ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਉਸ ਨਾਲ ਤੇਰਾ ਭਲਾ ਹੈ। ਯਾਦ ਰੱਖ ਪਰ-ਪੁਰਖ ਨਾਲ ਵਿਭਚਾਰ ਕਰੇਂਗੀ ਤਾਂ ਛੇਕੜ ਇਸ ਪਾਪ ਦਾ ਦੁੱਖ ਜ਼ਰੂਰ ਭੋਗੇਂਗੀ।”

"ਮਹਾਰਾਜ! ਆਪ ਤਾਂ ਇੰਨੀ ਹੱਦ ਕਰ ਗਏ ਕਿ ਸਾਰੀ ਇਸਤ੍ਰੀ ਜਾਤੀ ਦੀ ਨਿੰਦਿਆ ਕਰ ਸੁੱਟੀ। ਜੇਕਰ ਆਪਣੀ ਇਸਤ੍ਰੀ ਨਾਲ ਮਨੁੱਖ ਪ੍ਰੇਮ ਨਾ ਕਰੇ, ਇਸਤ੍ਰੀ ਨੂੰ ਪਿਆਰ ਨਾ ਦੇਵੇ ਤਾਂ ਸੰਸਾਰ ਦੇ ਸਾਰੇ ਕੰਮ ਹੀ ਬੰਦ ਹੋ ਜਾਣ। ਤੁਸੀਂ ਨਹੀਂ ਜਾਣਦੇ ਇਸਤ੍ਰੀ ਹੀ ਗ੍ਰਿਹਸਥੀ ਦੇ ਘਰ ਦੀ ਸੋਭਾ ਹੈ? ਸੰਸਾਰ ਵਿਚ ਦਾਨ, ਪੁੰਨ, ਯੱਗ ਆਦਿਕ ਜਿੰਨੇ ਕਰਮ ਹਨ, ਉਨ੍ਹਾਂ ਵਿੱਚੋਂ ਕੋਈ ਭੀ ਬਗੈਰ ਇਸਤ੍ਰੀ ਦੇ ਨਹੀਂ ਹੋ ਸਕਦਾ। ਜੇਕਰ ਸੰਸਾਰ ਵਿਚ ਇਸਤ੍ਰੀਆਂ ਨਾ ਹੁੰਦੀਆਂ ਤਾਂ ਦੱਸੋ ਤੁਸੀਂ ਕਿੱਥੋਂ ਪੈਦਾ ਹੁੰਦੇ? ਕੀ ਅਕਾਸ਼ੋਂ ਡਿੱਗ ਪੈਂਦੇ?"

"ਮੈਂ ਇਹ ਕਦ ਆਖਿਆ ਹੈ ਕਿ ਪਤੀ ਆਪਣੀ ਇਸਤ੍ਰੀ ਨਾਲ ਪ੍ਰੇਮ ਨਾ ਕਰੋ। ਪਤੀ ਪਤਨੀ ਦਾ ਆਪਸ ਵਿਚ ਪ੍ਰੇਮ ਨਾਲ ਰਹਿਣਾ ਹੀ ਘਰ ਦੀ ਸ਼ੋਭਾ ਹੈ। ਜਿਸ ਤਰ੍ਹਾਂ ਇਸਤ੍ਰੀ ਦਾ ਈਸ੍ਵਰ ਇਸਤ੍ਰੀ ਦਾ ਸਰਬੰਸ, ਇਸਤ੍ਰੀ ਦਾ ਜਪ ਤਪ ਅਤੇ ਦਾਨ-ਪੁੰਨ ਆਪਣਾ ਪਤੀ ਹੈ, ਉਸੇ ਤਰ੍ਹਾਂ ਮਨੁੱਖ ਲਈ ਭੀ ਇੱਕ ਹੀ ਇਸਤ੍ਰੀ ਹੈ। ‘ਏਕਾ ਨਾਰੀ ਸਦਾ ਜਤੀ ਇਕ ਇਸਤ੍ਰੀ ਵਾਲਾ ਮਨੁੱਖ ਸਦਾ ਜਤੀ ਹੈ। ਤੈਂ ਆਪਣੇ ਲਾਵਾਂ ਫੇਰੇ ਵੇਲੇ ਪਤੀ ਨੂੰ ਜੋ ਵਚਨ ਦਿੱਤੇ ਸਨ, ਉਹਨਾਂ ਨੂੰ ਯਾਦ ਕਰ। ਜਦ ਤੂੰ ਆਪਣਾ ਸਰਬੰਸ ਪਤੀ ਨੂੰ ਦੇ ਚੁਕੀ ਹੈਂ, ਫਿਰ ਤੈਨੂੰ ਪਰਾਏ ਮਰਦ ਨਾਲ ਗੱਲ ਕਰਨ ਦਾ ਕੀ ਹੱਕ ਹੈ? ਪਰ ਇਹ ਗ੍ਰਿਹਸਤੀਆਂ ਲਈ ਹੈ। ਸਾਧੂ ਲਈ, ਇਸਤਰੀ ਉਸੇ ਪਰਕਾਰ ਤਿਆਗਣ ਯੋਗ ਹੈ, ਜਿਸ ਤਰ੍ਹਾਂ ਮੈਂ ਦੱਸ ਚੁਕਾ ਹਾਂ। ਸੰਨਿਆਸੀ ਨਾਮ ਹੀ ਉਸ ਦਾ ਹੈ ਜੋ ਆਪਣੀ ਇੰਦ੍ਰੀ ਨੂੰ ਰੋਕੋ। ‘ਸਾਧ ਨਾਮ ਨਿਰਮਲ ਜਾਕੇ ਕਰਮ॥' ਸਾਧੂ ਉਸ ਦਾ ਨਾਮ ਹੈ, ਜਿਸ ਦੇ ਨਿਰਮਲ ਕਰਮ ਹੋਣ। ਗ੍ਰਿਹਸਤੀ ਨੂੰ ਆਪਣੀ ਇਸਤਰੀ ਨਾਲ ਸੰਗ ਕਰਨਾ ਚਾਹੀਦਾ ਹੈ, ਅਤੇ ਉਹ ਭੀ ਮਹੀਨੇ ਪਿਛੋਂ ਇਕ ਵਾਰੀ। ਪਰ-ਇਸਤਰੀ ਨੂੰ ਬੁਰੀ ਨਜ਼ਰ ਨਾਲ ਤੱਕਣਾ ਹੀ ਪਾਪ ਹੈ, ਇਸ ਲਈ ਹੇ ਭੈਣਾ! ਤੂੰ ਮੈਥੋਂ ਆਪਣੀ ਆਸ ਛੱਡ ਕੇ, ਪਤੀ ਪਰਾਯਣ ਹੋ।"

ਇਹ ਸੁਣ ਕੇ ਉਸ ਇਸਤ੍ਰੀ ਨੇ ਕਿਹਾ-‘ਮਹਾਰਾਜ! ਇਹ ਤਾਂ ਆਪ ਨੇ ਠੀਕ ਕਿਹਾ, ਪਰ ਜੇਕਰ ਪਰਾਏ ਮਰਦ ਨਾਲ ਗੱਲ ਕਰਨੀ ਬੁਰੀ ਹੁੰਦੀ, ਤਾਂ

140