ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ


ਕਮਜ਼ੋਰੀ ਅਤੇ ਅਚਾਨਕ ਬੇਹੋਸ਼ੀ ਵਿਚੋਂ ਜਾਗਣ ਕਰ ਕੇ ਪਹਿਲਾਂ ਤਾਂ ਉਸ ਸਾਧੂ ਨੇ ਕੁਝ ਨਾ ਸਮਝਿਆ, ਪਰ ਜਦ ਦੁਬਾਰਾ ਉਸ ਨੇ ਪੁੱਛਿਆਂ ਤਾਂ ਵੱਡੀ ਮੁਸ਼ਕਲ ਨਾਲ ਆਪਣਾ ਹੱਥ ਮੂੰਹ ਨਾਲ ਲਾਇਆ ਅਤੇ ਪਾਣੀ ਮੰਗਿਆ । ਉਸ ਮਨੁੱਖ ਨੇ ਸਾਧੂ ਦੀ ਅਵਾਜ਼ ਭਾਵੇਂ ਸੁਣੀ ਕਿ ਨਹੀਂ ਪਰ ਉਸ ਦਾ ਇਸ਼ਾਰਾ ਸਮਝ ਕੇ ਦੌੜਿਆ ਗਿਆ ਅਤੇ ਝਟ ਇਕ ਗੜਵਾ ਪਾਣੀ ਦੇ ਕੁੰਡ ਵਿਚੋਂ ਭਰ ਕੇ ਲੈ ਆਇਆ ! ਉਸ ਵਿਚੋਂ ਉਸ ਸਾਧੂ ਨੂੰ ਪਿਲਾ ਕੇ ਬਾਕੀ ਜੋ ਪਾਣੀ ਬਚਿਆ ਉਸ ਨਾਲ ਆਪਣੇ ਦੁਪੱਟੇ ਦੀਆਂ ਲੀਰਾਂ ਫਾੜ ਕੇ ਤਰ ਕੀਤੀਆਂ ਅਤੇ ਸਾਧੂ ਦੇ ਜ਼ਖਮ ਨੂੰ ਧੋ ਕੇ ਬੰਨ੍ਹ ਦਿਤੀਆਂ। ਇਸ ਤਰ੍ਹਾਂ ਜਦ ਕੁਝ ਹੋਸ਼ ਆਈ ਤਾਂ ਉਸ ਮਨੁੱਖ ਨੇ ਉਥੋਂ ਚੁੱਕ ਕੇ ਇਕ ਬ੍ਰਿਛ ਦੇ ਹੇਠਾਂ ਲਿਆ ਕੇ ਲਿਟਾ ਦਿਤਾ। ਸੰਤ ਜੀ ਨੂੰ ਕੁਝ ਅਰਾਮ ਆਇਆ ਤਾਂ ਉਹਨਾਂ ਨੇ ਕਿਹਾ:– - “ਭਾਈ ਸਾਹਿਬ ! ਆਪ ਨੇ ਮੇਰੀ ਰਖਿਆ ਕਰ ਕੇ ਬਹੁਤ ਉਪਕਾਰ ਕੀਤਾ ਹੈ, ਮਲੂਮ ਹੁੰਦਾ ਹੈ ਕਿ ਆਪ ਕਿਸੇ ਰਾਜਪੂਤ ਕੁਲ ਦੇ ਭੂਸ਼ਣ ਹੋ।"

"ਮਹਾਰਾਜ, ਮੈਂ ਬੇਸ਼ਕ ਰਾਜਪੂਤ ਕੁਲ ਮੇਂ ਪੈਂਦੇ ਹੋਇਓ ਹੂੰ ! ਪਰ ਮੈਂ ਐਸੇ ਕੌਣ ਸੋ ਕਾਮ ਕਰਯੋ ਹੈ ਜਿਸ ਸੇ ਤੁਮ ਹਮੇਂ ਉਸ ਪਰਮ ਪਵਿਤਰ ਜਾਤੀ ਕਾ ਜਿਸ ਮੇਂ ਮਹਾਰਾਣਾ ਪਰਤਾਪ ਸਿੰਘ ਸੂਰਬੀਰ ਪੈਦੇ ਹੂਏ ਹੈਂ, ਭੂਸ਼ਣ ਕਹਿਤੇ ਹੋ ? ਤੋ ਏਕ ਮਾਮੂਲੀ ਰਾਜਪੂਤ ਹੂੰ । ਯਹਾਂ ਮੈਂ ਚਾਰ ਪਾਂਚ ਕੋਸ ਪਰ ਹਮਾਰੋ ਗਾਂਵ ਹੈ ।ਉਸ ਕਾ ਜਾਗੀਰਦਾਰ ਮ੍ਵਾਰਾ ਭਾਈ ਬਿਸਾਲ ਸਿੰਗ ਹੈ। ਮੈਂ ਉਂਕੋ ਸਗੋ ਭਾਈ ਹੂੰ। ਮੇਰੇ ਨਾਮ ਰਾਮ ਸਿੰਗ ਹੈ। ਅਠੇ ਮੈਂ ਆਜ ਸ਼ਿਕਾਰ ਕਰਣ ਆਇਆ ਹੂੰ। ਇਸ ਜੰਗਲ ਮੇਂ ਏਕ ਸ਼ੇਰ ਰਹਿਤਾ ਹੈ। ਗਰਮੀ ਕੇ ਦਿਨਾਂ ਮੈਂ ਸ਼ੇਰ ਕੀ ਸ਼ਿਕਾਰ ਦੁਪਹਿਰ ਕੋ ਹੋਤੀ ਹੈ । ਮੈਂ ਉਸ ਕੀ ਤਾਕ ਮੇਂ ਬੈਠੇ ਹਤੋ, ਕਿ ਇਤਨਾ ਮੈਂ ਇਹ ਭੇੜੀਓ ਮਾਰੀ ਡੀਠ ਮੇਂ ਪੜਯੋ, ਅਰ ਮੈਂ ਗੋਲੀ ਮਾਰ ਕੇ ਠਾਰ ਕਰ ਦੀਨੋ। ਮੈਂ ਸੁਣ ਥਾ ਕਿ ਇਸ ਜੰਗਲ ਮੇਂ ਇਕ ਭੇੜੀਓ ਰਹਿਤੋ ਹੇ ਜੋ ਬਹੁਤ ਖ਼ੂਨੀ ਹੈ । ਮਾਰੇ ਡਰ ਕੇ ਬਹਾਦਰ ਲੋਕ ਭੀ ਕਾਂਪਣ ਲੱਗ ਜਾਤੇ ਥੇ, ਕਿਉਂ ਜੋ ਉਹ ਭੇੜੀਓ ਬਾਲਕਾਂ ਨੇ ਤੋਂ ਕੈ ਵਡਾ ਮਨੁੱਖਾਂ ਨੋ ਭੀ ਨਹੀਂ ਛੋੜਤੇ । ਸੋ ਆਜ ਅਚਾਨਕ ਮੇਰੀ ਡੀਠ ਮਾਂ ਤਮੇਂ ਲੀਏ ਜਾਤੋ ਪੜਿ ਗਯੋ ਮੈਂ ਝਟੀ ਗੋਲੀ ਸੋ ਠਾਰ ਦੀਨੂੰ।

ਅਬ ਬਾਰੇ ਦਰਦ ਕੀ ਕੇ ਖ਼ਬਰ ਹੋ? ਬਾਲਾ ਮਾਂ ਕੁਝ ਤਾਕਤ ' ਹੋਇ ਤੋ ਹੂੰ

107