ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

੨੨


"ਦੁਖ ਹਰਤਾ ਹਰਿ ਨਾਮੁ ਪਛਾਨੋ॥
ਅਜਾਮਲੁ ਗਨਕਾ ਜਿਹ ਸਿਮਰਤ ਮੁਕਤਿ ਭਏ ਜੀਅ ਜਾਨੋ ।
ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ ਜਬ ਹੀ ਰਾਮ ਬਖਾਨੋ ॥
ਨਾਰਦ ਕਹਤ ਸੁਨਤ ਧ੍ਰੂਅ ਬਾਰਿਕ ਭਜਨ ਮਾਹਿ ਲਪਟਾਨੋ ॥
ਅਚਲ ਅਮਰ ਨਿਰਭੈ ਪਦੁ ਪਾਇਓ ਜਗਤ ਜਾਹਿ ਹੈਰਾਨੋ॥
ਨਾਨਕ ਕਹਤ ਭਗਤ ਰਛਕ ਹਰਿ ਨਿਕਟ ਤਾਹਿ ਤੁਮ ਮਾਨੋ ॥”

ਗਹਿਰੀ ਨੀਂਦ ਵਿਚ ਸੁੱਤੀ ਮਹਿਬੂਬ ਜਾਨ ਨੂੰ ਸਰੂਪ ਕੌਰ ਦੀ ਮਿੱਠੀ ਅਤੇ ਰਸੀਲੀ ਆਵਾਜ਼ ਵਿਚ ਗਾਏ ਇਸ ਸ਼ਬਦ ਨੇ ਜਗਾ ਦਿਤਾ। ਪਹਿਲਾਂ ਉਹ ਅਸਚਰਜਤਾ ਵਿਚ ਪੈ ਗਈ ਇਹ ਆਵਾਜ਼ ਕਿਸ ਦੀ ਹੈ। ਉਸ ਦੀ ਕਿਸੇ ਲੌਂਡੀ ਦੀ ਤਾਂ ਨਹੀਂ ਸੀ। ਉਸ ਦੇ ਮੂੰਹੋਂ ਆਪ-ਮੁਹਾਰੇ ਨਿਕਲ ਗਿਆ ਆਹਾ! ਆਵਾਜ਼ ਕੇਹੀ ਸੁਰੀਲੀ ਹੈ ਅਤੇ ਫੇਰ ਨਾਲ ਸੁਰ ਭੀ ਠੀਕ ਹੈ! ਗਾਣ ਵਾਲੀ ਇਸ ਹੁਨਰ ਦੀ ਉਸਤਾਦ ਮਲੂਮ ਹੁੰਦੀ ਹੈ, ਪਰ ਮੇਰੇ ਮਕਾਨ ਵਿਚ ਇਹ ਹੈ ਕੌਣ? ਉਹੋ! ਠੀਕ ਉਹ ਰੰਡੀ ਸਰੂਪਾਂ ਹੋਵੇਗੀ ! ਪਰ ਉਸ ਦੀ ਭੁੱਖ ਤਰੇਹ ਨਾਲ ਮਰਦਿਆਂ ਭੀ ਅਜੇਹੀ ਅਵਾਜ਼ ਹੋ ਸਕਦੀ ਹੈ? ਰਤਾ ਜਾ ਕੇ ਤਾਂ ਵੇਖਾਂ । ਇਹ ਵਿਚਾਰ ਕੇ ਉਹ ਪਲੰਘ ਤੋਂ ਉੱਤਰੀ ਅਤੇ ਆਪਣੀ ਇਕ ਦਾਸੀ ਨੂੰ ਨਾਲ ਲੈ ਕੇ ਸਰੂਪ ਕੌਰ ਦੇ ਪਾਸ ਪਹੁੰਚੀ, ਜਿਥੇ ਉਹ ਕੈਦ ਹੋਈ ਪਈ ਸੀ। ਜਿਸ ਵੇਲੇ ਉਹ ਪਹੁੰਚੀ ਸਰੂਪ ਕੌਰ ਇਕ ਵਾਰੀ ਉਸ ਸ਼ਬਦ ਨੂੰ ਗਾਉਂ ਕੇ ਦੁਬਾਰਾ ਫੇਰ ਉਸ ਰਾਗ ਵਿਚ ਅਲਾਪ ਰਹੀ ਸੀ।

ਸਰੂਪ ਕੌਰ ਦੇ ਦੂਜੀ ਵੇਰ ਗਾਉਣ ਨੇ ਪਹਿਲਾਂ ਨਾਲੋਂ ਭੀ ਵਧ ਸਮਾਂ ਬੰਨ੍ਹ ਦਿੱਤਾ, ਜਿਸ ਨੂੰ ਸੁਣਦਿਆਂ ਹੀ ਮਹਿਬੂਬ ਜਾਨ ਤਾਂ ਉਸ ' ਤੇ ਲੱਟੂ ਹੋ ਗਈ ਜਿਹੜੀ ਸਰੂਪ ਕੌਰ ਉਸ ਦੀ ਆਗਿਆ ਨਾ ਮੰਨਣ ਦੇ ਜੁਰਮ ਵਿਚ ਉਸ ਦੇ

121