ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਪ੍ਰਬੰਧ ਕੀਤਾ ਹੈ? ਜ਼ਰਾ ਉਹ ਭੀ ਦੱਸ ਦੇਹ।"

"ਤੇਰੇ ਖਾਣ ਪੀਣ ਦਾ ਇਹ ਪ੍ਰਬੰਧ ਹੈ ਕਿ ਜੋ ਕੁਝ ਸਾਡੇ ਬਾਵਰਚੀਖਾਨੇ ਵਿਚ ਬਚੇ-ਖੁਚੇ ਸੋ ਤੂੰ ਖਾ ਲਿਆ ਕਰ। ਹੋਰ ਕੀ ਕਰਾਂ?"

"ਨਹੀਂ ਨਹੀਂ, ਇਹ ਗੱਲ ਮੈਨੂੰ ਮਨਜ਼ੂਰ ਨਹੀਂ। ਤੂੰ ਮੈਨੂੰ ਉਸ ਕਾਲ ਕੋਠੜੀ ਵਿਚ ਬੇਸ਼ਕ ਬੰਦ ਕਰ ਦੇਹ, ਪਰ ਮੈਨੂੰ ਮੁਸਲਮਾਨਾਂ ਦੀ ਰੋਟੀ ਖਾਣੀ ਮਨਜ਼ੂਰ ਨਹੀਂ।"

"ਬੱਸ ਚੁਪ ਰਹੁ। ਜੇਕਰ ਜ਼ਰਾ ਭੀ ਚੀਂ ਚਪੜ ਕਰੇਂਗੀ ਤਾਂ ਜ਼ਬਰਦਸਤੀ ਤੇਰੇ ਮੂੰਹ ਵਿਚ ਜੂਠ ਭਰੀ ਜਾਵੇਗੀ।”

ਇਸ ਵੇਲੇ ਫੇਰ ਉਹੋਂ ਦਸ਼ਾ ਹੋਈ ਜੋ ਚਾਰ ਦਿਨ ਪਹਿਲੇ ਜ਼ਬਰਦਸਤੀ ਮਾਸ ਖੁਵਾਲਣ ਵੇਲੇ ਹੋਈ ਸੀ। ਕਾੜ! ਕਾੜ! ਕਾੜ | ਕੋਰੜੇ ਲੱਗ ਲੱਗ ਕੇ ਸਰੂਪ ਕੌਰ ਦੀ ਪਿੱਠ ਉਧੜ ਗਈ। ਜ਼ਖ਼ਮਾਂ ਵਿਚੋਂ ਲਹੂ ਵਗਣ ਲੱਗਾ। ਚਪੇੜਾਂ ਦੀ ਮਾਰ ਨਾਲ ਉਸ ਦਾ ਮੂੰਹ ਸੁੱਜ ਕੇ ਤੋਬਰਾ ਬਣ ਗਿਆ। ਰੌਂਦਿਆਂ ਰੋਂਦਿਆਂ ਉਸ ਨੂੰ ਹਿਚਕੀਆਂ ਲੱਗ ਗਈਆਂ, ਪਰ ਸਰੂਪ ਕੌਰ ਨੇ ਧਰਮ ਦੀ ਰੱਖ੍ਯਾ ਲਈ ਕਿਸੇ ਭੀ ਗੱਲ ਦੀ ਕੁਝ ਪਰਵਾਹ ਨਾ ਕੀਤੀ। ਜਦ ਉਸ ਰੰਡੀ ਨੇ ਉਸ ਨੂੰ ਏਨਾਂ ਕਰੜਾ ਵੇਖਿਆ, ਉਸ ਦੀ ਧਰਮ ਉੱਪਰ ਕੁਰਬਾਨੀ ਦੇਖੀ ਤਾਂ ਉਸ ਨੂੰ ਕੁਝ ਦਇਆ ਆ ਗਈ। ਦਇਆ ਤਾਂ ਆਈਂ, ਪਰ ਉਸ ਨੇ ਸਰੂਪ ਕੌਰ ਨੂੰ ਬਿਲਕੁਲ ਛੱਡ ਨਾ ਦਿੱਤਾ। ਜਿਸ ਜਗ੍ਹਾ ਮਹੀਆਂ ਬੰਨ੍ਹੀਆਂ ਜਾਂਦੀਆਂ ਸਨ ਓਸੇ ਥਾਂ ਇਕ ਕੋਠੜੀ ਸਰੂਪ ਕੌਰ ਨੂੰ ਰਹਿਣ ਵਾਸਤੇ ਦਿੱਤੀ ਗਈ। ਉਸ ਦਿਨ ਤੋਂ ਸਰੂਪ ਕੌਰ ਵੇਸਵਾ ਦੀ ਆਗਿਆ ਅਨੁਸਾਰ ਸਾਰੇ ਕੰਮ ਕਰਨ ਲੱਗੀ। ਜਦ ਕੰਮ ਕਰ ਚੁਕਦੀ ਤਾਂ ਉਸ ਨੂੰ ਅੱਧ ਸ਼ੇਰ ਬਾਜਰਾ ਦਿੱਤਾ ਜਾਂਦਾ। ਉਸ ਨੂੰ ਪੀਹ, ਦੋ ਟਿੱਕੜ ਘੜ ਕੇ ਸਰੂਪ ਕੌਰ ਖਾ ਲੈਂਦੀ ਅਤੇ ਫੇਰ ਅੰਦਰੋਂ ਕੁੰਡੀ ਲਾ ਕੇ ਆਪਣੀ ਕੋਠੜੀ ਵਿਚ ਪਈ ਰਹਿੰਦੀ। ਜਦ ਤਕ ਉਹ ਰੰਡੀ ਦਾ ਕੰਮ ਕਰਦੀ ਰਹਿੰਦੀ ਤਦ ਤਕ ਇਕ ਘੁੱਟ ਭੀ ਪਾਣੀ ਦਾ ਨਹੀਂ ਪੈਂਦੀ ਸੀ। ਰਾਤ ਦੇ ੧੧ ਬਜੇ ਜਾ ਕੇ ਉਸ ਦੇ ਕੰਮਾਂ ਕਾਰਾਂ ਤੋਂ ਸਰੂਪ ਕੌਰ ਨੂੰ ਛੁੱਟੀ ਮਿਲਦੀ ਅਤੇ ਫੇਰ ਜਾ ਕੇ ਉਹ ਖੂਹ ਪਰ ਅਸ਼ਨਾਨ ਕਰਦੀ। ਅਸ਼ਨਾਨ ਕਰ ਕੇ ਫੇਰ ਆਪਣੀ ਝੌਂਪੜੀ ਵਿਚ ਪੈਰ ਰੱਖਦੀ ਅਤੇ ਗੋਹੇ ਗਾਹੇ ਬਾਲ ਕੇ ਬਾਜਰੇ ਦੇ ਦੋ ਟਿੱਕੜ ਘੜਦੀ ਅਤੇ ਆਪਣੇ ਪੇਟ ਦੀ ਅੱਗ ਨੂੰ ਸ਼ਾਂਤ ਕਰਦੀ। ਖਾ ਪੀ ਕੇ ਵਾਹਿਗੁਰੂ ਦਾ ਸ਼ੁਕਰ ਕਰਦੀ ਅਤੇ ਫੇਰ ਕੁਛ ਦੇਰ ਤਕ

ਅਰਾਮ ਕਰ ਲੈਂਦੀ।

125