ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

੨੩

ਡਾਕੂਆਂ ਦੀ ਘਟਨਾ ਤੋਂ ਪਿਛੋਂ ਸਰਦਾਰ ਜਗਜੀਵਨ ਸਿੰਘ ਕਈ ਦਿਨ ਤਾਂ ਜ਼ਖਮਾਂ ਦੇ ਕਾਰਨ ਬਿਮਾਰ ਪਏ ਰਹੇ ਪਰ ਉਹਨਾਂ ਅੰਦਰ ਆਪਣੀ ਧਰਮ ਦੀ ਭੈਣ ਸਰੂਪ ਕੌਰ ਦੇ ਚੁੱਕੇ ਜਾਣ ਦਾ ਬੜਾ ਦੁੱਖ ਤੇ ਪਛਤਾਵਾ ਸੀ। ਉਹ ਉਸ ਦੀ ਭਾਲ ਲਈ ਹਰ ਪਲ ਤੜਪਨ ਲਗੇ। ਆਪਣੀ ਜਗੀਰ ਦੀ ਚਿੰਤਾ ਛੱਡ ਦਿੱਤੀ। ਰਾਤ ਦਿਨ ਸਰੂਪ ਕੌਰ ਬਾਰੇ ਸੋਚਦੇ ਰਹਿੰਦੇ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਸ ਬਚਨ ਨੂੰ:–

"ਬਾਂਹਿ ਜਿਨਾ ਦੀ ਪਕੜੀਐ
ਸਿਰ ਦੀਜੈ ਬਾਂਹਿ ਨ ਛੋੜੀਏ।"

ਹਰ ਵੇਲੇ ਯਾਦ ਕਰਦੇ ਅਤੇ ਉਨ੍ਹਾਂ ਦੀਆਂ ਕੌਲ ਵਰਗੀਆਂ ਅੱਖਾਂ ਵਿਚੋਂ ਜ਼ਰੂਰ ਹੀ ਦੋ ਚਾਰ ਹੰਝੂਆਂ ਡਿੱਗ ਪੈਂਦੀਆਂ ਸਨ। ਉਹ ਹਰ ਵੇਲੇ ਸ਼ੋਕਾਤੁਰ ਹੋ ਕੇ ਕਿਹਾ ਕਰਦੇ ਸਨ ਮੈਂ ਪਾਪੀ ਹਾਂ, ਮੈਂ ਸੰਸਾਰ ਵਿਚ ਮੂੰਹ ਦਿਖਾਲਣ ਜੋਗਾ ਨਹੀਂ ਹਾਂ। ਜਿਸ ਵੇਲੇ ਡਾਕੂ ਮੇਰੀ ਭੈਣ ਨੂੰ ਫੜ ਕੇ ਲੈ ਗਏ ਉਸ ਵੇਲੇ ਮੇਰੇ ਇਹ ਪਾਪੀ ਪ੍ਰਾਣ ਕਿਉਂ ਨਾ ਨਿਕਲ ਗਏ? ਹੇ ਨੀਚ! ਤੂੰ ਭੈਣ-ਇਕ ਸ਼ਰਣ ਆਈ ਭੈਣ, ਪਤਿਬਤਾ ਭੈਣ—ਨੂੰ ਦੁਸ਼ਟਾਂ ਡਾਕੂਆਂ ਦੇ ਹੱਥ ਫੜਾ ਕੇ ਜੀਉਂਦਾ ਰਿਹੋਂ? ਲਾਹਨਤ ਹੈ ਤੈਨੂੰ! ਤੈਂ ਇਕ ਬਹਾਦਰ ਕੌਮ ਵਿਚ ਜਨਮ ਲੈ ਕੇ ਉਸ ਨੂੰ ਕਲੰਕ ਲਾਇਆ ਹੈ। ਤੂੰ ਜੇਕਰ ਭੈਣ ਦੀ ਖੋਜ ਢੂੰਡ ਨਾ ਕਰੇਂ ਤਾਂ ਤੈਨੂੰ ਜ਼ਰੂਰ ਹੀ ਮਰ ਜਾਣਾ ਚਾਹੀਦਾ ਹੈ।"

ਉਹਨਾਂ ਦਾ ਇਲਾਜ ਚੰਗੇ ਚੰਗੇ ਤਜਰਬੇਕਾਰ ਵੈਦ ਤੇ ਡਾਕਟਰ ਕਰ ਰਹੇ ਸਨ, ਉਹਨਾਂ ਦੀ ਸੇਵਾ ਵਿਚ ਕਿਸੇ ਤਰ੍ਹਾਂ ਦੀ ਕਸਰ ਨਹੀਂ ਰੱਖੀ ਜਾਂਦੀ ਸੀ ਪਰ ਸਰਦਾਰ ਜਗਜੀਵਨ ਸਿੰਘ ਨੂੰ ਅਰਾਮ ਨਹੀਂ ਸੀ। ਉਹ ਦਿਨ ਰਾਤ ਸੁੱਕਦੇ ਜਾਂਦੇ ਸਨ। ਮੰਜੀ ਉੱਪਰ ਲੇਟੇ ਹੋਏ ਸਰੂਪ ਕੌਰ ਦੀ ਚਿੰਤਾ ਵਿਚ ਹੰਝੂ ਕੇਰਦੇ

126