ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਹੋ ਜਾਵੇ। ਦੂਜੇ ਹਰੇਕ ਭਲੇ ਘਰ ਦੀ ਇਸਤਰੀ ਨੂੰ ਚਾਹੀਦਾ ਹੈ ਕਿ ਉਹ ਹਰ ਵੇਲੇ ਘਰ ਦੇ ਕਿਸੇ ਨਾ ਕਿਸੇ ਕੰਮ ਵਿਚ ਲੱਗੀ ਰਿਹਾ ਕਰੋ। ਜੇਕਰ ਕੰਮ ਨਾ ਹੋਵੇ ਤਾਂ ਵਾਹਿਗੁਰੂ ਦਾ ਭਜਨ ਕਰੇ ਗੁਰਬਾਣੀ ਪੜ੍ਹੋ, ਪਤੀ ਦੀ ਸੇਵਾ ਕਰਨ ਵਿਚ ਤਤਪਰ ਰਹੇ, ਗੰਦੀਆਂ ਮੰਦੀਆਂ ਪੋਥੀਆਂ ਨਾ ਪੜ੍ਹੇ। ਇਸ ਤਰ੍ਹਾਂ ਭੀ ਮਨ ਕਾਬੂ ਵਿਚ ਰਹਿੰਦਾ ਹੈ। ਕਾਮ ਨਿਕੰਮੇ ਬੈਠਣ ਵਾਲੇ ਆਦਮੀ ਨੂੰ ਸਤਾਉਂਦਾ ਹੈ। ਤੂੰ ਇਹ ਜਾਣਦੀਾਂ ਹੋਵੇਂਗੀ ਕਿ ਸ਼ਹਿਗੇ ਇਸਤ੍ਰੀ ਨਾਲੋਂ ਪਿੰਡ ਦੀਆਂ ਤੀਵੀਆਂ ਬਹੁਤ ਘੱਟ ਵਿਭਚਾਰਨਾਂ ਹੁੰਦੀਆਂ ਹਨ। ਇਸ ਦਾ ਕੀ ਕਾਰਣ ਹੈ? ਇਸ ਦਾ ਸਾਫ ਕਾਰਣ ਇਹ ਹੈ ਕਿ ਉਨ੍ਹਾਂ ਨੂੰ ਨਿਕੰਮੀਂ ਬੈਠਣ ਦੀ ਵਿਹਲ ਹੀ ਨਹੀਂ ਮਿਲਦੀ। ਉਹ ਹਰ ਵੇਲੇ ਕਿਸੇ ਨਾ ਕਿਸੇ ਕੰਮ ਵਿਚ ਲੱਗੀਆਂ ਰਹਿੰਦੀਆਂ ਹਨ, ਅਤੇ ਇਹ ਗੱਲ ਚੇਤੇ ਰੱਖੋ, ਕਿ ਰੋਟੀ ਖਾਣ ਨਾਲ ਭੁੱਖ ਮਿਟਦੀ ਹੈ ਅਤੇ ਪਾਣੀ ਪੀਣ ਨਾਲ ਤਰੇਹ ਦੂਰ ਹੁੰਦੀ ਹੈ, ਪਰ ਸੰਗ ਕਰਨ ਨਾਲ ਕਾਮਾਗਨੀ ਸਗੋਂ ਵਧਦੀ ਜਾਂਦੀ ਹੈ। ਇਸ ਲਈ ਇੰਦਰੀਆਂ ਦੀ ਗਤੀ ਰੋਕ ਕੇ ਰੱਖਣ ਨਾਲੋਂ ਵੱਧ ਕੇ ਮਨ ਜਿੱਤਣ ਦਾ ਹੋਰ ਕੋਈ ਉਪਾਅ ਨਹੀਂ। ਅਰ ‘ਮਨ ਜੀਤੇ ਜਗ ਜੀਤ' ਜਿਸ ਨੇ ਆਪਣਾ ਮਨ ਜਿੱਤ ਲਿਆ ਹੈ। ਵਾਹਿਗੁਰੂ ਕਰੇ ਆਪ ਦੇ ਪਤੀ ਜੀ ਭੀ ਛੇਤੀ ਆ ਜਾਣ ਅਤੇ ਤੁਹਾਡੀ ਕਾਮਨਾ ਪੂਰੀ ਕਰਨ ਮੇਰੀ ਇਹ ਅਸੀਸ ਹੈ।"

"ਮਹਾਰਾਜ! ਆਪ ਨੇ ਵੱਡਾ ਭਾਰੀ ਉਪਕਾਰ ਕੀਤਾ ਹੈ। ਤੁਹਾਡੀ ਕ੍ਰਿਪਾ ਨਾਲ ਮੇਰਾ ਸੜਦਾ ਹੋਇਆ ਹਿਰਦਾ ਸ਼ਾਂਤ ਹੋ ਗਿਆ ਹੈ। ਮੈਂ ਹੁਣ ਤੱਕ ਸ਼ਾਂਤ ਰਹਿਣ ਦਾ ਬਹੁਤ ਯਤਨ ਕਰ ਚੁਕੀ ਸਾਂ। ਮੈਂ ਡੇਢ ਵਰ੍ਹਾ ਹੋ ਗਿਆ, ਇਸ ਉਮਰ ਵਿਚ ਕਦੇ ਵੀ ਪਰ-ਪੁਰਖ ਦਾ ਚੇਤਾ ਨਹੀਂ ਕੀਤਾ ਸੀ। ਪਤਾ ਨਹੀਂ ਅੱਜ ਕਿਨ੍ਹਾਂ ਪਾਪਾਂ ਦੇ ਬਲ ਕਰਕੇ ਮੈਂ ਕਾਮ-ਵੱਸ ਹੋਈ ਘੋਰ ਅਨਰਥ ਕਰਨ ਲੱਗੀ ਸਾਂ। ਆਪ ਦੀ ਕ੍ਰਿਪਾ ਨਾਲ ਹੀ ਮੇਰੇ ਪਤਿਬ੍ਰਤ ਧਰਮ ਦੀ ਰੱਖਿਆ ਹੋ ਗਈ। ਹੁਣ ਮੈਂ ਕਦੇ ਭੀ ਆਪਣੇ ਮਨ ਨੂੰ ਚਲਾਇਮਾਨ ਨਹੀਂ ਹੋਣ ਦਿਆਂਗੀ। ਆਪਣੇ ਪਤੀ ਨੂੰ ਹੀ ਪਰਮੇਸ਼ਰ ਦਾ ਰੂਪ ਸਮਝ ਕੇ ਉਸ ਦੀ ਪੂਜਾ ਕਰਾਂਗੀ ਇਸ ਤੁਹਾਡੇ ਉਪਦੇਸ਼ ਤੋਂ ਮੈਨੂੰ ਨਿਸਚੇ ਹੋ ਗਿਆ ਹੈ ਕਿ ਇਸਤ੍ਰੀ ਲਈ ਆਪਣੇ

ਪਤੀ ਦੇ ਸਿਵਾ ਸੰਸਾਰ ਵਿਚ ਹੋਰ ਕੋਈ ਪੁਰਖ ਨਹੀਂ। ਆਪ ਨੇ ਮੋਚੋ ਤੇ ਵੱਡਾ

142