗਣ ਵਾਲੇ ਝਰਨੇ ਵਿਚੋਂ ਥੋੜ੍ਹਾ ਥੋੜ੍ਹਾ ਪਾਣੀ ਨਿਕਲ ਕੇ ਪਾਸ ਵਾਲੇ ਤਲਾ ਵਿਚ ਪੈ ਰਿਹਾ ਸੀ। ਉਥੋਂ ਦੇ ਕਿਨਾਰੇ ਕਿਨਾਰੇ ਹਰਾ ਘਾਹ ਅਤੇ ਕਈ ਤਰ੍ਹਾਂ ਦੇ ਬ੍ਰਿਛ ਬੂਟੇ ਲੱਗੇ ਹੋਏ ਸਨ। ਇਸ ਝਰਨੇ ਦੇ ਬ੍ਰਿਛਾਂ ਦੀ ਓਟ ਵਿਚ ਬੈਠੇ ਹੋਏ ਪੱਖੀ ਅਨੰਦ ਨਾਲ ਆਪੋ ਆਪਣੀ ਬੋਲੀ ਬੋਲਦੇ ਹੋਏ ਪ੍ਰਸੰਨ

ਹੋ ਰਹੇ ਸਨ।

105