ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਮੈਨੂੰ ਆਪਣੇ ਪਤੀ ਹੁਰੀਂ ਹੁਕਮ ਕਿਉਂ ਦੇ ਜਾਂਦੇ?' ਇਹ ਆਖ ਕੇ ਉਸ ਨੇ ਆਪਣੇ ਪਤੀ ਦਾ ਹੁਕਮ ਸੁਣਾਇਆ। ਇਸ ਪਰ ਉਸ ਮਹਾਤਮਾਂ ਨੇ ਕਿਹਾ:—

"ਤੇਰੇ ਪਤੀ ਨੇ ਤੰਨੂੰ ਵਿਭਚਾਰ ਕਰਨ ਦੀ ਆਗਿਆ ਨਹੀਂ ਦਿਤੀ। ਤੂੰ ਜਵਾਨ ਹੈਂ, ਤੂੰ ਅੱਲ੍ਹੜ ਕੁੜੀ ਹੈਂ, ਆਪਣੀ ਜਵਾਨੀ ਦੇ ਜੋਸ਼ ਨੂੰ ਨਹੀਂ ਸੰਭਾਲ ਸਕੇਗੀ, ਉਹ ਇਹ ਗੱਲ ਜਾਣਦਾ ਸੀ, ਇਸ ਲਈ ਉਸ ਨੇ ਤੈਨੂੰ ਅਜਿਹੀ ਗੱਲ ਦੱਸੀ ਕਿ ਜੇਕਰ ਤੂੰ ਅਜਿਹੇ ਆਦਮੀ ਨੂੰ ਪਾ ਭੀ ਲਵੇਂ ਤਾਂ ਉਹ ਤੈਨੂੰ ਇਸ ਪਾਪ ਕਰਮ ਤੋਂ ਬਚਾ ਲਵੇਗਾ।"

“ਮਹਾਰਾਜ! ਮੈਨੂੰ ਤਾਂ ਉਸ ਦਾ ਹੋਰ ਮਤਲਬ ਕੁਝ ਨਹੀਂ ਸਮਝ ਪਿਆ। ਕੀ ਸੱਚਮੁੱਚ ਇਸੇ ਖਿਆਲ ਤੋਂ ਉਨ੍ਹਾਂ ਮੈਨੂੰ ਅਜਿਹੀ ਗੱਲ ਆਖੀ ਹੋਵੇਗੀ? ਮਹਾਰਾਜ! ਮੈਂ ਬਹੁਤ ਭੁੱਲ ਗਈ ਹਾਂ, ਮੇਰਾ ਅਪਰਾਧ ਖਿਮਾਂ ਕਰੋ। ਮੈਂ ਬਹੁਤ ਹੀ ਪਾਪਣ ਹਾਂ। ਪਰ ਮਹਾਰਾਜ! ਉਸ ਜੜ੍ਹ ਤੂੰਬੀ ਲਈ ਆਪ ਨੇ ਏਨਾਂ ਜੋ ਸੋਗ ਕੀਤਾ ਹੈ, ਕੀ ਉਸ ਵਿਚ ਭੀ ਕੋਈ ਭੇਤ ਹੈ?

"ਆਹੋ, ਉਸ ਵਿਚ ਭੀ ਇਕ ਭੇਤ ਹੈ। ਜੇਕਰ ਮੈਂ ਅਜੇਹਾ ਨਾ ਕਰਦਾ ਤਾਂ ਤੈਨੂੰ ਏਨੀ ਸਿੱਖਿਆ ਕਿਸ ਤਰ੍ਹਾਂ ਮਿਲਦੀ?"

“ਅੱਛਾ ਮਹਾਰਾਜ! ਹੁਣ ਖਿਮਾਂ ਕਰ, ਮੈਂ ਬਹੁਤ ਭੁੱਲ ਕੀਤੀ ਹੈ। ਮੈਂ ਇਸ ਵੇਲੇ ਇਕ ਗੱਲ ਆਪ ਤੋਂ ਪੁੱਛਦੀ ਹਾਂ, ਉਹ ਇਹ ਹੈ ਕਿ ਜਿਸ ਮਨ ਨੂੰ ਇੰਦਰ ਆਦਿਕ ਦੇਵਤਾ ਅਤੇ ਵੱਡੇ ਵੱਡੇ ਰਿਖੀ ਮੁਨੀ ਭੀ ਨਹੀਂ ਜਿੱਤ ਸਕੇ, ਜਿਸ ਦੇ ਵਿਚ ਹੋ ਕੇ ਸੰਸਾਰ ਦੇ ਸਾਰੇ ਜੀਵ ਪਏ ਨੱਚਦੇ ਹਨ, ਉਸ ਨੂੰ ਮੈਂ ਕਿਸ ਤਰਾਂ ਜਿੱਤ ਸਕਦੀ ਹਾਂ?"


ਸੁਣ ਭੈਣ! ਇਸ ਮੋਏ ਮਨ ਨੂੰ ਜਿੱਤਣ ਦੇ ਕਈ ਉੱਪਾ ਹਨ। ਇਕ ਤਾਂ ਇਸਤਰੀ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਆਪਣੇ ਪਤੀ ਦੇ ਹੋਰ ਕਿਸੇ ਪੁਰਖ ਨਾਲ ਇਕਾਂਤ ਵਿਚ ਨਾ ਬੈਠੇ। ਹੋਰ ਤਾਂ ਕੀ ਆਪਣੇ ਪਿਤਾ ਅਤੇ ਵੱਡੇ ਭਰਾ ਨਾਲ ਭੀ ਇਕੱਲੀ ਜਗ੍ਹਾ ਇਸਤਰੀ ਦਾ ਬੈਠਣਾ

ਚੰਗਾ ਨਹੀਂ, ਕਿਉਂਕਿ ਇਨ੍ਹਾਂ ਇੰਦਰੀਆਂ ਦਾ ਸਮੂੰਹ ਵੱਡਾ ਪ੍ਰਬਲ ਹੈ, ਇਹ ਵਿਦਵਾਨ ਨੂੰ ਭੀ ਢਾਹ ਲੈਂਦੀਆਂ ਹਨ। ਨਾ ਜਾਣੀਏਂ ਕਦੇ ਸੁੰਦਰਤਾ ਨਾਲ ਮੋਹ ਕੇ ਆਪਣੇ ਪਿਤਾ ਅਤੇ ਭਰਾਤਾ ਦੀ ਹੀ ਦ੍ਰਿਸ਼ਟੀ ਮੰਦੀ

141