ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਉਸ ਨੇ ਕਿਹਾ:–

"ਚੰਗਾ, ਜੇਕਰ ਤੂੰ ਮੇਰਾ ਹੁਕਮ ਨਹੀਂ ਮੰਨਦੀ ਤਾਂ ਅੱਜ ਤੋਂ ਤੈਨੂੰ ਏਨੇ ਕੰਮ ਕਰਨੇ ਹੋਣਗੇ:–ਕੱਲ੍ਹ ਤੋਂ ਸਵੇਰੇ ਚਾਰ ਬੜੇ ਉੱਠ ਕੇ ਸਾਰੇ ਘਰ ਦਾ ਝਾੜੂ ਦੇਣਾ ਹੋਵੇਗਾ, ਸਾਡੇ ਕਪੜੇ ਭੀ ਤੂੰ ਧੋਣੇ ਹੋਣਗੇ। ਹਾਂ, ਹੋਰ ਕੰਮ ਆਖਣਾ ਤੈਨੂੰ ਭੁੱਲ ਹੀ ਗਈ। ਸਾਡੇ ਘਰ ਦੀਆਂ ਮਹੀਆਂ ਦਾ ਜੋ ਕੰਮ ਬੁਧੂ ਨੌਕਰ ਕਰਦਾ ਹੈ, ਉਹ ਭੀ ਸਾਰਾ ਤੈਨੂੰ ਹੀ ਕਰਨਾ ਹੋਵੇਗਾ, ਪਰ ਅਜੇ ਵੀ ਮੈਂ ਤੈਨੂੰ ਆਖਦੀ ਹਾਂ, ਮੇਰਾ ਕਿਹਾ ਮੰਨ ਲੈ। ਚੂਹੜੀ ਬਣ ਕੇ ਆਪਣੇ ਜੋਬਨ ਨੂੰ ਨਾ ਗਵਾ।"

"ਬਸ ਬਸ, ਮੈਨੂੰ ਤੇਰੀ ਹਮਦਰਦੀ ਦੀ ਲੋੜ ਨਹੀਂ। ਜਦੋਂ ਮੈਂ ਤੇਰੇ ਹੱਥ ਹਾਂ, ਤਦ ਮੈਨੂੰ ਤੇਰੀ ਸੇਵਾ ਕਰਨ ਵਿਚ ਉਜਰ ਹੀ ਕੀ ਹੋ ਸਕਦਾ ਹੈ? ਜੋ ਤੂੰ ਆਖੇਂਗੀ ਸੋ ਮੈਂ ਕਹਾਂਗੀ, ਪਰ ਮੈਂ ਤੇਰੇ ਹੱਥ ਕੰਮ ਵੇਚਿਆ ਹੈ, ਚੰਮ ਨਹੀਂ ਵੇਚਿਆ। ਮੈਂ ਤਾਂ ਭਲਾ ਕੀ ਚੀਜ਼ ਹਾਂ? ਜਦ ਰਾਜਾ ਹਰੀ ਚੰਦ ਵਰਗੇ ਭੰਗੀ ਦੇ ਪਾਸ ਜਾ ਵਿਕੇ ਤੇ ਖੱਫ਼ਨ ਲਾਹੁੰਦੇ ਰਹੇ, ਤਾਂ ਮੈਂ ਤੇਰਾ ਜੇਕਰ ਪਖਾਨਾ ਭੀ ਉਠਾਵਾਂ ਤਾਂ ਇਸ ਵਿਚ ਕੀ ਅਚਰਜ ਹੈ?"

"ਮੁਸਲਮਾਨ ਵੇਸਵਾ ਦਾ ਪਖਾਨਾ ਚੁੱਕ ਕੇ ਭੀ ਤੂੰ ਹਿੰਦਣੀ ਬਣੀ ਰਹੇਂਗੀ? ਦੇਖ, ਅਜੇ ਵੀ ਮੰਨ ਜਾਹ। ਅੱਛਾ ਨਹੀਂ ਮੰਨਦੀ ਤਾਂ ਨਾਂ ਸਹੀ, ਪਰ ਇੰਨਾ ਮੈਂ ਹੋਰ ਆਖ ਦੇਂਦੀ ਹਾਂ, ਜੇਕਰ ਇਕ ਦਿਨ ਭੀ ਮੇਰੇ ਹੁਕਮ ਨੂੰ ਤੂੰ ਨਹੀਂ ਮੰਨੇਗੀ ਤਾਂ ਮੈਂ ਤੈਨੂੰ ਜਾਨੋਂ ਮਾਰ ਸੁਟਾਂਗੀ।"

"ਮੈਂ ਹਿੰਦਣੀ ਰਹਾਂ ਭਾਵੇਂ ਨਾ ਰਹਾਂ, ਤੇਰਾ ਇਸ ਨਾਲ ਕੀ ਮਤਲਬ? ਬੇਸ਼ੱਕ! ਜੇਕਰ ਮੇਰੇ ਪਾਸੋਂ ਕੋਈ ਗ਼ਲਤੀ ਹੋਵੇ ਤਾਂ ਤੂੰ ਮੈਨੂੰ ਆਪਣੇ ਹੱਥੀਂ ਮਾਰ ਸੁੱਟੀਂ। ਪਰ ਮੈਂ ਭੀ ਤੈਨੂੰ ਆਖ ਦੇਂਦੀ ਹਾਂ ਕਿ ਮੈਨੂੰ ਕਦੇ ਧਰਮ ਭ੍ਰਿਸ਼ਟ ਹੋਣ ਦੀ ਕੋਈ ਗੱਲ ਨਾ ਆਖੀਂ ਅਤੇ ਨਾ ਕਦੇ ਮੈਨੂੰ ਛਿਨਾਲ ਵਿਨਾਲ ਦੀ ਗਾਹਲ ਕੱਢੀਂ।"

"ਚੰਗਾ ਮੈਨੂੰ ਇਹ ਮਨਜ਼ੂਰ ਹੈ। ਬਸ ਜਾਹ, ਹੁਣ ਤੋਂ ਹੀ ਕੰਮ ਸ਼ੁਰੂ ਕਰ ਦੇਹ।"

ਕੰਮ ਕਰਨ ਤੋਂ ਮੈਂ ਨਹੀਂ ਡਰਦੀ ਪਰ ਮੇਰੇ ਖਾਣ ਪੀਣ ਦਾ ਤੈਂ ਕੀ

124