ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਰਾਮ ਸਿੰਘ ਨੂੰ ਕਿਹਾ—“ਕੋਈ ਫਿਕਰ ਨਹੀਂ, ਤੁਸੀਂ ' ਜ਼ਰਾਂ ਪਾਣੀ ਦੇ ਛੱਟੇ ਮਾਰੋ ਅਤੇ ਹਵਾ ਕਰੋ, ਹੁਣੇ ਇਹ ਸੁਚੇਤ ਹੋ ਜਾਣਗੇ।”

ਰਾਮ ਸਿੰਘ ਸੰਤ ਜੀ ਦੇ ਕਹੇ ਅਨੁਸਾਰ ਪਾਣੀ ਦੇ ਛੱਟੇ ਮਾਰ ਕੇ ਹਵਾ ਕਰਨ ਲੱਗਾ ਅਤੇ ਸੰਤ ਹਰੀ ਉਸ ਕਮਰੇ ਨੂੰ ਚੰਗੀ ਤਰ੍ਹਾਂ ਦੇਖਣ ਭਾਲਣ ਦੇ ਆਹਰ ਵਿੱਚ ਲੱਗੇ। ਇਸਤ੍ਰੀਆਂ ਨੂੰ ਧੀਰਜ ਦੇ ਕੇ ਘਰ ਭਿਜਵਾ ਦਿੱਤਾ। ਸੰਤ ਜੀ ਅਲਮਾਰੀਆਂ ਨੂੰ ਖੋਲ੍ਹ ਕੇ ਕੀ ਵੇਖਦੇ ਹਨ ਕਿ ਕਈ ਦਰਜਨਾਂ ਸ਼ਰਾਬ ਦੀਆਂ ਬੋਤਲਾਂ ਪਈਆਂ ਹੋਈਆਂ ਹਨ। ਦੇਖ ਕੇ ਰਾਮ ਸਿੰਘ ਨੂੰ ਪੁੱਛਣ ਲੱਗੇ:—

“ਕਿਉਂ ਰਾਮ ਸਿੰਘ ਜੀ! ਇਹ ਬੋਤਲਾਂ ਠਾਕੁਰ ਸਾਹਿਬ ਨੇ ਪੀਣ ਵਾਸਤੇ ਹੀ ਰੱਖੀਆਂ ਹੋਈਆਂ ਹਨ, ਕਿ ਤੁਹਾਨੂੰ ਠੇਕੇਦਾਰੀ ਦਾ ਲਾਇਸੰਸ ਮਿਲਿਆ ਹੋਯਾ ਹੈ?"

"ਮਹਾਰਾਜ! ਕਿਆ ਪੂਛਤੋ ਹੋ? ਆਪ ਸਿਰਫ ਇਨਕੋ ਦੇਖ ਕਰ ਘਬਰਾ ਗਏ? ਅੰਦਰ ਚਲ ਕੇ ਆਪ ਨੂੰ ਮਲੂਮ ਹੋਵੇ ਕਿਤਨਾ ਭੰਡਾਰ ਜਮਾਂ ਹੈ। ਜ਼ਰਾ ਆਪ ਅੰਦਰ ਜਾ ਕੇ ਨਜ਼ਰ ਮਾਰੋ?"

ਰਾਮ ਸਿੰਘ ਦਾ ਉੱਤਰ ਸੁਣ ਕੇ ਸੰਤ ਹੁਰੀਂ ਅੰਦਰਲੇ ਕੋਠੇ ਵਿਚ ਗਏ, ਜਾ ਕੇ ਕੀ ਵੇਖਦੇ ਹਨ ਕਿ ਅੱਠ ਅਲਮਾਰੀਆਂ ਬੋਤਲਾਂ ਨਾਲ ਭਰੀਆਂ ਹੋਈਆਂ ਹਨ। ਸੰਤ ਹੁਰੀਂ ਬਹੁਤ ਸ਼ਰਮਾਏ ਅਤੇ ਘਬਰਾਏ ਕਿ ਮੈਂ ਕਿਸੇ ਸ਼ਰਾਬਖਾਨੇ ਵਿਚ ਤਾਂ ਨਹੀਂ ਆ ਵੜਿਆ? ਇਸ ਤਰ੍ਹਾਂ ਚਿੰਤਨ ਕਰਦੇ ਠਾਕਰ ਦੀ ਕਿਸਮਤ ਪੁਰ ਸ਼ੋਕ ਪ੍ਰਗਟ ਕਰਦੇ ਅਤੇ ਠੰਢੇ ਹਾਹੁਕੇ ਭਰਦੇ ਆਪ ਬਾਹਰ ਨਿਕਲ ਆਏ।

ਰਾਮ ਸਿੰਘ—"ਕਿਉਂ ਸ੍ਵਾਮੀ ਜੀ! ਆਪ ਨੇ ਦੇਖ ਲੀਆ ਨਾ? ਯਿਹ ਸਾਰਾ ਭੰਡਾਰਾ ਠਾਕਰ ਸਾਹਿਬ ਕੇ ਲੀਏ ਜਮ੍ਹਾਂ ਰਹਤਾ ਹੈ? ਠਾਕਰ ਸਾਹਿਬ ਕਿਤਨਾ ਸ਼ਰਾਬ ਰੋਜ਼ ਪੀਤੇ ਹੈਂ? ਯਿਹ ਬਾਤ ਮੈਂ ਨਹੀਂ ਜਾਨਤਾ, ਕਿਉਂਕਿ ਮੈਂ ਬਰਾਬ ਕੋ ਛੂਤਾ ਭੀ ਨਹੀਂ ਔਰ ਇਸੀ ਲੀਏ ਮੁਝੇ ਬਨੀਆਂ ਕਹਤੇ ਹੈਂ, ਪਰ ਇਤਨਾ ਮੈਂ ਜਾਨਤਾ ਹੂੰ ਕਿ ਰਾਤ ਕੋ ਨੌਂ ਵਜੇ ਠਾਕਰ ਸਾਹਿਬ ਖਾਣਾ ਸ਼ੁਰੂ ਕਰਤੇ ਹੈਂ ਔਰ ਤੀਨ ਬਜੇ ਤੱਕ ਖਾਤੇ ਰਹਿਤੇ ਹੈਂ। ਇਤਨੇ ਸਮੇਂ ਤੱਕ ਵਹ ਅੰਨ ਤੋ ਸਿਰਫ ਦੋ ਹੀ ਛਟਾਂਕ ਖਾਤੇ ਹੋਂਗੇ ਪਰ ਸ਼ਰਾਬ ਛੇ ਘੰਟੇ ਤੱਕ ਬਰਾਬਰ ਜਾਰੀ

112