ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਦੀ ਕ੍ਰਿਪਾ ਨਾਲ ਦੂਰ ਕਰਨ ਦਾ ਯਤਨ ਕਰਾਂਗਾ। ਪਰ ਇਲਾਜ ਕਰਨ ਤੋਂ ਪਹਿਲਾਂ ਆਪ ਨੂੰ ਇਕ ਪ੍ਰਤਿਗ੍ਯਾ ਕਰਨੀ ਪਏਗੀ। ਉਹ ਇਹ ਕਿ ਆਪ ਨੂੰ ਸ਼ਰਾਬ ਦੀ ਮਾਤਰਾ ਘਟਾਣੀ ਪਏਗੀ ਅਤੇ ਅੰਤ ਨੂੰ ਬਿਲਕੁਲ ਛੱਡਣੀ ਪਏਗੀ।”

ਇਸ ਤਰ੍ਹਾਂ ਠਾਕਰ ਸਾਹਿਬ ਨਾਲ ਸੰਤ ਜੀ ਦਾ ਜਿਸ ਵੇਲੇ ਵਾਰਤਾਲਾਪ ਹੋ ਰਿਹਾ ਸੀ ਇਕ ਖੂੰਜੇ ਵਿਚ ਬੈਠਾ ਹੋਇਆ ਇਕ ਮਨੁੱਖ ਚੁਪ ਚਾਪ ਸੁਣਦਾ ਸੀ। ਸ਼ਰਾਬ ਘਟ ਕਰਨ ਦਾ ਨਾਉਂ ਸੁਣਦਿਆਂ ਹੀ ਉਸ ਦਾ ਦਿਲ ਦੁਖੀ ਹੋਇਆ। ਉਸ ਨੇ ਸਮਝ ਲਿਆ ਕਿ ਜੇਕਰ ਸੰਤ ਦੀ ਇੱਛਾ ਅਨੁਸਾਰ ਠਾਕਰ ਤੁਰਨ ਲੱਗਾ ਤਾਂ ਮੇਰਾ ਘਰ ਉਜੜਿਆ, ਕਿਉਂਕਿ ਇਕ ਦਿਨ ਭੀ ਜਦ ਇਹ ਥੋੜੀ ਜੇਹੀ ਪੀਂਦਾ ਹੈ ਤਾਂ ਕਈ ਗੱਲਾਂ ਦੀ ਪੜਤਾਲ ਕਰਦਾ ਹੈ। ਜੇਕਰ ਇਸ ਨੇ ਬਿਲਕੁਲ ਹੀ ਸ਼ਰਾਬ ਛਡ ਦਿਤੀ ਤਾਂ ਫਿਰ ਮੇਰੇ ਖੀਸੇ ਖਾਲੀ ਹੋਣ ਵਿਚ ਕੋਈ ਦੇਰ ਨਹੀਂ। ਇਹ ਸੋਚ ਕੇ ਉਹ ਬੋਲਿਆ―

"ਮਹਾਰਾਜ ਠਾਕੁਰ ਜੀ! ਸਵਾਮੀ ਜੀ ਤੇ ਆਪਣਾ ਜੈਸਾ ਹੀ ਸਾਰਾ ਸੰਸਾਰ ਨੌ ਸਮਝੇ ਹੈਂ ਜੋ ਤੁਮ ਨੇ ਸ਼ਰਾਬ ਛੋਡ ਦੀਆ; ਤੇ ਥਾਰੀ ਦੇਹ ਏਕ ਦਿਨ ਭੀ ਨਹੀਂ ਕਾਢੇਗੀ ਤੁਮ ਨੇ ਯਾਦ ਹੋਸ਼ੇ ਕਿ ਥਾਰੇ ਪਰਦਾਦਾ ਗ੍ਰਾਮ ਸਿੰਘ ਜੀ ਕੇ ਐਸਾ ਹੀ ਏਕ ਠੱਗ ਸਾਧੂ ਨੇ ਕੋਈ ਖਰਾਬ ਦਵਾਈ ਦੇ ਕੇ ਪਰਾਣ ਲੈ ਲੀਏ ਥੇ। ਜੇ ਸ਼ਰਾਬ ਪੀਣੇ ਸੇ ਆਦਮੀ ਮਰ ਜਾਤਾ ਹੋਇ ਤੇ ਲਾਖਾਂ ਆਦਮੀ ਫੇਰ ਕਿਉਂ ਪੀਵੇ ਹੈਂ? ਦਾਰੂ ਤੋ ਮਰਦਾਂ ਕੀ ਘੂੰਟੀ ਹੈ। ਜਿਸ ਨੋ ਸ਼ਰਾਬ ਨਹੀਂ ਪੀ ਤੇ ਫੇਰ ਵੱਹ ਰਾਜਪੂਤ ਹੀ ਕੈਸੇ? ਫੇਰ ਬਾਣੀਆਂ ਅਰ ਰਾਜਪੂਤ ਮਾਂ ਕੇ ਫਰਕ ਰਹਿਓ? ਤੁਮ ਹੀ ਬਤਾਓ।"

ਸੰਤ ਜੀ ਨੇ ਠਾਕਰ ਪਾਸੋਂ ਕੁਝ ਲੈਣਾ ਤਾਂ ਸੀ ਹੀ ਨਹੀਂ ਜੋ ਉਸ ਦੇ ਮਨ ਭਾਉਂਦੀਆਂ ਗੱਲਾਂ ਕਰਦੇ ਅਤੇ ਖ਼ੁਸ਼ਾਮਦ ਕਰਦੇ। ਉਸ ਆਦਮੀ ਦੀ ਗੱਲ ਸੁਣ ਕੇ ਉਨ੍ਹਾਂ ਨੂੰ ਬਹੁਤ ਗੁੱਸਾ ਆ ਗਿਆ, ਪਰ ਆਪਣੇ ਆਪ ਨੂੰ ਇਕ ਅਜੇਹੇ ਚੋਲੋ ਵਿਚ ਦੇਖ ਕੇ ਜਿਸ ਦਾ ਧਰਮ ਹੀ ਖਿਮਾਂ ਕਰਨਾ ਹੈ, ਅੰਦਰੋ ਅੰਦਰ ਦੱਬ ਛੱਡਿਆ। ਇਸ ਲਈ ਮਨ ਮਾਰ ਕੇ ਆਪ ਬੈਠੇ ਰਹੇ ਅਤੇ ਅਵਸਰ ਪਾਕੇ ਸ਼ਾਂਤ ਚਿੱਤ ਨਾਲ ਕਿਹਾ:―

“ਠਾਕਰ ਸਾਹਿਬ! ਮੈਂ ਸੱਚ ਆਖਦਾ ਹਾਂ, ਇਹ ਮਨੁੱਖ ਤੁਹਾਡਾ ਅਤੇ

115