ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

੨੫

“ਹੇ ਵਾਹਿਗੁਰੂ! ਸਵਾਮੀ! ਹੇ ਪ੍ਰਭੂ! ਮੇਰੀ ਰੱਖਿਆ ਕਰੋ। ਹਾਇ ਮੈਂ ਮਰ ਗਈ। ਅੜੀਏ ਅਜੇਹੇ ਦੁਖ ਦੇ ਕੇ ਮਾਰਨ ਨਾਲੋਂ ਮੈਨੂੰ ਤਲਵਾਰ ਮਾਰ ਸੁੱਟ। ਮੈਂ ਤੇਰਾ ਕਿਹਾ ਕਦੇ ਨਹੀਂ ਮੰਨਾਂਗੀ।”

ਰਾਤ ਦੇ ਯਾਰਾਂ ਵਜੇ ਇਸ ਤਰ੍ਹਾਂ ਦੀ ਹਾਲ-ਦੁਹਾਈ ਮਹਬੂਬ ਜਾਨ ਵੇਸਵਾ ਦੀ ਹਵੇਲੀ ਵਿਚੋਂ ਆਈ, ਜਿਸ ਨੂੰ ਸੁਣ ਕੇ ਪਾਸ ਦੇ ਇੱਕ ਮਕਾਨ ਵਿੱਚ ਰਹਿਣ ਵਾਲੇ ਬਾਬੂ ਦੇਵੀ ਸਹਾਇ ਦਾ ਮਨ ਪੰਘਰ ਗਿਆ। ਉਸ ਹਾਲ ਦੁਹਾਈ ਨੂੰ ਸੁਣ ਕੇ ਉਨ੍ਹਾਂ ਦੀਆਂ ਅੱਖਾਂ ਵਿਚ ਪਾਣੀ ਭਰ ਆਇਆ। ਉਨ੍ਹਾਂ ਦਾ ਖਾਣਾ ਪੀਣਾ ਜ਼ਹਿਰ ਹੋ ਗਿਆ। ਉਹ ਉਸ ਵੇਲੇ ਬਾਹਰੋਂ ਆਏ ਸਨ ਅਤੇ ਪ੍ਰਸ਼ਾਦ ਛਕ ਰਹੇ ਸਨ। ਬਾਬੂ ਦੇਵੀ ਸਹਾਇ ਇੱਕ ਪ੍ਰਤਿਸ਼ਟਤ ਘਰਾਣੇ ਵਿਚੋਂ ਸਨ ਅਤੇ ਇਸ ਵੇਲੇ ਪੁਲਿਸ ਦੇ ਇਨਸਪੈਕਟਰ ਸਨ। ਇਨ੍ਹਾਂ ਦਾ ਚਾਲ ਚੱਲਣ ਅਜਿਹਾ ਸਾਫ ਸੀ ਕਿ ਉਹ ਇਸਤ੍ਰੀ ਗਮਨ ਕਰਨਾ ਤਾਂ ਕੀ, ਪਰ ਇਸਤੀ ਨੂੰ ਬੁਰੀ ਨਜ਼ਰ ਨਾਲ ਵੇਖਣਾ ਭੀ ਪਾਪ ਸਮਝਦੇ ਸਨ। ਹੋਰਨਾਂ ਪੁਲਿਸ ਅਫਸਰਾਂ ਵਾਂਗ ਵੱਢੀ ਦੀ ਕਮਾਈ ਨਾਲ ਘਰ ਨਹੀਂ ਭਰਨਾ ਚਾਹੁੰਦੇ ਸਨ। ਅਜਿਹੀ ਪਵਿੱਤਰ ਆਤਮਾ ਨੂੰ ਰਾਤ ਦੇ ਯਾਰਾਂ ਵਜੋ ਇਕ ਰੰਡੀ ਦੇ ਘਰ ਜਾਣਾ ਪਿਆ | ਵੇਸਵਾ ਦੇ ਘਰ ਜਾਣ ਵਿਚ ਉਨ੍ਹਾਂ ਨੂੰ ਬਹੁਤ ਘ੍ਰਿਣਾਾ ਆਈ, ਪਰ ਓਹ ਲਾਚਾਰ ਸਨ। ਉਨ੍ਹਾਂ ਨੂੰ ਇਕ ਦੇਵੀ ਦੀ ਹਾਲ-ਦੁਹਾਈ ਨੇ ਆਪਣੀ ਵੱਲ ਖਿੱਚ ਰੱਖਿਆ ਸੀ। ਬਾਬੂ ਦੇਵੀ ਸਹਾਇ ਉਸ ਦੇ ਮਕਾਨ ਦੇ ਅੰਦਰ ਵੜ ਗਏ, ਮਹਬੂਬਾ ਅਜੇ ਤੱਕ ਉਸ ਦੁਖੀਆ ਨੂੰ ਕਾੜ ਕਾੜ ਕੋਰੜੇ ਮਾਰ ਰਹੀ ਸੀ। ਕੋਰੜੇ ਮਾਰਦੀ ਹੋਈ ਰੰਡੀ ਬਕ ਰਹੀ ਸੀ–"ਰੰਨੇ! ਅੱਜ ਤੈਂ ਚੰਗੀ ਤਰ੍ਹਾਂ ਝਾੜੂ ਕਿਉਂ ਨਹੀਂ ਫੇਰਿਆ। ਤੇਰੋ ਖਸਮ ਆਉਣਗੇ ਤਾਂ ਕੀ

ਆਖਣਗੇ?” ਏਨਾ ਕਹਿੰਦੀ ਹੀ ਸੀ ਕਿ ਏਨੇ ਵਿਚ ਇਨਸਪੈਕਟਰ ਸਾਹਿਬ ਜਾ

144