ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

੨੧

ਜਿਸ ਵੇਲੇ ਰਾਮ ਸਿੰਹ ਸਾਧੂ ਜੀ ਨੂੰ ਲੈ ਕੇ ਆਪਣੇ ਪਿੰਡ ਦੀ ਹਵੇਲੀ ਪਾਸ ਪਹੁੰਚਾ ਤਾਂ 'ਟਨ ਟਨ, ਟਨ, ਟਨ ਕਰ ਕੇ ਯਾਰਾਂ ਵਜੇ। ਹਵੇਲੀ ਦਾ ਦਰਵਾਜ਼ਾ ਖੁਲ੍ਹਦਿਆਂ ਹੀ ਉਪਰੋਂ ਹੋ! ਹੋ!! ਹੋ!!!ਦੀ ਅਵਾਜ਼ ਆਈ। ਇਹ ਸੁਣਦਿਆਂ ਹੀ ਸਾਧੂ ਨੇ ਪੁਛਿਆ:–

"ਭਾਈ ਰਾਮ ਸਿੰਘ ਜੀ! ਇਹ ਕੌਣ ਜੋ ਮਤਵਾਲੇ ਵਾਂਗ ਗੱਜਦਾ ਹੈ?"

"ਮਹਾਰਾਜ, ਤੁਮ ਨੇ ਕੈ ਕਹੂੰ! ਤੁਮ ਕੁਛ ਪੁਛੋ ਨਹੀਂ। ਤੁਮ ਥਕੇ ਮਾਂਦੇ ਹੈ, ਅਬ ਅਰਾਮ ਕਰੋ। ਕਲ੍ਹ ਤੁਮ ਨੇ ਸੁਣਾਵਾਂਗਾ!

"ਨਹੀਂ ਭਾਈ, ਕੱਲ੍ਹ ਨਹੀਂ, ਅੱਜ ਹੀ ਆਖ।"

ਅਜੇ ਰਾਮ ਸਿੰਘ ਸੰਤ ਜੀ ਦੇ ਸਵਾਲ ਦਾ ਕੁਝ ਜਵਾਬ ਦੇ ਨਹੀਂ ਸਕਿਆ ਸੀ ਕਿ ਫੇਰ ਅਵਾਜ਼ ਆਈ:- "ਮਾਰੋ ਮਾਰੋ ਸਾਲੇ ਕੋ ਮਾਰੋ ਅਤੇ ਸ਼ਰਾਬ ਨਹੀਂ ਦੇ? "ਸ਼...ਰਾ...ਬ" ਇਹ ਸੁਣਦਿਆਂ ਸੰਤ ਜੀ ਨੇ ਕਿਹਾ "ਭਈ ਮੈਨੂੰ ਇਸ ਸ਼ਰਾਬੀ ਦੀ ਹਵੇਲੀ ਵਿਚ ਨਾ ਲੈ ਜਾ। ਇਸ ਹਵੇਲੀ ਵਿਚ ਜਾਣ ਨਾਲ ਮੇਰਾ ਸਰੀਰ ਭੀ ਅਪਵਿੱਤਰ ਹੋ ਜਾਵੇਗਾ। ਮੈਂ ਇਸ ਹਵੇਲੀ ਵਿਚ ਅੰਨ ਦਾ ਇਕ ਦਾਣਾ ਭੀ ਨਹੀਂ ਖਾਵਾਂਗਾ।" ਇਹ ਗੱਲਾਂ ਅਜੇ ਹੁੰਦੀਆਂ ਹੀ ਸਨ ਕਿ ਫੇਰ ਅਵਾਜ਼ ਆਈ 'ਅਰੇ ਏਕ ਪਯਾਲਾ ਔਰ, ਔਰ ਏਕ ਪਯਾਲਾ ....ਲੇ... ਆ। ਭਾਵੇਂ ਰਾਮ ਸਿੰਘ ਨੇ ਅਜੇ ਸਾਧੂ ਦੇ ਪ੍ਰਸ਼ਨ ਦਾ ਕੋਈ ਜਵਾਬ ਨਹੀਂ ਦਿੱਤਾ ਸੀ, ਪਰ ਸਾਧੂ ਨੇ ਉਸ ਦੇ ਮੂੰਹ ਦੇ ਭਾਵ ਅਤੇ ਉੱਪਰ ਕੋਠੇ ਤੋਂ ਹੁੰਦੀਆਂ ਗੱਲਾਂ ਸੁਣ ਕੇ ਸਮਝ ਲਿਆ ਕਿ ਸ਼ਰਾਬ ਪੀਣ ਵਾਲਾ ਠਾਕੁਰ ਸਾਹਿਬ ਦੇ ਸਿਵਾ ਹੋਰ ਕੋਈ ਨਹੀਂ ਕਿਉਂਕਿ ਰਾਜ ਮਹਿਲ ਵਿਚ ਐਸਾ ਕੌਣ ਆਦਮੀ ਹੋ ਸਕਦਾ ਹੈ ਜੋ ਇਸ ਤਰ੍ਹਾਂ ਨਾਲ ਆਪਣਾ ਆਚਰਣ ਰੱਖੋ। ਸੰਤ ਜੀ ਦੇ ਬਹੁਤ ਹਠ ਕਰਨ ਪਰ

ਰਾਮ ਸਿੰਘ ਨੇ ਉਹਨਾਂ ਨੂੰ ਇਕ ਨਵੇਕਲੀ ਜਗ੍ਹਾ ਵਿਚ ਉਤਾਰਾ ਦਿੱਤਾ ਅਤੇ ਉਨ੍ਹਾਂ

109