ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਤੁਹਾਡੇ ਘਰਾਣੇ ਦਾ ਸ਼ੁਭਚਿੰਤਕ ਨਹੀਂ। ਇਸ ਨੇ ਆਪਣਾ ਮਤਲਬ ਕੱਢਣ ਵਾਸਤੇ ਹੀ ਆਪ ਨੂੰ ਸ਼ਰਾਬੀ ਬਣਾ ਛੱਡਿਆ ਹੈ। ਇਹ ਮਨੁੱਖ ਰਾਜਾ ਅਤੇ ਪਰਜਾ ਦੇਹਾਂ ਨੂੰ ਲੁੱਟਦਾ ਹੈ, ਇਸ ਲਈ ਇਹ ਚਾਹੁੰਦਾ ਹੈ ਕਿ ਆਪ ਸਦਾ ਉੱਲੂ ਦੇ ਉੱਲੂ ਬਣੇ ਰਹੇ। ਮਾਫ਼ ਕਰਨਾ, ਜੇਕਰ ਰਾਜ ਨੂੰ ਲੁੱਟਣ ਵਿਚ ਹੀ ਇਸ ਦੇ ਅਧਰਮ ਦੀ ਸਮਾਪਤੀ ਹੁੰਦੀ ਤਾਂ ਮੈਂ ਕੁਝ ਨਾ ਆਖਦਾ। ਜੇਕਰ ਆਪ ਸ਼ਰਾਬ ਨਹੀਂ ਛੱਡੋਗੇ ਤਾਂ ਦੇਖ ਲੈਣਾ ਕੁਝ ਦਿਨਾਂ ਵਿਚ ਹੀ ਆਪ ਮਰ ਜਾਓਗੇ। ਆਪ ਹੀ ਸੋਚੋ, ਸ਼ਰਾਬ ਪੀਣ ਨਾਲ ਰਿਆਸਤ ਉੱਪਰ ਕਿੰਨਾਂ ਭਾਰੀ ਕਰਜਾ ਹੋ ਗਿਆ ਹੈ। ਤੁਹਾਡੇ ਖ਼ਜ਼ਾਨੇ ਵਿਚ ਇਸ ਵੇਲੇ ਇਕ ਪੈਸਾ ਨਹੀਂ। ਜੇਕਰ ਕੋਈ ਇਹ ਆਖੇ ਕਿ ਇਹ ਕਾਰਣ ਸ਼ਰਾਬ ਪੀਣ ਕਰਕੇ ਨਹੀਂ ਤਾਂ ਸੁੱਖ, ਜਾਣ ਦਿਓ।ਮੈਨੂੰ ਕੋਈ ਮਤਲਬ ਨਹੀਂ, ਪਰ ਆਪ ਰਤਾ ਆਪਣੇ ਚਾਚੇ ਭਗਵਾਨ ਸਿੰਘ ਜੀ, ਵੱਲ ਦੇਖਣਾ, ਉਹ ਅੱਸੀ ਵਰ੍ਹੇ ਦੇ ਬੁੱਢੇ ਹੋਣ ਪਰ ਭੀ ਕੇਹੇ ਕੇ ਮਜ਼ਬੂਤ ਅਤੇ ਰਿਸ਼ਟ-ਪੁਸ਼ਟ ਹਨ ਅਤੇ ਆਪ ਦਾ ਸਰੀਰ ਕੰਵਲ ੨੫-੨੬ ਸਾਲ ਦਾ ਹੋਣ ਪਰ ਭੀ ਕਿਸ ਤਰ੍ਹਾਂ ਨਿੱਘਰ ਗਿਆ ਹੈ?"

“ਸੱਚ ਕਹਤੇ ਹੋ ਸ੍ਵਾਮੀ ਜੀ! ਹਮਾਰੇ ਚਾਚਾ ਜੀ ਬੇਸ਼ੱਕ ਬੜੇ ਮਜ਼ਬੂਤ ਹੈਂ। ਮੈਂ ਜਾਣ ਗਯੇ ਕਿ ਮੇਰੋ ਨਾਸ ਦਾਰੂ ਨੇ ਹੀ ਕਰ੍ਯੋ ਹੈ! ਪਰ ਸ੍ਵਾਮੀ ਜੀ, ਸ਼ਰਾਬ, ਅੰਮ੍ਰਿਤ ਮੈਂ ਭੀ ਘਣੀ ਮੀਠੀ ਹੈ! ਹੇਠਾਂ ਕੇ ਸਾਥ ਜਬ ਲਾਗਤੀ ਹੈ ਤੋ ਰਾਜੋ ਇੰਦ੍ਰ ਭੀ ਹਾਥ ਜੋੜ ਸਾਮ੍ਹਣੇ ਖੜੋ ਹੋ ਜਾਵੇ ਹੈ! ਮਹਾਰਾਜ! ਮੇਰੇ ਅਪਰਾਧ ਖਿਮਾ ਕਰੀਓ। ਸ਼ਰਾਬ ਕੇ ਬਿਨਾ ਸੰਸਾਰ ਕਾ ਸਭ ਮੌਜ ਮਜ਼ਾ ਫ਼ੀਕਾ ਫੱਚ ਹੈ।"

"ਠਾਕੁਰ ਸਾਹਿਬ! ਕੁਛ ਮੇਰੀ ਭੀ ਬਾਤ ਸੁਣੋ! ਆਪ ਬਹੁਤ ਦਿਨ ਤੱਕ ਸਰਾਬ ਪੀ ਕੇ ਉਸ ਦਾ ਮਜ਼ਾ ਦੇਖ ਚੁੱਕੇ ਹੋ। ਹੁਣ ਮੇਰੇ ਕਹੇ ਲੱਗ ਕੇ ਂ ਇਕ ਛਿਮਾਹੀ। ਇਸ ਨੂੰ ਛੱਡ ਕੇ ਭੀ ਦੇਖ ਲਓ। ਜੇਕਰ ਛੱਡਣ ਵਿਚ ਆਪ ਨੂੰ ਬਹੁਤਾ ਅਨੰਦ ਆਵੇ ਤਾਂ ਮੇਰਾ ਕਹਿਣਾ ਮੰਨਣਾ, ਨਹੀਂ ਤਾਂ ਮੈਂ ਆਪਣਾ ਮੂੰਹ ਲੈ ਕੇ ਚਲਿਆ ਜਾਵਾਂਗਾ।"

ਜਿਸ ਵੇਲੇ ਸੰਤ ਸੀ। ਠਾਕਰ ਸਾਹਿਬ ਨੂੰ ਫੇਰ ਸ਼ਰਾਬ ਛੱਡਣ ਦਾ ਉਪਦੇਸ਼ ਦੇਣ ਲੱਗੇ ਤਾਂ ਉਹ ਆਦਮੀ ਆਪਣੇ ਮਨ ਵਿੱਚ ਹੀ ਸੜਦਾ ਭੁਜਦਾ ਰਿਹਾ। ਜੇਕਰ ਉਸ ਦਾ ਜ਼ੋਰ ਉਸ ਵੇਲੇ ਚਲਦਾ ਤਾਂ ਬਾਬਾ ਜੀ ਨੂੰ ਕੰਨੋਂ ਫੜ ਕੇ ਉਹ

116