ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਉਪਕਾਰ ਕੀਤਾ ਹੈ। ਮੈਂ ਪਰਾਏ ਮਰਦ ਦਾ ਸੰਗ ਕਰਨ ਦੀ ਇੱਛਾ ਕੀਤੀ ਸੀ। ਇਸ ਨਾਲੋਂ ਵਧ ਕੇ ਹੋਰ ਕੀ ਅਨਰਥ ਹੋਵੇਗਾ? ਮਹਾਰਾਜ! ਮੇਰਾ ਇਸ ਪਾਪ ਤੋਂ ਕਿਸ ਤਰ੍ਹਾਂ ਛੁਟਕਾਰਾ ਹੋਵੇਗਾ? ਮੈਂ ਵੱਡਾ ਭਾਰੀ ਅਪਰਾਧ ਕੀਤਾ ਹੈ। ਹੇ ਪ੍ਰਭੂ! ਮੈਂ ਇਕ ਭਾਰੀ ਕੁਕਰਮ ਕਰਨ ਲੱਗੀ ਸਾਂ, ਉਸ ਤੋਂ ਆਪ ਨੇ ਹੱਥ ਦੋ ਕੇ ਰੱਖ ਲਿਆ ਹੈ। ਆਪ ਨੇ ਇਕ ਮਹਾਤਮਾਂ ਨੂੰ ਭੇਜ ਕੇ ਮੈਨੂੰ ਉਭਾਰ ਲਿਆ ਹੈ। ਮਹਾਰਾਜ ਸੰਤ ਜੀ! ਆਪ ਕ੍ਰਿਪਾ ਕਰਕੇ ਮੈਨੂੰ ਇਸ ਮੰਦੀ ਚਿਤਵਨ ਦੀ ਪ੍ਰਾਸਚਿਤ ਦੱਸੋ।

"ਮੇਰੀ ਭੈਣ! ਪਛਤਾਵੇ ਨਾਲੋਂ ਵਧ ਕੇ ਸੰਸਾਰ ਵਿੱਚ ਹੋਰ ਕੋਈ ਚੀਜ਼ ਨਹੀਂ। ਪ੍ਰਾਸ਼ਚਿਤ ਮਨ ਯੁੱਧ ਕਰਨ ਲਈ ਹੈ ਪਰ ਪਛਤਾਵਾ ਭੀ ਮਨ ਸ਼ੁੱਧ ਕਰਨ ਵਾਲਾ ਹੈ। ਤੂੰ ਏਨਾਂ ਪਛਤਾਵਾ ਕਰ ਚੁੱਕੀ ਹੈਂ, ਅਤੇ ਜਦ ਤੱਕ ਤੇਰਾ ਪਤੀ ਨਾ ਆਵੇ ਓਦੋਂ ਤੱਕ ਪਛਤਾਵਾ ਕਰਦੀ ਰਹੇ। ਰੋਜ਼ ਪਤੀ ਨੂੰ ਯਾਦ ਰੱਖ ਅਤੇ ਉਸ ਨੂੰ ਈਸ਼ਵਰ ਕਰਕੇ ਜਾਣ। ਜਦ ਉਹ ਆ ਜਾਣ ਤਾਂ ਉਨ੍ਹਾਂ ਨੂੰ ਆਪਣੀ ਸਾਰੀ ਵਿਥਿਆ ਸੁਣਾ ਕੇ ਉਨ੍ਹਾਂ ਪਾਸੋਂ ਖਿਮਾਂ ਮੰਗ 1 ਤਨੋਂ ਮਨੋਂ ਉਨ੍ਹਾਂ ਦੀ ਸੇਵਾ ਕਰ। ਇਸਤ੍ਰੀਆਂ ਦਾ ਜੇਕਰ ਈਸ਼ਵਰ ਹੈ ਤਾਂ ਪਤੀ ਹੈ, ਯੱਗ ਹੈ ਤਾਂ ਪਤੀ ਹੈ, ਜਪ ਹੈ ਤਾਂ ਪਤੀ ਹੈ, ਤਪ ਹੈ ਤਾਂ ਪਤੀ ਹੈ ਅਤੇ ਬ੍ਰਤ ਹੈ ਤਾਂ ਪਤੀ ਹੈ। ਤੇਰੇ ਇਸ ਅਪਰਾਧ ਪੁਰ ਪਤੀ ਜੋ ਦੰਡ ਦੇਵੋ, ਉਹ ਤੇਰੇ ਲਈ ਪ੍ਰਾਸਚਿਤ ਹੈ। ਚੰਗਾ! ਹੁਣ ਮੈਨੂੰ ਬਹੁਤ ਅਵੇਰ ਹੋ ਗਈ ਹੈ। ਵਾਹਿਗੁਰੂ ਜੋੜੀ ਕਾਇਮ ਰੱਖੋ, ਇਹੋ ਮੇਰੀ ਅਸੀਸ ਹੈ।”

"ਮਹਾਰਾਜ! ਮੈਂ ਤੁਹਾਨੂੰ ਭੋਜਨ ਦਾ ਨਿਉਂਦਾ ਦਿੱਤਾ ਸੀ, ਇਸ ਲਈ ਆਪ ਪ੍ਰਸ਼ਾਦ ਛਕ ਕੇ ਜਾਓ।” ਉਸ ਨੇ ਝੱਟ ਆਪਣੀ ਟਹਿਲਣ ਨੂੰ ਆਗਿਆ ਦੇ ਕੇ ਤਾਜ਼ੇ ਪ੍ਰਸ਼ਾਦੇ ਤਿਆਰ ਕਰਵਾਏ। ਸੰਤ ਜੀ ਨੂੰ ਇੱਕ ਚੌਂਕੀ ਪਰ ਸਰਧਾ ਨਾਲ ਬਿਠਾ ਕੇ ਪ੍ਰਸ਼ਾਦ ਛਕਾਇਆ। ਸੰਤ ਜੀ ਨੇ ਭੋਜਨ ਛਕਿਆ। ਉਹਨਾਂ ਨੂੰ ਮਾਇਆ ਭੇਟ ਕਰਨੀ ਚਾਹੀ, ਪ੍ਰੰਤੂ ਸੰਤ ਜੀ ਨੇ ਕਬੂਲ ਨਾ ਕੀਤੀ ਅਤੇ ਚਲੋ ਗਏ।

143