ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਆਪਣਾ ਘੋੜਾ ਪਰ ਤੁਮਾ ਕੂੰ ਸਵਾਰ ਕਰ ਕੇ ਆਪਣੇ ਗਾਂਵ ਮੈਂ ਲੈ ਚਲੂੰ। ਤਿਸ ਜੰਗਲ ਮੈਂ ਅਬ ਰਹਿਣਾ ਠੀਕ ਨਹੀਂ।"

“ਭਾਈ ਸਾਹਿਬ! ਤੁਸਾਂ ਮੇਰੇ ਪਰਾਣ ਬਚਾ ਕੇ ਜੋ ਮੇਰੇ ਉਤੇ ਉਪਕਾਰ ਕੀਤਾ ਹੈ ਉਸ ਦੇ ਲਈ ਮੈਂ ਆਪ ਨੂੰ ਦਿਲੋਂ ਅਸੀਸ ਦੇਂਦਾ ਹਾਂ। ਆਪ ਵਡੇ ਸੂਰਬੀਰ ਹੋ। ਇਸ ਵੇਲੇ ਮੈਂ ਤੁਹਾਡੀ ਸ਼ਰਨ ਹਾਂ। ਜਿਸ ਤਰ੍ਹਾਂ ਆਪ ਚੰਗਾ ਸਮਝੋ ਕਰੋ। ਮੈਂ ਆਪ ਨਾਲ ਚਲਾ ਜਾਂਦਾ ਹਾਂ ਤੁਸੀਂ ਇਕ ਉਦਾਰ ਕੌਮ ਦੇ ਸਪੁੱਤਰ ਹੋ, ਪਰ ਮੈਨੂੰ ਆਪਣੇ ਗਾਂਵ ਲੈ ਜਾਣ ਵਿਚ ਤੁਹਾਨੂੰ ਬਹੁਤ ਖੇਚਲ ਹੋਵੇਗੀ, ਇਸ ਲਈ ਮੇਰਾ ਕਹਿਣਾ ਮੰਨੋ ਤਾਂ ਮੈਨੂੰ ਕਿਸੇ ਰਾਹ ਉਪਰ ਲਿਟਾ ਦਿਓ, ਉਥੇ ਪਰਮੇਸ਼ਵਰ ਕਿਸੇ ਨ ਕਿਸੇ ਤਰ੍ਹਾਂ ਮੇਰਾ ਬੇੜਾ ਪਾਰ ਲਾ ਦੇਵੇਗਾ।”

“ਨਹੀਂ ਮਹਾਰਾਜ! ਐਸੀ ਬਾਤ ਹਮ ਸੇ ਨਹੀਂ ਹੋ ਸਕਤੀ। ਤੁਮੇਂ ਐਸੀ ਦਸ਼ਾ ਮਾਂ ਛੱਡ ਕੇ ਮੈਂ ਕਭੀ ਨਹੀਂ ਜਾ ਸਕਤਾ।”

ਇਹ ਆਖ ਕੇ ਉਹ ਰਾਜਪੂਤ ਝੱਟ ਉੱਠ ਖੜਾ ਹੋਇਆ ਅਤੇ ਆਪਣਾ ਘੋੜਾ ਬ੍ਰਿਛ ਨਾਲੋਂ ਖੋਲ੍ਹ ਲਿਆਇਆ। ਅਰਾਮ ਨਾਲ ਚੁਕ ਕੇ ਉਸ ਸਾਧ ਨੂੰ ਉਸ ਨੇ ਘੜੇ ਉੱਪਰ ਬਿਠਾਇਆ ਅਤੇ ਆਪ ਨਾਲ ਹੋ ਤੁਰਿਆ।

108