ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਬਾਹਰ ਕੱਢ ਦੇਂਦਾ। ਉਹ ਮਨੁੱਖ ਭਾਵੇਂ ਐਸਾ' ਹੀ ਧੂਰਤ ਸੀ, ਪਰ ਰਾਜ ਸਭਾ ਵਿੱਚ ਅਜਿਹਾ ਕਰਨ ਦੀ ਉਸ ਨੂੰ ਹਿੰਮਤ ਨਾ ਪਈ। ਪਰ ਉਹ ਆਪਣੇ ਮਨ ਦੇ ਵੇਗ ਨੂੰ ਰੋਕ ਨਾ ਸਕਿਆ, ਉਸ ਨੇ ਕਿਹਾ:―

“ਮਹਾਰਾਜ! ਇਸ ਬਾਵੇ ਸੋ ਪੁੱਛੋ ਜੋਕਰ ਸ਼ਰਾਬ ਬੁਰੀ ਚੀਜ਼ ਹੈ ਤੇ ਬਾਦਸ਼ਾਹ ਲੋਕ ਕਿਉਂ ਪੀਵੇ ਹੈਂ, ਜੋ ਸੰਸਾਰ ਭਰ ਮਾਂ ਅਕਲਮੰਦ ਹੈ?"

"ਬੇਸ਼ਕ, ਬਾਦਸ਼ਾਹ ਲੋਕ ਬਰਾਬ ਪੀਂਦੇ ਹਨ, ਪਰ ਉਹ ਵੇਲੇ ਸਿਰ ਅਤੇ ਵਿਤ ਅਨੁਸਾਰ। ਇਹ ਨਹੀਂ ਕਿ ਉਹ ਦਿਨ ਰਾਤ ਸ਼ਰਾਬ ਦੀ ਬੋਤਲ ਨੂੰ ਹੀ ਮੂੰਹ ਲਾਈ ਰੱਖਦੇ ਹੋਣ। ਜੇਕਰ ਅਜੇਹਾ ਹੁੰਦਾ ਤਾਂ ਉਨ੍ਹਾਂ ਦੀ ਬਾਦਸ਼ਾਹੀ ਇਕ ਖਿਣ ਵੀ ਨਾ ਟਿਕਦੀ। ਬੇਸ਼ਕ ਉਹ ਅਕਲਵੰਦ ਹਨ ਅਤੇ ਸਾਰੇ ਕੰਮ ਅਕਲ ਨਾਲ ਕਰਦੇ ਹਨ। ਸਾਡੇ ਸਤਿਗੁਰਾਂ ਨੇ ਭੀ ਕਿਹਾ ਹੈ:―

'ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ।' ਵੱਡੀ ਗੱਲ ਇਹ ਹੈ ਕਿ ਸੰਖੀਆ ਆਦਿ ਹੋਰ ਨਸ਼ੀਲੀਆਂ ਚੀਜ਼ਾਂ ਦੀ ਥੋੜੀ ਮਾਤਰਾ ਭੀ ਉਸੇ ਵੇਲੇ ਆਦਮੀ ਨੂੰ ਮਾਰ ਸੁੱਟਦੀ ਹੈ, ਪਰ ਸ਼ਰਾਬ ਇਕ ਮਿੱਠੀ ਛੁਰੀ ਹੈ। ਇਹ ਹੌਲ਼ੀ ਹੌਲੀ ਮਨੁੱਖ ਨੂੰ ਆਪਣਾ ਅਹਾਰ ਬਣਾਉਂਦੀ ਹੈ।"

ਇਸ ਪਰ ਉਹ ਸੰਤ ਜੀ ਨੂੰ ਕੁਝ ਆਖਣਾ ਚਾਹੁੰਦਾ ਸੀ, ਪਰ ਠਾਕਰ ਜੀ ਦੇ ਚਿੱਤ ਉੱਪਰ ਸੰਤ ਜੀ ਦੇ ਕਥਨ ਦਾ ਅਜੇਹਾ ਅਸਰ ਹੋਇਆ ਕਿ ਉਨ੍ਹਾਂ ਨੇ ਉਸ ਆਦਮੀ ਨੂੰ ਚੰਗੀ ਤਰਾਂ ਝਿੜਕ ਕੇ ਚੁੱਪ ਕਰਾ ਦਿੱਤਾ। ਵਿਚਾਰੇ ਗ਼ਰੀਬ ਲੋਕ ਜੋ ਉਸ ਆਦਮੀ ਪਾਸੋਂ ਬਹੁਤ ਡਰਦੇ ਰਹਿੰਦੇ ਸਨ, ਉਨ੍ਹਾਂ ਨੇ ਵੀ ਉਸ ਦੀ ਹੇਠੀ ਵੇਖ ਕੇ ਇੱਕ ਅਵਾਜ਼ ਨਾਲ ਹਿੰਮਤ ਕਰਕੇ ਕਹਿਣਾ ਸ਼ੁਰੂ ਕੀਤਾ:―

"ਠਾਕੁਰ ਜੀ, ਸ੍ਵਾਮੀ ਜੀ ਮਹਾਰਾਜ ਠੀਕ ਬਤਾਵੇ ਹੈਂ। ਮਹਾਰਾਜ ਬੜੇ ਸਿਧ ਪੁਰਖ ਹੈਂ। ਇਨਕੋ ਕਿਸੀ ਬਾਤ ਕਾ ਲੋਭ ਲਾਲਚ ਹਮ ਨੇ ਨਹੀਂ ਡੀਠੋ। ਮਹਾਰਾਜ! ਹਮ ਬਹੁਤ ਦਿਨ ਸੈਂ ਥਾਰੇ ਪਾਸ ਏਕ ਅਰਜ਼ ਕਰਣੀ ਚਾਹਤਾ ਰਿਹਾ, ਪਰ ਇਨਕੋ ( ਇਸ਼ਾਰਾ ਕਰਕੇ) ਡਰ ਸੈ ਮ੍ਹਾਰਾ ਮਾਂ ਹਿੰਮਤ ਨਹੀਂ ਪੜੀ। ਇਸੀ ਸੇ ਆਪ ਕਾ ਰਾਜ ਨੇ ਪਰਜਾਂ ਦੋਵੇਂ ਕੰਕਾਲ ਬਣ ਗਿਆ।”

ਸਾਰੇ ਲੋਕਾਂ ਨੇ ਜਦ ਸੰਤ ਜੀ ਦੀਆਂ ਗੱਲਾਂ ਦੀ ਤਾਈਦ ਕੀਤੀ ਤਾਂ

117