ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਰਹਿਤੀ ਹੈ।"

ਠੀਕ ਹੈ, ਮੈਂ ਇਨ੍ਹਾਂ ਦੀ ਨਾੜੀ ਤੋਂ ਹੀ ਮਲੂਹਮ ਕਰ ਲਿਆ ਹੈ ਕਿ ਜਿੰਨਾਂ ਰੋਗ ਇਨ੍ਹਾਂ ਨੂੰ ਸ਼ਰਾਬ ਦਾ ਲੱਗਾ ਹੋਇਆ ਹੈ। ਉਨ੍ਹਾਂ ਅੱਜ ਦੇ ਡਿੱਗ ਪੈਣ ਨਾਲ ਭੀ ਨਹੀਂ ਪੈਦਾ ਹੋਇਆ। ਇਨ੍ਹਾਂ ਦਾ ਰੋਗ ਅਸਾਧ ਹੋ ਗਿਆ ਹੈ, ਅਰਾਮ ਹੋਣਾ ਔਖਾ ਮਲੂਮ ਹੁੰਦਾ ਹੈ, ਪਰ ਜੇਕਰ ਇਹ ਸ਼ਰਾਬ ਘੱਟ ਕਰਨ ਦੀ ਹਿੰਮਤ ਕਰਨ ਤਾਂ ਮੈਂ ਕੁਝ ਯਤਨ ਕਰ ਸਕਦਾ ਹਾਂ, ਅੱਗੋਂ ਜੋ ਇਨ੍ਹਾਂ ਦੀ ਪ੍ਰਾਰਬਧ।"

“ਆਪ ਬੇਸ਼ੱਕ ਇਨ ਕੇ ਅਰੋਗ ਕਰ ਸਕਤੇ ਹੈਂ, ਅਗਰ ਇਨ੍ਹੋਂ ਨੇ ਸ੍ਵਾਰਥੀ ਨੌਕਰ ਛੋੜ ਦੇ ਤਬ ਤੋ।"

ਇਸ ਤਰ੍ਹਾਂ ਦੀ ਗੱਲ ਬਾਤ ਹੋ ਰਹੀ ਸੀ ਕਿ ਠਾਕਰ ਸਾਹਿਬ ਦੀ ਬੇਹੋਸ਼ੀ ਦੂਰ ਹੋਈ, ਉਸ ਦੇ ਦੂਰ ਹੁੰਦਿਆਂ ਹੀ ਉਨ੍ਹਾਂ ਨੇ ਫੇਰ ਕਿਹਾ ਸ਼ਰਾਬ ਲਾਓ...ਸ਼ਰਾਬ!..." ਪਰ ਸੰਤ ਜੀ ਦੇ ਹੁਕਮ ਅਨੁਸਾਰ ਸ਼ਰਾਬ ਦੇ ਬਦਲੇ ਠਾਕਰ ਸਾਹਿਬ ਨੂੰ ਗਰਮ ਦੁੱਧ ਦਿੱਤਾ ਗਿਆ। ਜੀਭ ਨੂੰ ਦੁੱਧ ਮਲੂਮ ਹੁੰਦਿਆਂ ਹੀ ਉਨ੍ਹਾਂ ਨੇ ਹੱਥ ਮਾਰ ਕੇ ਗਲਾਸ ਡੋਲ੍ਹ ਦਿੱਤਾ। ਅਤੇ ਕਿਹਾ-ਕੌਣ ਹੈ ਰੇ ਤੂੰ! ਸ਼ਰਾਬ ਕਿਉਂ ਨਹੀਂ ਦੇਤਾ, ਕਿਆ ਮਾਰ ਖਾਨੇ ਕੀ ਇੱਛਾ ਹੈ? ਪਰ ਉਸ ਵੇਲੇ ਠਾਕਰ ਸਾਹਿਬ ਦੀ ਬਕਵਾਸ ਪੁਰ ਕਿਸੇ ਨੇ ਧਿਆਨ ਨਾ ਦਿੱਤਾ ਅਤੇ ਉਹਨਾਂ ਨੂੰ ਫੇਰ ਬੇਹੋਸ਼ੀ ਆ ਗਈ, ਉਸ ਬੇਹੋਸ਼ੀ ਵਿਚ ਪਏ ਪਏ ਹੀ ਉਨ੍ਹਾਂ ਨੂੰ ਨੀਂਦ ਆ ਗਈ। ਦੂਜੇ ਦਿਨ ਦਸ ਬਜੇ ਜਦ ਨਸ਼ਾ ਉੱਤਰ ਗਿਆ ਤਾਂ ਠਾਕਰ ਸਾਹਿਬ ਨੂੰ ਮਲੂਮ ਹੋਇਆ ਕਿ ਮੈਂ ਰਾਤੀਂ ਡਿਗ ਪਿਆ ਸਾਂ। ਉਸ ਵੇਲੇ ਉਨ੍ਹਾਂ ਇਹ ਪ੍ਰਣ ਭੀ ਕੀਤਾ ਕਿ ਮੈਂ ਹੁਣ ਬਹੁਤੀ ਸ਼ਰਾਬ ਨਹੀਂ ਪੀਵਾਂਗਾ, ਪਰ ਰਾਤ ਨੂੰ ਫੇਰ ਪਿਆਲੇ ਦੇ ਸਾਹਮਣੇ ਆਉਂਦਿਆਂ ਹੀ ਸਾਰੀਆਂ ਸਹੁੰਆਂ ਸੁਗੰਧਾਂ ਕਾਫੂਰ ਵਾਂਗ ਉੱਡ ਗਈਆਂ। ਸੰਤ ਜੀ ਦੇ ਇਲਾਜ ਨਾਲ ਠਾਕੁਰ ਸਾਹਿਬ ਦੀਆਂ ਸੱਟਾਂ ਤਾਂ ਚੰਗੀਆਂ ਹੋ ਗਈਆਂ, ਪਰ ਉਸ ਦਿਨ ਤੋਂ ਦੋ ਰੋਗ ਉਨ੍ਹਾਂ ਨੂੰ ਹੋਰ ਲੱਗ ਗਏ। ਇਕ ਤਾਂ ਜੀਭ ਥਥਲਾਉਣ ਲੱਗੀ ਅਤੇ ਦੂਜੇ ਕੰਬਣੀ ਛੁਟ ਪਈ। ਜੀਭ ਦਾ ਥਥਲਾਪਨ ਤਾਂ ਬਹੁਤਾ ਨਹੀਂ ਸੀ, ਪਰ ਕੰਬਣੀ ਅਜਿਹੀ ਲੱਗੀ ਕਿ ਉਹਨਾਂ ਦੇ ਹੱਥ ਵਿਚ ਇਕ ਕਾਗਜ ਦਾ ਟੁਕੜਾ ਭੀ ਨਹੀਂ

ਠਹਿਰ ਸਕਦਾ ਸੀ!

113