ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਨਿਕਲੇ। ਮਹਬੂਬਾ ਉਨ੍ਹਾਂ ਨੂੰ ਦੇਖਦਿਆਂ ਹੀ ਕੰਬ ਗਈ, ਉਸ ਦੇ ਹੱਥੋਂ, ਕੋਰੜਾ ਡਿੱਗ ਪਿਆ। ਉਹ ਆਪ ਭੀ ਭਵਾਟੜੀ ਖਾ ਕੇ ਡਿੱਗ ਜਾਂਦੀ ਪਰ ਪਾਸ ਇਕ ਕੁਰਸੀ ਪਈ ਸੀ, ਉਸ ਦੇ ਸਹਾਰੇ ਖੜੀ ਰਹਿ ਗਈ। ਇਨਸਪੈਕਟਰ ਸਾਹਿਬ ਨੇ ਕੜਕ ਕੇ ਕਿਹਾ:— ਕਿਉਂ ਰੀ ਬਦਮਾਸ਼! ਇਹ ਤੇਰੀ ਕੌਣ ਹੈ? ਸੱਚ ਸੱਚ ਆਖ ਨਹੀਂ ਤਾਂ ਇਸੇ ਵੇਲੇ ਤੇਰੇ ਦੋ ਟੁਕੜੇ ਕਰ ਦਿਆਂਗਾ, ਦਸ ਇਹ ਕੌਣ ਹੈ? ਕਿਉਂ ਤੂੰ ਇਸ ਨੂੰ ਮਾਰ ਰਹੀ ਹੈਂ? ਤੇਰਾ ਇਸ ਨੇ ਕੀ ਵਿਗਾੜਿਆ ਹੈ? ਦੱਸ, ਛੇਤੀ ਦੱਸ, ਨਹੀਂ ਤਾਂ ਹੁਣੇ ਤੈਨੂੰ ਜਹੰਨਮ ਵਿਚ ਭੇਜ ਦਿਆਂਗਾ।”

ਪਰ ਵੇਸਵਾ ਉਸ ਨੂੰ ਦੇਖਦਿਆਂ ਹੀ ਪਥਰਾ ਗਈ ਸੀ। ਇਨਸਪੈਕਟਰ ਨੇ ਦੀ ਤਿੰਨ ਵਾਰੀ ਉਸ ਪਾਸੋਂ ਜਵਾਬ ਮੰਗਿਆ, ਪਰ ਕੁਝ ਉੱਤਰ ਨਾ ਮਿਲਿਆ, ਥੋੜੀ ਦੇਰ ਪਿਛੋਂ, ਜਦ ਉਸ ਰੰਡੀ ਨੂੰ ਕੁਝ ਹੋਸ਼ ਆਈ ਤਾਂ ਸਾਹਮਣੇ ਇਨਸਪੈਕਟਰ ਸਾਹਿਬ ਖੜੇ ਦੇਖ ਕੇ ਰੋਣ ਲੱਗ ਪਈ। ਵਿਚਾਰੀ ਸਰੂਪ ਕੌਰ ਭੀ ਉਸ ਨਵੇਂ ਆਦਮੀ ਨੂੰ ਆਇਆ ਵੇਖ ਆਪਣੇ ਦਰਦ ਦਾ ਘੁੱਟ ਭਰ ਕੇ ਚੁੱਪ ਕਰ ਗਈ। ਇਨਸਪੈਕਟਰ ਸਾਹਿਬ ਨੂੰ ਜਦ ਕੋਈ ਜਵਾਬ ਨਾ ਮਿਲਿਆ ਤਾਂ ਉਹਨਾਂ ਨੇ ਉਸ ਰੰਡੀ ਦਾ ਹੀ ਕੋਰੜਾ ਚੁੱਕ ਕੇ ਦੋ ਤਿੰਨ ਕਾੜ! ਕਾੜ! ਉਸ ਜੜ ਦਿਤੇ, ਉਸ ਦੀਆਂ ਚੀਕਾਂ ਨਿਕਲ ਗਈਆਂ। ਰੰਡੀ ਦਾ ਰੋਣ ਸੁਣ ਕੇ ਉਸ ਦੀਆਂ ਸਾਰੀਆਂ ਚੇਲੀਆਂ ਆਪਣੇ ਪਿਆਰਿਆਂ ਨੂੰ ਛੱਡ ਕੇ ਭਜੀਆਂ ਆਈਆਂ; ਪ੍ਰੇਮੀ ਲੋਕ ਭੀ ਆਪਣਾ ਰਾਹ ਲੱਭ ਕੇ ਨੱਠ ਗਏ। ਚੇਲੀਆਂ ਭੱਜ ਕੇ ਆਈਆਂ ਤਾਂ ਸਹੀ, ਪਰ ਅੱਗੇ ਇਨਸਪੈਕਟਰ ਸਾਹਿਬ ਨੂੰ ਖੜਾ ਵੇਖ ਸਾਰੀਆਂ ਦੂਰ ਠਠੰਬਰ ਪੱਥਰ ਹੋ ਗਈਆਂ, ਕਿਸੇ ਦਾ ਹੀਆਂ ਨ ਪਿਆ ਜੋ ਆਪਣੀ ਮਾਲਕਣ ਨੂੰ ਜਾ ਕੇ ਛੁਡਾ ਲਵੇ। ਇਨਸਪੈਕਟਰ ਸਾਹਿਬ ਨੇ ਉਸ ਦੁਖੀਆ ਇਸਤਰੀ ਨੂੰ ਪੁਛਿਆ:–

"ਕਿਉਂ ਲੜਕੀ! ਤੂੰ ਕੌਣ ਹੁੰਦੀ ਹੈ ਅਤੇ ਕਿਸ ਤਰ੍ਹਾਂ ਆਈ ਹੈ? ਸੱਚ ਸੱਚ ਆਖ, ਡਰ ਨਹੀਂ, ਤੈਨੂੰ ਹੁਣ ਕੋਈ ਕੁਝ ਆਖ ਨਹੀਂ ਸਕਦਾ। ਨਿਧੜਕ ਹੋ ਕੇ ਆਪਣਾ ਹਾਲ ਦੱਸ?'

ਡੁੱਬਦੀ ਨੂੰ ਥਾਹ ਮਿਲ ਗਈ, ਜਾਣੋਂ ਕਿਸੇ ਨੇ ਰੁੜ੍ਹੀ ਜਾਂਦੀ ਨੂੰ ਬਾਹੋਂ ਫੜ ਕੇ ਕੱਢ ਲਿਆ। ਇਨਸਪੈਕਟਰ ਦਾ ਪ੍ਰਸ਼ਨ ਸੁਣ ਕੇ ਉਸ ਦੁਖੀਆ ਨੇ

145