ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ


ਇਹ ਮਨੁੱਖ ਇਧਰ ਓਧਰ ਨਜ਼ਰ ਫੇਰਦਾ ਹੋਇਆ ਜਿਉਂ ਹੀ ਉਸ ਹਰਿਆਲੀ ਦੇ ਅੰਦਰ ਪਹੁੰਚਿਆ ਤਾਂ ਅਚਾਨਕ ਉਸ ਦੀ ਨਜ਼ਰ ਇਕ ਕੁੰਡ ਉੱਪਰ ਪਈ । ਕੁੰਡ ਕਈ ਬਹੁਤ ਲੰਬਾ ਚੌੜਾ ਨਹੀਂ ਸੀ ਅਤੇ ਨਾ ਉਸ ਦੀਆਂ ਚੰਗੀਆਂ ਪੌੜੀਆਂ ਹੀ ਸਨ, ਉਹ ਕੁੰਡ ਸਿਰਫ ਪੰਦਰਾਂ ਫੁੱਟ ਲੰਬਾ ਅਤੇ ਏਨਾਂ ਹੀ ਚੌੜਾ ਹੋਵੇਗਾ, ਪਰ ਪਾਣੀ ਨਾਲ ਲਬਾਲਬ ਭਰਿਆ ਹੋਇਆ ਸੀ । ਉਸ ਦਾ ਪਾਣੀ ਇਕ ਨਾਲੀ ਰਾਹੀਂ ਹੌਲੀ ਹੌਲੀ ਅੱਗੇ ਜਾ ਰਿਹਾ ਸੀ ਅਤੇ ਅੰਦਰੋਂ ਹੋਰ ਪਾਣੀ ਨਿਕਲਦਾ ਆਉਂਦਾ ਸੀ । ਮੱਤਲਬ ਇਹ ਕਿ ਇਸ ਦਾ ਪਾਣੀ ਨਾ ਘੱਟ ਹੀ ਦਾ ਮੀ ਅਤੇ ਨਾ ਵੱਧ। ਇਸ ਕੁੰਡ ਨੂੰ ਦੇਖ ਕੇ ਉਸ ਸਾਧੂ ਨੂੰ ਏਨਾਂ ਸੁਖ ਹੋਇਆ ਜਿੰਨਾ ਕਿਸੇ ਨੂੰ ਆਪਣੇ ਪਿਆਰ ਦੇ ਮਿਲਿਆਂ ਹੁੰਦਾ ਹੈ। ਉਸ ਅਨੰਦ ਨਾਲੋਂ ਇਹ ਅਨੰਦ ਕੁਝ ਘੱਟ ਨਹੀਂ ਸੀ । ਸੱਚ ਹੈ, ਗੁਰੂ ਜੀ ਦਾ ਵਚਨ ਹੈ—ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥” ਇਸ ਤਰ੍ਹਾਂ ਅਨੰਦ ਹੋ ਕੇ ਉਹ ਮਨੁੱਖ ਉਸ ਕੁੰਡ ਨੂੰ ਦੇਖ ਹੀ ਰਿਹਾ ਸੀ ਕਿ ਕਿਸੇ ਨੇ ਉਸ ਦਾ ਸੱਜਾ ਪੈਰ ਫੜ ਕੇ ਖਿੱਚਿਆ । ਉਸ ਦੇ ਖਿਚਦਿਆਂ ਹੀ ਉਹ ਸਾਧੂ, ਅਜੌਹਾ ਪਟਾਕ ਕਰ ਕੇ ਡਿੱਗਾ ਕਿ ਉਸ ਦਾ ਮੱਥਾ ਫਟ ਗਿਆ । ਉਹ ਟੰਗ ਫ਼ੜਨ ਵਾਲਾ ਕੌਣ ਸੀ ਅਤੇ ਉਸ ਦਾ ਮਤਲਬ ਕੀ ਸੀ ? ਇਸ ਗੱਲ ਨੂੰ ਉਹ ਸਾਧੂ ਨਾ ਜਾਣ ਸਕਿਆ । ਉਹ ਤਰੇਹ ਨਾਲ ਤਾਂ ਪਹਿਲਾਂ ਹੀ ਵਿਆਕੁਲ ਸੀ, ਫੇਰ ਉਸ ਦੇ ਅਚਾਨਕ ਡਿੱਗਣ ਅਤੇ ਮੱਥਾ ਫਟ ਜਾਣ ਕਰ ਕੇ ਲਹੂ ਦਾ ਨਿਕਲਣਾ ਉਸ ਦੀ ਮੂਰਛਾ ਲਈ ਥੋੜਾ ਨਹੀਂ ਸੀ। ਜਿਸ ਵੇਲੇ ਉਹ ਧੂਹੀ ਜਾ ਰਿਹਾ ਸੀ, ਉਸ ਵੇਲੇ ਉਸ ਸਾਧੂ ਨੂੰ ਕੁਝ ਭੀ ਖ਼ਬਰ ਨਹੀਂ ਸੀ ਕਿ ਮੈਨੂੰ ਕੋਈ ਘਸੀਟੀ ਜਾਂਦਾ ਹੈ, ਅਤੇ ਮੇਰੀ ਦੇਹ ਨੂੰ ਕੰਡੇ ਚੁਭ ਰਹੇ ਹਨ ਜਾਂ ਉਹ ਛਲੀ ਦੀ ਜਾਂਦੀ ਹੈ । ਪੰਦਰਾਂ ਵੀਹ ਹੱਥ ਤੱਕ ਜਦ ਉਹ ਸਾਧੂ ਧੂਹੀਦਾ ਗਿਆ ਤਾਂ ਅਚਾਨਕ ਛਾੜ ਕਰ ਕੇ ਇਕ ਗੋਲੀ ਛੁੱਟੀ। ਸਾਧੂ ਦੀਆਂ ਅੱਖਾਂ ਖੁੱਲੀਆਂ ਉਸ ਨੇ ਦੇਖਿਆ ਕਿ ਇਕ ਬਘਿਆੜ ਮੋਇਆ ਪਿਆ ਹੈ, ਅਤੇ ਇਕ ਮਨੁੱਖ ਇਕ ਹੱਥ ਨੰਗੀ ਤਲਵਾਰ ਅਤੇ ਦੂਜੇ ਵਿਚ ਪਿਸਤੌਲ ਲਈ ਖੜਾ ਹੈ । ਸਾਧੂ ਨੂੰ ਵੇਖ ਉਸ ਆਦਮੀ ਨੇ ਕਿਹਾ :-

‘ਅਰੇ! ਜੀਵਤ ਹੈ ਜੀਵਤ ! ਈਸ਼੍ਵਰ ਨੇ ਮ੍ਵਾਰੀੀ ਮਿਹਨਤ ਸਫਲ ਕਰੀ। ਕਿਉਂ ਮਹਾਰਾਜ! ਬੋਲੋ, ਕੇ ਖ਼ਬਰ ਹੈ?"

106