ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਰਹਿੰਦੇ ਸਨ। ਉਨ੍ਹਾਂ ਨੇ ਦਿਨ ਦਾ ਖਾਣਾ ਅਤੇ ਰਾਤ ਦਾ ਸੌਣਾ ਛੱਡ ਦਿੱਤਾ। ਰਾਤ ਨੂੰ ਜਿਸ ਵੇਲੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਘੰਟੋ ਦੇ ਘੰਟੋ ਲਈ ਨੀਂਦ ਆ ਜਾਂਦੀ, ਤਾਂ ਸਰੂਪ ਕੌਰ ਜਾਣੋਂ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੱਥ ਜੋੜ ਕੇ ਆ ਖੜੀ ਹੁੰਦੀ ਸੀ ਅਤੇ ਰੋ ਕੇ ਕਹਿੰਦੀ:—

“ਭਰਾ ਜੀ ਮੈਨੂੰ ਬਚਾਓ! ਭਰਾ ਜੀ ਮੈਨੂੰ ਰੱਖ ਲਵੋ! ਮੈਂ ਹੁਣ ਦੁੱਖ ਸਹਾਰ ਨਹੀਂ ਸਕਦੀ। ਪੱਥਰ ਦਾ ਕਲੇਜਾ ਕਰਨ ਪਰ ਭੀ ਇਸ ਭਿਆਨਕ ਦੁੱਖ ਤੋਂ ਛੁਟਕਾਰਾ ਨਹੀਂ ਪਾ ਸਕਦੀ। ਮੈਂ ਮਨੁੱਖ-ਲੋਕ ਵਿਚ ਹੁੰਦੀ ਹੋਈ ਭੀ ਨਰਕ ਦਾ ਅਨੁਭਵ ਕਰ ਰਹੀ ਹਾਂ। ਤੁਹਾਡੀ ਸਹਾਇਤਾ ਬਿਨਾਂ ਮੇਰੇ ਪ੍ਰਾਣ ਪਿਆਰ ਧਰਮ ਦੀ ਰੱਖ੍ਯਾ ਹੋਣੀ ਕਠਿਨ ਹੈ। ਮੇਰੀ ਰੱਖ੍ਯਾ ਕਰੋ? ਮੈਂ ਧਰਮ ਛੱਡ ਕੇ ਜੀਵਿਆ ਨਹੀਂ ਚਾਹੁੰਦੀ।"

"ਹੈਂ ਹੈਂ!! ਸਰੂਪ ਕੌਰ ਤੂੰ ਕਿਥੇ ਹੈਂ? ਆਇਆ, ਭੈਣ ਮੈਂ ਆਇਆ! ਘਾਬਰ ਨਹੀਂ, ਭੈਣ ਘਾਬਰ ਨਹੀਂ। ਮੇਰੇ ਜੀਉਂਦੇ ਜੀ ਤੈਨੂੰ ਕੌਣ ਦੁਖ ਦੇ ਸਕਦਾ ਹੈ? ਤੂੰ ਪਤਿਬ੍ਰਤਾ ਹੈਂ, ਅਤੇ ਪਤਿਬ੍ਰਤਾ ਦੇ ਧਰਮ ਦੀ ਰੱਖ੍ਯਾ ਕਰਨ ਵਾਲਾ ਵਾਹਿਗੁਰੂ ਹੈ! ਲਿਆ ਭਈ ਮੇਰੀ ਤਲਵਾਰ! ਮੈਂ ਹੁਣੇ ਆਪਣੀ ਭੈਣ ਨੂੰ ਇਸ ਕਸ਼ਟਣੀ ਤੋਂ....."

ਇਹ ਆਖਦੇ ਆਖਦੇ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਸਨ। ਜਾਗਦਿਆਂ ਹੀ ਉਹ ਰੋਂਦੇ, ਕੁਰਲਾਉਂਦੇ ਅਤੇ ਹਾਇ ਹਾਇ ਕਰਦੇ ਰਹਿੰਦੇ ਇਸ ਤਰ੍ਹਾਂ ਕਰਦਿਆਂ ਸਵੇਰ ਹੋ ਜਾਂਦੀ ਸੀ ਅਤੇ ਇਹ ਸਾਰੀਆਂ ਸੁਫਨੇ ਦੀਆਂ ਗੱਲਾਂ ਸਨ। ਭਾਵੇਂ ਜਗਜੀਵਨ ਸਿੰਘ ਜੀ ਭੈਣ ਦੀ ਚਿੰਤਾ ਦੇ ਕਾਰਨ ਬਹੁਤ ਦੁਖੀ ਸਨ, ਪਰ ਉਹ ਜਾਣਦੇ ਸਨ ਕਿ ਜੇਕਰ ਮੈਂ ਆਪਣੇ ਦਿਲ ਦਾ ਭੇਤ, ਆਪਣੇ ਦੁੱਖ ਦਾ ਕਾਰਣ ਪ੍ਰਗਟ ਕਰਾਂਗਾ ਤਾਂ ਘਰ ਦੇ ਸਾਰੇ ਮਨੁੱਖ ਘਾਬਰ ਜਾਣਗੇ। ਇਕ ਰਾਤ ਨੂੰ ਸੁਫਨੇ ਵਿਚ ਜਦ ਉਹ ਆਪਣੀ ਭੈਣ ਨੂੰ ਜਵਾਬ ਦੇ ਰਹੇ ਸਨ‘ਭੈਣ ਮੈਂ ਆਇਆ, ਭੈਣ ਮੈਂ ਆਇਆ।” ਤਾਂ ਇਸ ਦੀ ਭਿਣਕ ਉਨ੍ਹਾਂ ਦੀ ਇਸਤ੍ਰੀ ਅਨੰਦ ਕੌਰ ਦੇ ਕੰਨੀਂ ਪੈ ਗਈ। ਇਸ ਦੇ ਸੁਣਦਿਆਂ ਹੀ ਉਸ ਨੇ ਨਿਸਚੇ ਕਰ ਲਿਆ ਕਿ ਪਤੀ ਨੂੰ ਭੈਣ ਦੀ ਚਿੰਤਾ ਹੀ ਹਰ ਵੇਲੇ ਸੁਕਾਈ ਜਾਂਦੀ ਹੈ, ਪਰ ਇਸ ਗੱਲ

ਨੂੰ ਜਾਣ ਕੇ ਉਸ ਨੂੰ ਬਹੁਤ ਸੰਤੋਖ ਆਇਆ, ਉਸ ਨੇ ਆਪਣੇ ਮਨ ਵਿਚ ਕਿਹਾ:–

127