ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ


ਸੁਣ ਨੀ ਅੜੀਏ? ਤੂੰ ਮੇਰੀ ਗੱਲ ਨਹੀਂ ਮੰਨੋਗੀ ਤਾਂ ਪਛਤਾਵੇਂਗੀ। ਜੇਕਰ ਤੇਰੇ ਆਦਮੀ ਨੂੰ ਤੇਰੇ ਨਾਲ ਪ੍ਰੇਮ ਹੁੰਦਾ ਤਾਂ ਉਹ ਤੈਨੂੰ ਘਰੋਂ ਕੱਢਦਾ ਹੀ ਕਿਉਂ? ਦੇਖ ਰੰਡੀਏ! ਪਤਾ ਨਹੀਂ ਕਿੰਨੀਆਂ ਥਾਵਾਂ ਤੇ ਤੂੰ ਮੂੰਹ ਕਾਲਾ ਕਰ ਕੇ ਆਈ ਹੋਵੇਗੀ ਅਤੇ ਇਥੇ ਆ ਕੇ ਪਾਕ ਦਾਮਨ ਬਣ ਬੈਠੀ ਹੈਂ! "ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ" ਮਰ ਗਿਆ ਤੇਰਾ ਖਸਮ, ਨਾਲ ਤੂੰ ਭੀ ਜਾ ਕੇ ਮਰ ਜਾਹ। ਮੈਂ ਭੀ ਤੇਰਾ ਗਲ ਘੁੱਟ ਘੱਟ ਕੇ ਨਾਂ ਮਾਰਾਂ ਤੈਨੂੰ, ਤਾਂ ਮੈਂ ਵੇਸਵਾ ਹੀ ਨਹੀਂ।"

ਰੰਡੀ ਦੀਆਂ ਉਪ੍ਰੋਕਤ ਗੱਲਾਂ ਸੁਣ ਕੇ ਸਰੂਪ ਕੌਰ ਦਾ ਕਲੇਜਾ ਵਿੰਨ੍ਹਿਆਂ ਗਿਆ। ਉਸ ਨੇ ਹੱਥ ਜੋੜ ਕੇ ਕਿਹਾ:–ਹੇ ਧਰਤੀ ਮਾਤਾ! ਜੇਕਰ ਤੂੰ ਵੇਹਲ ਦੇਵੇਂ ਤਾਂ ਮੈਂ ਤੇਰੇ ਵਿਚ ਸਮਾ ਜਾਵਾਂ। ਮੈਥੋਂ ਹੁਣ ਹੋਰ ਦੁੱਖ ਸਹਾਰਿਆ ਨਹੀਂ ਜਾਂਦਾ। ਮੈਨੂੰ ਹੁਣ ਮਰਨਾ ਮਨਜ਼ੂਰ ਹੈ। ਹਾਇ! ਹਾਇ!! ਭਰਾ ਨੇ ਜੇਕਰ ਉਸ ਸੱਪ ਨੂੰ ਨਾ ਮਾਰਿਆ ਹੁੰਦਾ, ਭੌਂਦੂ ਟੀਪੂ ਨੇ ਹੀ ਜੇਕਰ ਨਦੀ ਵਿਚੋਂ ਨਾਂ ਕੱਢਿਆ ਹੁੰਦਾ, ਜੇਕਰ ਚੋਰ ਹੀ ਮੇਰਾ ਸਿਰ ਉਡਾ ਦੇਂਦੇ, ਤਾਂ ਅੱਜ ਮੈਂ ਇਸ ਪਾਪਣ ਦੀਆਂ ਗੱਲਾਂ ਨਾ ਸੁਣਦੀ। ਹੇ ਵਾਹਿਗੁਰੂ! ਮੈਨੂੰ ਇਹ ਕਿਸ ਅਪਰਾਧ ਦਾ ਡੰਡ ਦੇ ਰਹੇ ਹੋ? ਇਸ ਤਰ੍ਹਾਂ ਜਦ ਸਰੂਪ ਕੌਰ ਪ੍ਰਾਥਣਾ ਵਿਚ ਲੀਨ ਸੀ ਤਾਂ ਝੱਟ ਉਸ - ਵੇਸਵਾ ਨੇ ਗੱਲ ਟੁੱਕ ਕੇ . ਗੁੱਸੇ ਨਾਲ ਕਿਹਾ:–

"ਦੇਖ ਰੰਡੀਏ! ਦੇਖ ਰੰਡੀਏ! ਮੈਂ ਤੇਰੀਆਂ ਮਿੰਨਤਾਂ ਤਰਲੇ ਕਰਦੀ ਕਰਦੀ ਹਾਰ ਗਈ ਹਾਂ। ਜੇਕਰ ਤੂੰ ਨਹੀਂ ਮੰਨਦੀ ਤਾਂ ਨਾ ਮੰਨ! ਪਰ ਯਾਦ ਰੱਖ ਮੈਂ ਕੱਲ੍ਹ ਹੀ ਤੇਰੇ ਹੱਥੋਂ ਪਖਾਨਾ ਚੁਕਵਾਵਾਂਗੀ। ਬੱਸ ਕੱਲ੍ਹ ਤੋਂ ਮੈਂ ਜੋ ਕੁਝ ਤੈਨੂੰ ਆਖਾਂਗੀ, ਸੋਈ ਤੈਨੂੰ ਕਰਨਾ ਪਵੇਗਾ।"

“ਹਾਂ ਹਾਂ ਤੂੰ ਪਖਾਨਾ ਚੁਕਵਾਵੇਂਗੀ ਤਾਂ ਮੈਂ ਚੁੱਕਾਂਗੀ, ਕਿਉਂਕਿ ਇਸ ਵੇਲੇ ਮੈਂ ਤੇਰੇ ਹੱਥ ਕੈਦ ਹਾਂ, ਪਰ ਮੈਨੂੰ ਤੇਰੀਆਂ ਗੰਦੀਆਂ ਗੱਲਾਂ ਮਨਜ਼ੂਰ ਨਹੀਂ।"

ਸਰੂਪ ਕੌਰ ਨੇ ਬਿਜਲੀ ਵਾਂਗ ਕੜਕ ਕੇ ਜਦ ਇਹ ਜਵਾਬ ਦਿੱਤਾ ਤਾਂ ਮਹਬੂਬਾ ਸਿਰ ਤੇ ਹੱਥ ਮਾਰ ਕੇ ਚਲੀ ਗਈ ਅਤੇ ਪਲੰਘ ਪਰ ਜਾ ਸੁੱਤੀ।

ਸਵੇਰੇ ਉਠਦਿਆਂ ਹੀ ਉਸ ਨੇ ਸਰੂਪ ਕੌਰ ਦੇ ਕੰਮ ਦਾ ਇਹ ਪ੍ਰਬੰਧ ਕੀਤਾ, ਉਸ ਨੂੰ ਕਾਲ ਕੋਠੜੀ ਵਿਚੋਂ ਬੁਲਾ ਕੇ ਅਤੇ ਝਿੜਕ ਕੇ

123