ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਇਕ ਵਾਰੀ ਸ਼ਰਾਬ ਪੀਂਦਿਆਂ ਹੋਇਆਂ ਜਦ ਪਿਆਲਾ ਹਥੋਂ ਡਿਗ ਪਿਆ ਤਾਂ ਠਾਕਰ ਸਾਹਿਬ ਨੇ ਕਿਹਾ:―

"ਭਾਈ ਰਾਮ ਸਿੰਗ! ਅਬ ਤੋਂ ਦਾਰੂ ਭੀ ਮੰਨੇ ਜਬਾਬ ਦੇਣੇ ਲਾਗਯੋ!"

"ਮਹਾਰਾਜ! ਭਗਵਾਨ ਕੀ ਬਹੁਤ ਦਯਾ ਹੋਵੈ ਜੋ ਤੁਮ ਨੇ ਦਾਰ ਜਵਾਬ ਦੇ ਦੇ। ਉਸ ਦਿਨ ਸ੍ਵਾਮੀ ਜੀ ਮਹਾਰਾਜ ਕਹਤੇ ਥੇ ਕਿ ਠਾਕਰ ਸਾਹਿਬ: ਮੁਝ ਸੇ ਇਲਾਜ ਕਰਾਵੇ ਤੋਂ ਮੈਂ ਉਨ੍ਹਾਂ ਬਹੁਤ ਜਲਦੀ, ਚੰਗੇ ਕਰ ਦੇਊਂ । ਅਬੀ ਠਾਕਰ ਜੀ ਕੀ ਉਮਰ ਭੀ ਬੜੀ ਨਹੀਂ ਸਿਰਫ ੨੫-੨੬ ਕੀ ਤੋ ਅਵਸਥਾ ਹੈ। ਆਪ ਕੀ ਸੱਟਾਂ ਕਾ ਇਲਾਜ ਭੀ ਸ੍ਵਾਮੀ ਜੀ ਨੇ ਕੀਆ ਹੈ।"

"ਮੈਂ ਜ਼ਰੂਰ ਇਲਾਜ ਕਰਾਵਾਂਗਾ, ਪਰ ਸ੍ਵਾਮੀ ਜੀ ਮਨੋ ਦਾਰੂ ਛੱਡਣ ਕੋ ਤੋ ਨਹੀਂ ਕਹੋਂਗੇ ਨਾ? ਅਬ ਮ੍ਹਾਰਾ ਸੇ ਦਾਰੂ ਕਭੀ ਨਹੀਂ ਛੂਟੈਗੀ।"

"ਮਹਾਰਾਜ! ਤੁਮ ਉਨ ਸੈਂ ਏਕ ਬਾਰ ਬਾਤ ਚੀਤ ਤੋਂ ਕਰੋ! ਵਹ ਜ਼ਰੂਰ ਤੁਮਰਾ ਭਲਾ ਕਰੇਂਗੇ, ਮ੍ਹਾਰੀ ਖਾਤਰੀ ਹੈ।"

"ਠਾਕੁਰ ਸਾਹਿਬ ਦੀ ਇੱਛਾ ਅਨੁਸਾਰ ਸੰਤ ਜੀ ਬੁਲਾਏ ਗਏ। ਠਾਕਰ ਸਾਹਿਬ ਨੇ ਆਦਰ ਨਾਲ ਉਨ੍ਹਾਂ ਨੂੰ ਇਕ ਕੁਰਸੀ ਪਰ ਬਿਠਾਇਆ ਤੇ ਮਾਮੂਲੀ ਗਲ ਬਾਤ ਦੇ ਬਾਦ ਸੰਤ ਜੀ ਨੂੰ ਕਿਹਾ:―

"ਸਵਾਮੀ ਜੀ ਮੈਂਨੇ ਰਾਮ ਸਿੰਘ ਸੇ ਆਪ ਕੀ ਬਹੁਤ ਉਪਮਾਂ ਸੁਨੀ, ਆਪ ਨੇ ਹੀ ਉਸ ਦਿਨ ਮੇਰਾ ਇਲਾਜ ਕਰ ਕੇ ਮੁਝੇ ਅਰੋਗ੍ਯ ਕੀਆ, ਪਰੰਤੂ ਅਬ ਮੁਝੇ ਏਕ ਔਰ ਬੀਮਾਰੀ ਲੱਗ ਗਈ ਹੈ। ਮੇਰਾ ਸਰੀਰ ਕਾਂਪਨੇ ਲਗਤਾ ਹੈ ਔਰ ਕੋਈ ਭੀ ਚੀਜ਼ ਮੇਰੇ ਹਾਥ ਮੇਂ ਨਹੀਂ ਠਹਿਰ ਸਕਤੀ। ਅਗਰ ਯਿਹ ਬੀਮਾਰੀ ਜਲਦੀ ਦੂਰ ਨਾ ਹੂਈ ਤੋਂ ਮੈਂ ਕੁਛ ਦਿਨ ਮੈਂ ਹੀ ਮਰ ਜਾਊਂਗਾ, ਐਸਾ ਮੁਝ ਕੋ ਡਰ ਲਗਦਾ ਹੈ! ਅਗਰ ਆਪ ਕ੍ਰਿਪਾ ਕਰ ਕੇ ਮੇਰੀ ਯੇਹ ਬੀਮਾਰੀ ਦੂਰ ਕਰਦੇ ਤੋ ਆਪ ਕਾ ਅਹਿਸਾਨ ਮੈਂ ਸਾਰੀ ਉਮਰ ਨਹੀਂ ਭੂਲੂੰਗਾ।

"ਇਹ ਬਹੁਤ ਅਨੰਦ ਦੀ ਬਾਤ ਹੈ ਕਿ ਮੈਂ ਆਪ ਦਾ ਅੰਨ ਖਾ ਕੇ ਆਪ ਦੀ ਕੁਛ ਸੇਵਾ ਕਰ ਸਕਿਆ ਹਾਂ ਅਤੇ ਵਾਹਿਗੁਰੂ ਨੇ ਆਪ ਨੂੰ ਆਰਾਮ ਪਹੁੰਚਾਇਆ ਹੈ। ਆਪ ਜਿਸ ਬੀਮਾਰੀ ਦੀ ਗੱਲ ਕਰਦੇ ਹੋ ਇਹ ਭਾਵੇਂ ਅਸਾਧ ਹੈ, ਪਰ ਜੇ ਆਪ

ਮੇਰੇ ਕਹਿਣ ਅਨੁਸਾਰ ਚੱਲੋਗੇ ਤਾਂ ਆਪ ਦਾ ਇਕ ਰੋਗ ਕੀ ਸਭ ਰੋਗ ਵਾਹਿਗੁਰੂ

114