ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਸ਼ਾਸਤਰ ਵਿਚ ਇਸ ਦੇ ਅਨੇਕਾਂ ਦੋਸ਼ ਲਿਖੇ ਹਨ, ਡਾਕਟਰੀ ਅਤੇ ਹਿਕਮਤ ਦੀਆਂ ਪੰਥੀਆਂ ਭੀ ਸ਼ਰਾਬ ਦੇ ਦੋਸ਼ਾਂ ਨਾਲ ਭਰੀਆਂ ਪਈਆਂ ਹਨ। ਜੇਕਰ ਤੁਹਾਡੇ ਵਜ਼ੀਰ ਸਾਹਿਬ ਇਸ ਗੱਲ ਦਾ ਪ੍ਰਮਾਣ ਮੰਗਣ ਤਾਂ ਮੈਂ ਇਕ ਨਹੀਂ ਹਜ਼ਾਰਾਂ ਸੱਚੇ ਪ੍ਰਮਾਣ ਇਸ ਸ਼ਰਾਬ ਖਾਨਾ ਖਰਾਬ ਦੀਆਂ ਖਰਾਬੀਆਂ ਦੇ ਧਰਮ ਸ਼ਾਸਤ, ਇਤਿਹਾਸ, ਪ੍ਰਾਣ ਕੁਰਾਨ, ਵੇਦਕ, ਡਾਕਟਰੀ, ਹਿਕਮਤ ਅਤੇ ਵਿਦਵਾਨਾਂ ਦੇ ਮਤ ਅਨੁਸਾਰ ਦੇ ਸਕਦਾ ਹਾਂ।"

"ਸਵਾਮੀ ਜੀ ਮਹਾਰਾਜ! ਆਪ ਧੰਨ ਹੋ, ਮੁਝ ਕੋ ਅਬ ਅੱਛੀ ਤਰਾਂ ਮਲੂਮ ਹੋ ਗਿਆ ਹੈ ਕਿ ਸ਼ਰਾਬ ਸੇ ਹੀ ਮੇਰੀ ਸਭ ਖਰਾਬੀ ਹੂਈ ਹੈ। ਹਾਇ! ਇਸ ਦੁਸ਼ਟ ਨੇ ਮੇਰਾ ਸਰਵੰਸ ਨਾਸ ਕਰਨੇ ਕੇ ਲੀਏ ਹੀ ਮੁਝੇ ਸ਼ਰਾਬੀ ਬਨਾ ਝਾਲਾ! ਮਹਾਂਰਾਜ, ਅਬ ਮੈਂ ਇਸ ਪਾਪ ਸੇ ਕਿਸ ਤਰ੍ਹਾਂ ਛੁਟੂੰਗਾ ?"

"ਠਾਕਰ ਸਾਹਿਬ! ਆਪ ਫ਼ਿਕਰ ਨਾ ਕਰੋ। ਜੇਕਰ ਆਪ ਨੂੰ ਦਿਲੋਂ ਹੀ ਹੁਣ ਸ਼ਰਾਬ ਪੁਰ ਘ੍ਰਿਣਾ ਹੈ, ਅਤੇ ਆਪ ਇਸ ਪਾਪ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਜਿਸ ਤਰ੍ਹਾਂ ਮੈਂ ਆਖਦਾ ਹਾਂ ਉਸ ਤਰ੍ਹਾਂ ਕਰੇ, ਵਾਹਿਗੁਰੂ ਜ਼ਰੂਰ ਆਪ ਦੀ ਸਹਾਇਤਾ ਕਰੇਗਾ।"

"ਸਵਾਮੀ ਜੀ! ਮੈਂ ਜ਼ਰੂਰ ਪ੍ਰਣ ਕਰੂੰਗਾ, ਅਗਰ ਆਪ ਬਿਲਕੁਲ ਹੀ ਸ਼ਰਾਬ ਛੋੜਨੇ ਕਾ ਹੁਕਮ ਕਰੋ ਤੋ ਮੈਂ ਨਹੀਂ ਪੀਊਂਗਾ, ਪ੍ਰਾਣ ਜਾਣੇ ਤਕ ਨਹੀਂ ਛੇਹੂੰਗਾ।"

"ਨਹੀਂ ਨਹੀਂ, ਮੈਂ ਇਕ ਦਮ ਛੱਡਣ ਦੀ ਸਲਾਹ ਨਹੀਂ ਦੇਂਦਾ, ਪਰ ਥੋੜਾ ਥੋੜਾ ਰੋਜ਼ ਆਪ ਨੂੰ ਘੱਟ ਕਰਨਾ ਹੋਵੇਗਾ, ਬੱਸ ਮੇਰੀ ਇਹ ਸ਼ਰਤ ਹੈ, ਕਿਉਂ ਹੈ ਮਨਜ਼ੂਰ?"

"ਹਾਂ ਮਹਾਰਾਜ! ਮੁਝੇ ਮਨਜ਼ੂਰ ਹੈ, ਮੁਝੇ ਸਿਰ ਆਖੋਂ ਸੇ ਆਪ ਕੀ ਆਗ੍ਯਾ ਮਨਜ਼ੂਰ ਹੈ। ਅਗਰ ਆਪ ਮੁਝੇ ਬਿਲਕੁਲ ਹੀ ਪੀਨੇ ਕੀ ਮਨਾਹੀ ਕਰ ਦੇਂ ਤੋ ਮੈਂ ਮਰ ਬੇਸ਼ੱਕ ਜਾਉਂਗਾ, ਪਰ ਸ਼ਰਾਬ ਨਹੀਂ ਪੀਊਂਗਾ!"

“ਨਹੀਂ, ਨਹੀਂ ਮੈਂ ਇਕ ਦਮ ਛੱਡਣ ਦੀ ਕਦੇ ਸਲਾਹ ਨਹੀਂ ਦੇਂਦਾ, ਪਰ ਥੋੜ੍ਹੀ ਥੋੜ੍ਹੀ ਰੋਜ਼ ਤੁਹਾਨੂੰ ਘੱਟ ਕਰਨੀ ਪਵੇਗੀ।"

119