ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

"ਹੁਣ ਚੋਰ ਹੱਥ ਆਇਆ ਹੈ, ਜਦ ਰੋਗ ਦਾ ਪਤਾ ਲੱਗ ਗਿਆ ਇਲਾਜ ਭੀ ਔਖਾ ਨਹੀਂ। ਧੰਨ ਹੋ ਪਤੀ, ਤੁਸੀਂ ਧੰਨ ਹੋ! ਇਸ ਦਸ਼ਾ ਵਿਚ ਅਜੇਹੇ ਕਸ਼ਟ ਦੇ ਸਮੇਂ ਵਿਚ ਭੀ ਤੁਹਾਨੂੰ ਭੈਣ ਦੀ ਏਡੀ ਚਿੰਤਾ ਅਤੇ ਫਿਕਰ ਹੈ। ਸੁਫਨੇ ਦੇ ਅੰਤ ਵਿਚ ਜਦ ਪਤੀ ਦੀਆਂ ਅੱਖਾਂ ਖੁਲ੍ਹੀਆਂ ਤਾਂ ਅਨੰਦ ਕੌਰ ਨੇ ਕਿਹਾ:–

"ਸਵਾਮੀ ਜੀ! ਆਪ ਏਡੇ ਘਾਬਰਦੇ ਕਿਉਂ ਹੋ? ਮੈਂ ਬਹੁਤ ਦਿਨਾਂ ਤੋਂ ਇਹ ਸੋਚ ਰਹੀ ਸਾਂ ਕਿ ਏਨੇ ਇਲਾਜ ਹੋਣ ਪਰ ਭੀ ਆਪ ਨੂੰ ਅਰਾਮ ਕਿਉਂ ਨਹੀਂ ਹੁੰਦਾ, ਅੱਜ ਮੈਂਨੂੰ ਅਚਾਨਕ ਉਸ ਦਾ ਕਾਰਣ ਮਲੂਮ ਹੋ ਗਿਆ ਹੈ। ਆਪ ਘਬਰਾਓ ਨਹੀਂ, ਇਕ ਵਾਰੀ ਤੰਦਰੁਸਤ ਹੋ ਜਾਓ, ਫੇਰ ਜਿੱਧਰ ਮਰਜ਼ੀ ਆਵੇ ਭੈਣ ਨੂੰ ਢੂੰਡੋ। ਜੇਕਰ ਮੈਨੂੰ ਜਾਣ ਦਿਓ ਤਾਂ ਮੈਂ ਜਾ ਕੇ ਭੈਣ ਦੀ ਭਾਲ ਕਰਦੀ ਹਾਂ, ਪਰ ਤੁਹਾਨੂੰ ਬਿਮਾਰ ਛੱਡ ਕੇ ਬਾਹਰ ਜਾਣਾ ਮੇਰਾ ਧਰਮ ਨਹੀਂ, ਕਿਉਂਕਿ ਆਪ ਜਿਸ ਬੀਰ ਕੌਮ ਦੇ ਸਪੁੱਤਰ ਹੋ, ਮੈਂ ਭੀ ਤਾਂ ਉਸੇ ਵੰਸ਼ ਵਿਚੋਂ ਹਾਂ, ਮੇਰੇ ਵਰਗੀਆਂ ਅਨੇਕਾਂ ਭੈਣਾਂ ਆਪਣੀਆਂ ਬਹਾਦਰੀਆਂ ਅਤੇ ਕਾਰਨਾਮੇ ਦਿਖਾਲ ਕੇ ਵੱਡੇ ਵੱਡੇ ਬੀਰਾਂ ਨੂੰ ਹੈਰਾਨ ਕਰ ਚੁਕੀਆਂ ਹਨ। ਮੈਂ ਭੀ ਉਸ ਕੌਮ ' ਦੀ ਇਕ ਧੀ ਹਾਂ। ਸੱਚ ਹੈ, ਜਿਸ ਦਿਨ ਦੀ, ਸਾਡੇ ਘਰੋਂ ਭੈਣ ਗਈ ਹੈ ਮੈਨੂੰ ਭੀ ਵੀ ਚਿੰਤਾ ਲੱਗੀ ਰਹਿੰਦੀ ਹੈ, ਮੈਂ ਭੀ ਇਕਾਂਤ ਬੈਠ ਕੇ ਉਨ੍ਹਾਂ ਦੇ ਵਿਛੋੜੇ ਵਿਚ ਰੋਇਆ ਕਰਦੀ ਹਾਂ, ਪਰ ਕਰਾਂ ਕੀ? ਭੈਣ ਦੀ ਚਿੰਤਾ ਨਾਲ ਇਸ ਵੇਲੇ ਮੈਨੂੰ ਤੁਹਾਡੀ ਚਿੰਤਾ ਬਹੁਤ ਘਬਰਾ ਰਹੀ ਹੈ। ਆਪ ਤਾਂ ਜੋਖੋਂ ਵਿਚ ਪੈ ਕੇ ਕੁਝ ਕਰ ਨਹੀਂ ਸੱਕੇ, ਪਰ ਇਸ ਵਾਰਦਾਤ ਦੇ ਹੋ ਜਾਣ ਦਾ ਕਾਰਨ ਅਸਲ ਵਿਚ ਮੈਂ ਹਾਂ, ਕਿਉਂਕਿ ਮੈਂ ਹੀ ਉਸ ਮੂਰਖ ਮੰਗਲੂ ਦੇ ਭਰੋਸੇ ਭੈਣ ਨੂੰ ਹਵੇਲੀ ਵਿਚ ਛੱਡ ਦਿੱਤਾ। ਮੈਂ ਡਾਕਾ ਪੈਣ ਵੇਲੇ ਗੁਆਂਢ ਵਾਲੇ ਮਕਾਨ ਵਿਚ ਜਾਣ ਤੋਂ ਪਹਿਲਾਂ ਹੀ ਮੰਗਲੂ ਪਾਸੋਂ ਪੁੱਛਿਆ ਸੀ, ਪਰ ਇਸ ਵਿਚ ਉਸ ਦਾ ਭੀ ਕੁਝ ਦੋਸ਼ ਨਹੀਂ। ਸਰੂਪ ਕੌਰ ਦੇ ਬਦਲੇ ਇਕ ਟਹਿਲਣ ਆਪਣੇ ਪ੍ਰਾਣ ਬਚਾਉਣ ਲਈ ਦੌੜ ਕੇ ਉਸ ਮਕਾਨ ਵਿਚ ਚਲੀ ਗਈ। ਮੰਗਲੂ ਨੇ ਟਹਿਲਣ ਨੂੰ ਹੀ ਸਰੂਪ ਕੌਰ

ਸਮਝ ਕੇ ਮੈਨੂੰ ਆਖ ਦਿੱਤਾ ਕਿ ਤੁਹਾਡੇ ਆਖਣ ਤੋਂ ਪਹਿਲਾਂ ਹੀ ਭੈਣ ਉਸ

128