ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਜਦ ਠਾਕੁਰ ਸਾਹਿਬ ਨੇ ਪੱਕਾ ਪ੍ਰਣ ਕਰ ਲਿਆ ਤਾਂ ਸੰਤ ਜੀ ਨੇ ਆਯੁਰਵੈਦ ਅਨੁਸਾਰ ਉਨ੍ਹਾਂ ਦਾ ਇਲਾਜ ਕਰਨਾ ਸ਼ੁਰੂ ਕੀਤਾ। ਉਨ੍ਹਾਂ ਨੇ ਸ਼ਰਾਬ ਤੋਂ ਘਿਣਾ ਪੈਦਾ ਕਰਨ ਅਤੇ ਉਸ ਦਾ ਪ੍ਰਭਾਵ ਦੂਰ ਕਰਨ ਦੀਆਂ ਦਵਾਈਆਂ ਦਿੱਤੀਆਂ। ਇਸ ਤਰ੍ਹਾਂ ਪੰਦਰਾਂ ਦਿਨ ਦੇ ਅੰਦਰ ਹੀ ਉਨ੍ਹਾਂ ਠਾਕਰ ਸਾਹਿਬ ਦੀ ਸਾਰੀ ਸ਼ਰਾਬ ਛੁਡਾ ਦਿਤੀ। ਜਿਹੜੇ ਠਾਕਰ ਸਾਹਿਬ ਸ਼ਰਾਬ ਪੀ ਕੇ ਪਾਗਲ ਹੋ ਜਾਂਦੇ ਅਤੇ ਬਕਵਾਸ ਕਰਦੇ ਸਨ, ਜਿਨ੍ਹਾਂ ਦਾ ਸਰੀਰ ਸ਼ਰਾਬ ਪੀ ਪੀ ਕੇ ਕੰਬਣ ਲਗ ਪਿਆ ਸੀ, ਜੇਹੜੇ ਨੌਕਰਾਂ ਦੇ ਭਰੋਸੇ ਹੋ ਕੇ ਆਪਣੀ ਜਾਗੀਰ ਅਤੇ ਪਰਜਾ ਦਿਨ ਰਾਤ ਲੁਟਾਇਆ ਕਰਦੇ ਸਨ, ਉਹ ਸ਼ਰਾਬ ਛੱਡ ਕੇ ਹੁਣ ਬਿਲਕੁਲ ਅਰੋਗ ਹੋ ਗਏ। ਕੰਬਣੀ ਜਾਂਦੀ ਰਹੀ। ਹੁਣ ਠਾਕੁਰ ਸਾਹਿਬ ਨੂੰ ਸ਼ਰਾਬ ਦੇ ਨਾਮ ਤੋਂ ਭੀ ਘ੍ਰਿਣਾ ਹੈ। ਉਨ੍ਹਾਂ ਨੇ ਆਪਣੀ ਰਿਆਸਤ ਵਿੱਚੋਂ ਸਾਰੇ ਬਦਮਾਸ਼ ਮਨੁੱਖਾਂ ਨੂੰ ਕੱਢ ਕੇ ਉਨ੍ਹਾਂ ਦੀ ਥਾਂ ਚੰਗੇ ਮਨੁੱਖਾਂ ਨੂੰ ਭਰਤੀ ਕੀਤਾ। ਠਾਕਰ ਸਾਹਿਬ ਦੇ ਉਧਾਰ ਪਿਛੋਂ ਸੰਤ ਜੀ ਨੇ ਜਾਣ ਦੀ ਆਗਿਆ ਲਈ ਅਤੇ ਆਪਣੇ ਮੰਤਵ ਦੀ ਭਾਲ ਵਿਚ ਚਲੇ ਗਏ!

120