ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਕੋਰੜਿਆਂ ਦਾ ਨਿਸ਼ਾਨਾ ਬਣ ਚੁਕੀ ਸੀ, ਜਿਸ ਨੂੰ ਉਹ ਮਾਸ ਵਖੁਾਲ ਕੇ ਧਰਮ ਭ੍ਰਸ਼ਟ ਕਰਨਾ ਚਾਹੁੰਦੀ ਸੀ, ਉਸ ਦੇ ਗਾਣ ਨਾਲ ਮੋਹਿਤ ਹੋ ਕੇ ਮਹਿਬੂਬ ਜਾਨ ਆਪਣੇ ਮਨ ਨੂੰ ਸੰਭਾਲ ਨਾ ਸਕੀ। ਭਾਵੇਂ ਉਸ ਨੇ ਆਪਣੇ ਮਨ ਨੂੰ ਬਹੁਤ ਰੋਕਿਆ, ਪਰ ਅਚਾਨਕ ਉਸ ਦੇ ਮੂੰਹੋਂ ਨਿਕਲ ਹੀ ਗਿਆ:―

“ਵਾਹ ਸਰੂਪ ਕੌਰ ਵਾਹ! ਸ਼ਾਬਾਸ਼ ਹੈ ਤੇਰੇ ਉਸਤਾਦ ਨੂੰ, ਤੂੰ ਤਿੰਨਾਂ ਦਿਨਾਂ ਦੀ ਭੁੱਖੀ ਤਿਹਾਈ ਹੋਣ ਪਰ ਭੀ ਅਜੇਹਾ ਉੱਤਮ ਗਾਉਂ ਰਹੀ ਹੈਂ ਜੇਹਾ ਅਸੀਂ ਵਰਿਹਾਂ ਬੱਧੀ ਸਿੱਖਣ ਵਾਲੀਆਂ ਰੰਡੀਆਂ ਨਹੀਂ ਗਾਉਂ ਸਕਦੀਆਂ? ਰੰਡੀਆਂ ਤਾਂ ਮੈਂ ਬਥੇਰੀਆਂ ਚੰਗੇ ਤੋਂ ਚੰਗਾ ਗਾਉਣ ਵਾਲੀਆਂ ਦੇਖੀਆਂ ਹਨ, ਪਰ ਗ੍ਰਿਹਸਥਣ ਅਜ ਤੱਕ ਇਕ ਭੀ ਨਹੀਂ ਵੇਖੀ ਸੀ। ਅਫ਼ਸੋਸ! ਅਜੇਹੀ ਗ਼ਜ਼ਬ ਦੀ ਖ਼ੂਬਸੂਰਤੀ ਅਤੇ ਅਜੇਹਾ ਦਿਲ ਪਸੰਦ ਗਾਣਾ ਹੋਣ ਪਰ ਭੀ ਤੂੰ ਮੇਰੀ ਗੱਲ ਨਾ ਮੰਨ ਕੇ ਦੁਨੀਆਂ ਦੇ ਸੁਖਾਂ ਤੋਂ ਮਹਰੂਮ ਰਹਿੰਦੀ ਹੈ। ਜੇਕਰ ਤੂੰ ਮੇਰੀ ਗੱਲ ਮੰਨ ਲਵੇਂਗੀ ਤਾਂ ਮੈਂ ਤੇਰੀ ਏਨੀ ਖ਼ਾਤਰ ਕਰਾਂਗੀ, ਇਸ ਵੇਲੇ ਮੈਂ ਆਪਣੇ ਮੂੰਹੇਂ ਕੀ ਆਖਾਂ? ਤੂੰ ਖ਼ੁਦ ਥੋੜੇ ਦਿਨਾਂ ਤੱਕ ਜਾਣ ਜਾਵੇਂਗੀ। ਮੰਨ ਜਾ ਧੀਏ ਮੰਨ ਜਾ। ਤੇਰੇ ਵਰਗੀ ਇੰਦਰ ਦੀ ਪਰੀ ਸੰਸਾਰ ਦੇ ਮੌਜ ਮਜ਼ੇ ਕਰਨ ਵਾਸਤੇ ਹੈ ਕਿ ਨਰਕ ਦੇ ਦੁੱਖ ਭੋਗਣ ਵਾਸਤੇ?"

ਸਰੂਪ ਕੌਰ (ਮਨ ਵਿਚ) ਹਾਇ ਹਾਇ! ਮੇਰੀ ਇਕਾਂਤ ਪ੍ਰਾਰਥਨਾ ਦੇ ਵੇਲੇ ਭੀ ਇਸ ਪਾਪਣ ਨੂੰ ਅਰਾਮ ਨਾ ਆਇਆ। ਇਸ ਤਰ੍ਹਾਂ ਮਨ ਹੀ ਮਨ ਵਿੱਚ ਆਖ ਕੇ ਉਸ ਨੇ ਕਿਹਾ:―

"ਪਾਪਣੇ! ਮੈਨੂੰ ਇਸ ਕੋਠੜੀ ਵਿੱਚ ਸੜ ਕੇ ਮਰ ਜਾਣਾ ਮਨਜ਼ੂਰ ਹੈ, ਪਰ ਤੇਰੀ ਗੱਲ ਮਨਜ਼ੂਰ ਨਹੀਂ। ਮੈਂ ਤੇਰੀ ਗੱਲ ਮੰਨ ਕੇ ਆਪਣਾ ਧਰਮ ਭ੍ਰਸ਼ਟ ਕਰਨਾ ਨਹੀਂ ਚਾਹੁੰਦੀ। ਮੈਨੂੰ ਮਰਨ ਦੇਹ। ਜਾਹ ਆਪਣੇ ਪਲੰਘ ਪੁਰ ਜਾ ਕੇ ਸੌਂ ਜਾਹ। ਇਸ ਕਾਲੀ ਬੋਲੀ ਰਾਤ ਵੇਲੇ ਮੈਨੂੰ ਸਤਾਉਣ ਅਤੇ ਮੇਰੇ ਫੱਟੇ ਜ਼ਖ਼ਮਾਂ ਉੱਪਰ ਕਿਉਂ ਲੂਣ ਛਿੜਕਣ ਆਈ ਹੈਂ? ਸੜ ਜਾਵੇ ਤੇਰਾ ਐਸ਼ ਇਸ਼ਰਤ। ਲੱਗ ਜਾਵੇ ਅੱਗ ਤੇਰੇ ਮੌਜ ਅਤੇ ਮਜੇ ਨੂੰ। ਤੂੰ ਮੈਨੂੰ ਐਸ਼ ਇਸ਼ਰਤ ਕਰਾਉਣ ਵਾਲੀ ਕੌਣ ਹੈਂ? ਜਾਹ ਚਲੀ ਜਾਹ! ਫੇਰ ਕਦੇ ਮੇਰੇ ਅੱਗੇ ਇਸ ਗੱਲ ਦਾ ਨਾਮ ਨਾ ਲਵੀਂ।”

122