ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਠਾਕਰ ਸਾਹਿਬ ਨੂੰ ਬੀ ਨਿਸਚਾ ਹੋ ਗਿਆ ਕਿ ਬੇਸ਼ਕ: ਸ਼ਰਾਬ ਨੇ ਮੈਨੂੰ ਖ਼ਰਾਬ ਕਰ ਛੱਡਿਆ ਹੈ। ਸ਼ਰਾਬ ਨਾਲ ਮੇਰੀ ਅਤੇ ਮੇਰੀ ਪਰਜਾ ਦੀ ਬਹੁਤ ਬਰਬਾਦੀ ਹੋ ਗਈ ਹੈ। ਇਹ ਤਾਂ ਮੈਂ ਪਹਿਲਾਂ ਹੀ ਜਾਣਦਾ ਸੀ ਕਿ ਸ਼ਰਾਬ ਪੀਣ ਨਾਲ ਹੀ ਮੈਂ ਬੀਮਾਰ ਰਹਿਣ ਲੱਗਾ ਹਾਂ ਅਤੇ ਕਿਸੇ ਦਿਨ ਇਸ ਨੂੰ ਪੀਂਦਾ ਪੀਂਦਾ ਮਰ ਜਾਵਾਂਗਾ। ਰਾਜ ਦਾ ਖਜ਼ਾਨਾ ਖ਼ਾਲੀ ਅਤੇ ਪਰਜਾ ਦੀ ਕੰਗਾਲੀ ਪਰ ਜਦ ਠਾਕਰ ਸਾਹਿਬ ਨੂੰ ਕੁਝ ਸ਼ੱਕ ਪਿਆ ਤਾਂ ਉਨਾਂ ਨੇ ਸਭਨਾਂ ਪਾਸੋਂ ਉਸ ਦਾ ਸਬੂਤ ਮੰਗਿਆ, ਉੱਤਰ ਵਿਚ ਉਨ੍ਹਾਂ ਸਭਨਾਂ ਨੇ ਦੱਸਿਆ ਕਿ ਆਪ ਨੂੰ ਸ਼ਰਾਬ ਪਿਲਾ ਪਿਲਾ ਕੇ ਇਨ੍ਹਾਂ ਖ਼ੂਬ ਲੁੱਟਿਆ ਹੈ। ਕਾਲ ਦੇ ਦਿਨਾਂ ਵਿਚ ਜਦ ਸਦਾ ਵਰਤ ਰਾਜ ਵਲੋਂ ਲਾਇਆ ਜਾਂਦਾ ਸੀ ਤਾਂ ਉਨ੍ਹਾਂ ਗ਼ਰੀਬਾਂ ਦਾ ਪੇਟ ਵੱਢ ਕੇ ਆਟਾ ਖਾਣ ਵਾਲੇ ਇਹੋ ਮਹਾਂਪੁਰਖ ਹਨ। ਇਨ੍ਹਾਂ ਨੇ ਅੰਨ ਵਪਾਰ ਆਪਣੇ ਹੱਥ ਵਿਚ ਲੈ ਕੇ ਵਸਤੀ ਦੇ ਸਾਰੇ ਮਹਾਜਨ ਕੰਗਾਲ ਕਰ ਦਿੱਤੇ। ਇਹ ਪੰਡਤ ਮਹਾਯੇ ਜੀ ਮਨ-ਮੰਨੇ ਭਾਉ ਪਰ ਖ਼ਰੀਦਦੇ ਅਤੇ ਚੌਕੀਦਾਰਾਂ ਨਾਲ ਭੀ ਆਪਣੀ ਚੋਥੀ ਪੱਤੀ ਠ੍ਰ੍ਰਾਈ ਹੋਈ ਹੈ। ਉਹ ਭੀ ਇਨ੍ਹਾਂ ਦੀ ਮਦਦ ਨਾਲ ਚੰਗੇ ਹੱਥ ਰੰਗਦੇ ਹਨ।

ਠਾਕਰ ਸਾਹਿਬ ਨੇ ਇਸ ਵੇਲੇ ਅਚਰਜ ਨਾਲ ‘ਹੈਂ! ਆਖਣ ਦੇ ਸਿਵਾ ਹੋਰ ਕੁਝ ਨਾ ਕਿਹਾ, ਜਦ ਤਕ ਉਨ੍ਹਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ, ਓਦੋਂ ਤਕ ਸੰਤ ਹੁਰੀਂ ਚੁੱਪ ਕਰ ਕੇ ਬੈਠੇ ਅਤੇ ਗੱਲਾਂ ਸੁਣ ਸੁਣ ਮਨ ਵਿਚ ਹੱਸਦੇ ਰਹੇ। ਜਦ ਉਨ੍ਹਾਂ ਦੀ ਗੱਲ ਬਾਤ ਮੁੱਕ ਗਈ ਅਤੇ ਚੁੱਪ ਛਾ ਗਈ ਤਾਂ ਸੰਤ ਹੁਰੀਂ ਫੇਰ ਬੋਲੇ:

“ਦੇਖੋ ਠਾਕਰ ਸਾਹਿਬ! ਜੇਕਰ ਸ਼ਰਾਬ ਬੁਰੀ ਚੀਜ਼ ਹੈ ਤਾਂ ਗੁਰੂ ਸਾਹਿਬ ਜੀ ਤੇ ਹਿੰਦੂ ਸ਼ਾਸਤ੍ਰਕਾਰਾਂ ਨੇ ਸ਼ਰਾਬ ਨੂੰ ਬ੍ਰਹਮ ਹੱਤ੍ਯਾ ਦੇ ਸਮਾਨ ਪਾਪੀ ਸਮਝਿਆ ਹੈ, ਅਰਥਾਤ ਸ਼ਰਾਬ ਪੀਣ ਵਾਲਾ ਬ੍ਰਹਮ ਹਤ੍ਯਾਰਾ ਹੈ। ਠਾਕਰ ਸਾਹਿਬ! ਸਿਰਫ਼ ਇੰਨੇ ਪਰ ਹੀ ਬੱਸ ਨਹੀਂ, ਸ਼ਰਾਬੀ ਦਾ ਸੰਗ ਕਰਨਾ ਭੀ ਮਹਾਂ ਪਾਪ ਹੈ। ਸਿਰਫ ਹਿੰਦੂ ਸ਼ਾਸਤਰਾਂ ਵਿਚ ਹੀ ਸ਼ਰਾਬ ਪੀਣ ਦੇ ਏਡੇ ਦੋਸ਼ ਨਹੀਂ ਲਿਖੋ, ਸਗੋਂ ਮੁਸਲਮਾਨ ਭੀ ਸ਼ਰਾਬ ਪੀਣ ਨੂੰ ਬਹੁਤ ਪਾਪ ਸਮਝਦੇ ਹਨ।ਇਸਾਈ ਧਰਮ ਅਨੁਸਾਰ ਭੀ ਸ਼ਰਾਬ ਇਕ ਬਹੁਤ ਖ਼ਰਾਬ ਚੀਜ਼ ਹੈ 1ਫੇਰ ਵੈਦਕ

118