ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਵਿਚ ਪਿਆਰੀ ਪਤਨੀ ਦੀ ਭਾਲ ਕਰਨ ਦੇ ਕੰਮ ਵਿਚ ਦੇਰ ਪਵੇਗੀ, ਪਰ ਉਸ ਦਾ ਭੀ ਤਾਂ ਕੁਝ ਪਤਾ ਅਜੇ ਤੱਕ ਨਹੀਂ ਲੱਗਾ ਕਿ ਉਹ ਕਿਥੇ ਹੈ।

ਇਸ ਤਰ੍ਹਾਂ ਦੇ ਵਿਚਾਰ ਕਰਦੇ ਹੋਏ ਸੰਤ ਜੀ ਆਪਣੇ ਬਿਸਤਰੇ ਪਰ ਲੇਟੇ ਹੋਏ ਸਨ। ਰਾਤ ਦੇ ਕੋਈ ਦਸ ਬਜੇ ਦਾ ਵੇਲਾ ਸੀ। ਸੰਤ ਜੀ ਠਾਕੁਰ ਸਾਹਿਬ ਦੀ ਅਜਿਹੀ ਹੌਲਨਾਕ ਦਸ਼ਾ ਨੂੰ ਵਿਚਾਰਦੇ ਹੋਏ ਦੁਖੀ ਹੋ ਰਹੇ ਸਨ ਕਿ ਏਨੇ ਵਿਚ ‘ਘੜਾਮ! ਘੜਾਮ ! ਘੜਾਮ!' ਕਰ ਕੇ ਕਿਸੇ ਦੇ ਡਿੱਗਣ ਦੀ ਅਵਾਜ਼ ਆਈ। ਇਸ ਤਰ੍ਹਾਂ ਚਾਰ ਪੰਜ ਵਾਰੀ ਅਵਾਜ਼ ਹੋਈ ਤਾਂ ਸੰਤ ਹਰੀ ਬਿੜਕ ਲੈਣ ਲੱਗੇ ਕਿ ਇਹ ਕੇਹੀ ਅਵਾਜ਼ ਹੈ? ਦੋ ਪਲ ਨਹੀਂ ਗੁਜਰੇ ਸਨ ਕਿ ਠਾਕੁਰ ਸਾਹਿਬ ਦੀ ਹਵੇਲੀ ਵਿਚ ਹਾਹਾਕਾਰ ਮੱਚ ਗਿਆ, ਠਕੁਰਾਣੀਆਂ ਉੱਚੀ ਉੱਚੀ ਚੀਕਾਂ ਮਾਰ ਕੇ ਰੋਣ ਲੱਗੀਆਂ। ਪਿੰਡ ਦੇ ਸਾਰੇ ਸੁੱਤੇ ਪਏ ਲੋਕ ਉੱਠ ਬੈਠੇ ਕਿਸੇ ਨੇ ਕਿਹਾ ਵੱਡਾ ਅਨਰਥ ਹੋਇਆ ਕੋਈ ਕਹਿੰਦਾ ਜੇਹੀ ਕਰਨੀ ਤੇਹੀ ਭਰਨੀ ਕੋਈ ਹੋਰ ਆਖਦਾ ‘ਅਜੇ ਕੀ ਪਤਾ ਹੈ, ਜਦ ਤੱਕ ਸਾਸ ਸਰੀਰ ਵਿਚ ਬਣੇ ਹੋਏ ਹਨ, ਤਦ ਤੱਕ ਬਹੁਤ ਆਸ ਹੈ।

ਸੰਤ ਜੀ, ਸੰਤ ਜੀ ਮਹਾਰਾਜ! ਜ਼ਰਾ ਆਪ ਭੀ ਜਲਦੀ ਆਓ, ਬਹੁਤ ਭਾਰੀ ਅਨਰਥ ਹੋ ਗਿਆ ਹੈ। ਮਾਰ੍ਹਾ ਸਰਬੰਸ ਨਾਸ ਹੋ ਗਿਆ ਹੈ। ਹਾਇ! ਮੈਂ ਕਿਆ ਕਰ?"

ਇਸ ਤਰ੍ਹਾਂ ਰੋਂਦੇ ਹੋਏ ਇਕ ਆਦਮੀ ਨੇ ਅਵਾਜ਼ਾਂ ਮਾਰੀਆਂ। ਇਹਆਦਮੀ ਹੋਰ ਕੋਈ ਨਹੀਂ, ਠਾਕੁਰ ਸਾਹਿਬ ਦਾ ਭਾਈ ਰਾਮ ਸਿੰਘ ਸੀ। ਸੰਤ ਜੀਝੱਟ ਉਸ ਦੀ ਅਵਾਜ਼ ਪਛਾਣ ਕੇ 'ਆਇਆ, ਮੈਂ ਆਇਆ' ਕਹਿੰਦੇ ਹੋਏ ਪੈਰੋਂ ਨੰਗੇ ਠਾਕੁਰ ਦੀ ਹਵੇਲੀ ਵਿਚ ਜਾ ਪਹੁੰਚੇ, ਉਸ ਵੇਲੇ ਦਾ ਦ੍ਰਿਸ਼ ਬਹੁਤ ਦਿਲ-ਚੀਰਵਾਂ ਸੀ। ਸੰਤ ਜੀ ਨੇ ਮਲੂਮ ਕੀਤਾ ਕਿ ਠਾਕੁਰ ਸਾਹਿਬ ਕੋਠੇ ਉੱਪਰ ਟੱਟੀ ਫਿਰਨ ਗਏ ਸਨ। ਆਉਂਦੀ ਵੇਰੀ ਪਰ ਜੋ ਤਿਲਕਿਆ ਤਾਂ ਧੜਾਮ! ਧੜਾਮ! ਕਰ ਕੇ ਡਿੱਗਦੇ ਗਏ, ਉਨ੍ਹਾਂ ਦੇ ਸਿਰ ਵੱਡੀ ਭਾਰੀ ਸੱਟ ਲੱਗੀ ਅਤੇ ਸਿਰ ਵਿਚੋਂ ਬਹੁਤ ਸਾਰਾ ਲਹੂ ਨਿਕਲਿਆ। ਸੰਤ ਜੀ ਨੇ ਰਾਮ ਸਿੰਘਨੂੰ ਧੀਰਜ ਦਿੱਤਾ। ਨਾਲ ਆਪ ਚੁੱਕ ਕੇ ਠਾਕੁਰ ਸਾਹਿਬ ਨੂੰ ਡਿਉਢੀਓਂ ਬਾਹਰ ਕੱਢਿਆ ਅਤੇ ਪਲੰਘ ਉੱਪਰ ਲਿਟਾ ਦਿੱਤਾ। ਨਾੜੀ ਦੇਖ ਕੇ ਸੰਤ ਹੁਰਾਂ

111