ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਦੀ ਸੇਵਾ ਦਾ ਸਾਰਾ ਪਰਬੰਧ ਕਰ ਦਿੱਤਾ । ਦੋ ਚਾਰ ਦਿਨਾਂ ਵਿਚ ਹੀ ਓਹਨਾਂ ਨੂੰ ਅਰਾਮ ਆ ਗਿਆ । ਉਥੇ ਦਸ ਬਾਰਾਂ ਦਿਨ ਰਹਿ ਕੇ ਸਾਧੂ ਜੀ ਨੇ ਰਾਮ ਸਿੰਘ ਅਤੇ ਹੋਰ ਆਉਣ ਜਾਣ ਵਾਲੇ ਲੋਕਾਂ ਪਾਸੋਂ ਮਲੂਮ ਕਰ ਲਿਆ ਕਿ ਠਾਕਰ ਸਾਹਿਬ' ਦੀ ਉਮਰ ਕੁਲ ੨੫-੨੬ ਸਾਲ ਦੀ ਹੈ ਅਤੇ ਉਹ ਸ਼ਰਾਬ ਪੀ ਪੀ ਕੇ ਖ਼ਰਾਬ ਹੋ ਗਿਆ ਹੈ । ਉਸ ਦੇ ਸਰੀਰ ਵਿਚ ਹੁਣ ਚੰਗੀ ਤਰ੍ਹਾਂ ਉਠਣ ਬੈਠਣ ਦੀ ਵੀ ਤਾਕਤ ਨਹੀਂ ਰਹੀ । ਉਸ ਦੇ ਨੌਕਰਾਂ ਚਾਕਰਾਂ ਨੇ ਉਸ ਨੂੰ ਸ਼ਰਾਬਾਂ ਪਿਲਾ ਪਿਲਾ ਕੇ ਆਪਣਾ ਮਤਲਬ ਚੰਗੀ ਤਰ੍ਹਾਂ ਸਾਧਿਆ ਹੈ । ਇਸੇ ਇੱਲਤ ਵਿਚ ਠਾਕਰ ਸਾਹਿਬ ਦੇ ਪੰਜਾਹ ਪਿੰਡ ਉੱਜੜ ਗਏ ਹਨ । ਉਸ ਦੇ ਸਿਰ ਦੇ ਢਾਈ ਲੱਖ ਦਾ ਕਰਜ਼ਾ ਭੀ ਹੋ ਗਿਆ ਹੈ । ਨਸ਼ੇ ਵਿਚ ਆ ਕੇ ਠਾਕੁਰ ਸਾਹਿਬ ਹਰ ਕਿਸੇ ਨੂੰ ਮਾਰਨ ਲੱਗ ਪੈਂਦੇ ਹਨ।

ਇਸ ਤਰ੍ਹਾਂ ਦੀ ਹਾਲਤ ਉਸ ਠਾਕਰ ਜੀ ਦੀ ਸੁਣ ਕੇ ਸੰਤ ਬਹੁਤ ਦੁਖੀ ਹੋਏ । ਉਹਨਾਂ ਨੇ ਆਖ ਦਿਤਾ ਕਿ ਜੇਕਰ ਇਸ ਦੀ ਇਹੋ ਦਸ਼ਾ ਰਹੀ ਤਾਂ ਵਰ੍ਹੇ ਛੇ ਮਹੀਨੇ ਤਕ ਇਹ ਪਾਰ ਬੋਲ ਜਾਏਗਾ । ਉਹਨਾਂ ਨੇ ਬਥੇਰਾ ਚਾਹਿਆ ਕਿ ਮੈਂ ਹੁਣ ਇਥੋਂ ਅੱਗੇ ਨੂੰ ਜਾਵਾਂ, ਪਤਾ ਨਹੀਂ ਉਨ੍ਹਾਂ ਦਾ ਜਾਣ ਕਿਉਂ ਨਾ ਹੋ ਸਕਿਆ । ਸ਼ਾਇਦ ਠਾਕੁਰ ਸਾਹਿਬ ਦੇ ਭਾਰੀ ਦੁੱਖ ਨੇ ਉਨ੍ਹਾਂ ਨੂੰ ਜਾਣੋਂ ਰੋਕਿਆ। ਇਕ ਵੇਰੀ ਪਏ ਪਏ ਉਨ੍ਹਾਂ ਸੋਚਿਆ :-

"ਠਾਕੁਰ ਸਾਹਿਬ ਦਾ ਕੁਝ ਹੋਵੇ, ਸਾਨੂੰ ਕੀ ਮਤਲਬ ਹੈ, ਮੈਂ ਜਿਸ ਵਾਸਤੇ ਸੰਤ ਵੇਸਾ ਧਾਰਨ ਕੀਤਾ ਹੈ, ਉਸ ਦੇ ਸਿਵਾ ਮੈਨੂੰ ਹੋਰ ਕੋਈ ਕੰਮ ਨਹੀਂ ਕਰਨਾ ਚਾਹੀਦਾ । ਗੱਲ ਤਾਂ ਸੱਚੀ ਇਹੋ ਹੈ, ਪਰ ਆਪਣੇ ਅਸਲੀ ਮਤਲਬ ਨੂੰ ਛੱਡ ਕੇ ਪਤਾ ਨਹੀਂ ਮੇਰਾ ਮਨ ਇਸ ਵੇਲੇ ਏਧਰ ਕਿਉਂ ਲੱਗ ਪਿਆ ਹੈ ? ਇਕ ਓਪਰੇ ਮਨੁੱਖ ਦੀ ਖੇਤੀ ਨੂੰ ਖੋਤਾ ਖਾਈ ਜਾਂਦਾ ਹੈ ਤਾਂ ਇਸ ਵਿਚ ਮੇਰਾ ਕੀ ਨੁਕਸਾਨ ਹੈ ? ਪਰ ਨਹੀਂ, ਇਹ ਗੁਰਮੁਖਤਾ ਨਹੀਂ, ਭਲੇ ਆਦਮੀ ਨੂੰ ਅਜਿਹੀ ਦਸ਼ਾ ਇਕ ਭਲੇ ਘਰਾਣੇ ਦੀ ਵੇਖ ਕੇ ਬਹੁਤ ਦੁਖ ਹੁੰਦਾ ਹੈ, ਇਸ ਪਰ ਵਡਿਆਈ ਇਹ ਹੈ ਕਿ ਇਸੇ ਸ਼ਰਾਬੀ ਠਾਕੁਰ ਦੇ ' ਭਰਾ ਨੇ ਹੀ ਮੇਰੇ ਪ੍ਰਾਣ ਬਚਾਏ ਹਨ। ਮੈਂ ਇਸੇ ਸ਼ਰਾਬੀ ਦਾ ਧਾਨ ਖਾਧਾ ਹੈ । ਇਸ ਲਈ ਮੈਨੂੰ ਭੀ

ਚਾਹੀਦਾ ਹੈ ਕਿ ਮੈਂ ਇਸ ਉਪਕਾਰ ਦਾ ਬਦਲਾ ਦਿਆਂ। ਭਾਵੇਂ ਮੇਰੇ ਇਥੇ ਰਹਿਣ

110