ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਹੋਈ ਸੀ? ਸੁਣ:–

ਗੌਤਮ ਤਪਾ ਅਹਲ੍ਯਾ ਇਸਤ੍ਰੀ
ਤਿਸ ਦੇਖ ਇੰਦਰ ਲੋਭਾਣਾ।
ਸਹਸ ਸਰੀਰ ਚਿਹਨ ਭਗ ਹੂਏ
ਤਾਂ ਮਨ ਪਛਤਾਣਾ।

"ਜੇਕਰ ਪਰ-ਇਸਤ੍ਰੀ ਨਾਲ ਸੰਗ ਕਰਨਾ ਚੰਗਾ ਹੈ ਤਾਂ ਫੇਰ ਮਨੁੱਖ ਅਤੇ ਪਸ਼ੂ ਵਿਚ ਫ਼ਰਕ ਕੀ ਹੈ? ਦੇਖ, ਪੰਖੀਆਂ ਵਿਚ ਭੀ ਕਈ ਅਜੇਹੇ ਪੰਖੀ ਹਨ ਜੋ ਇੱਕ ਇਸਤ੍ਰੀਬਤ ਹਨ, ਪਰ-ਇਸਤ੍ਰੀ ਕਪਟ ਦੀ ਖਾਣ ਹੈ, ਤਪ ਦਾ ਨਾਸ ਕਰਨ ਵਾਲੀ ਹੈ ਪਾਪ ਪੈਦਾ ਕਰਨ ਵਾਲੀ ਹੈ, ਅਤੇ ਪੁੰਨ ਲੈਣ ਵਾਲੀ ਹੈ, ਇਸ ਲਈ ਜਿੱਥੋਂ ਤੱਕ ਹੋਵੋ ਮਨੁੱਖ ਪਰ-ਇਸਤ੍ਰੀ ਤੋਂ ਬਚ ਕੇ ਰਹੇ। ਪਰ ਇਸਤ੍ਰੀ ਆਪਣੇ ਹਾਵ ਭਾਵ ਨਾਲ ਮਨੁੱਖ ਦਾ ਮਨ ਮੋਹ ਲੈਂਦੀ ਹੈ ਅਤੇ ਦਾ ਬਲ ਖਿੱਚ ਲੈਂਦੀ ਹੈ। ਜਿਸ ਇਸਤ੍ਰੀ ਨੂੰ ਯਾਦ ਕਰਦਿਆਂ ਹੀਕਲੇਜਾ ਫੜਕਦਾ ਹੈ, ਜਿਸ ਨੂੰ ਦੇਖਦਿਆਂ ਹੀ ਮਨੁੱਖ ਪਾਗਲ ਸਪਰਸ਼ ਨਾਲ ਨਾਲ ਉਸ ਕਰਦਿਆਂ ਹੀ ਕਲੋਜਾ ਹੋ ਕੇ ਨੱਚਦਾ ਹੈ, ਜੋ ਸਪਰਸ਼ ਕਰਦਿਆਂ ਹੀ ਆਪਣੇ ਵਸ ਕਰ ਲੈਂਦੀ ਹੈ, ਉਹ ਇਸਤ੍ਰੀ ਪਿਆਰੀ ਨਹੀਂ, ਪੱਕੀ ਵੈਰਨ ਹੈ। ਜੋ ਇਸਤ੍ਰੀਆਂ ਗੱਲਾਂ ਤਾਂ ਕਿਸੇ ਹੋਰ ਪੁਰਖ ਨਾਲ ਕਰਦੀਆਂ ਹਨ, ਪਿਆਰ ਨਾਲ ਵੇਖਦੀਆਂ ਕਿਸੇ ਹੋਰ ਨੂੰ ਹਨ ਅਤੇ ਦਿਲੋਂ ਕਿਸੇ ਹੋਰ ਨੂੰ ਹੀ ਚਾਹੁੰਦੀਆਂ ਹਨ, ਅਜੋਹੀਆਂ ਨੀਚਣੀਆਂ ਨੂੰ ਜੋ ਪਿਆਰੀ ਪਿਆਰੀ ਆਖ ਕੇ ਉਨ੍ਹਾਂ ਨੂੰ ਪਿਆਰ ਕਰਨਾ ਚਾਹੁੰਦਾ ਹੈ, ਉਸ ਨੂੰ ਹਜ਼ਾਰ ਵਾਰ ਧ੍ਰਿਕਾਰ ਹੈ। ਕਾਲੇ ਨਾਗ ਦੇ ਡੰਗ ਜਾਣ ਪੁਰ ਭੀ ਕਈ ਮਨੁੱਖ ਉਸ ਨੂੰ ਅਰੋਗ ਕਰ ਸਕਦੇ ਹਨ। ਸੱਪ ਦਾ ਜ਼ਹਿਰ ਦੂਰ ਕਰਨ ਵਾਲੀਆਂ ਕਈ ਦਵਾਈਆਂ ਹਨ, ਪਰ ਇਸਤ੍ਰੀ-ਰੂਪੀ ਸੱਪਣੀ ਦੇ ਡੰਗ ਤੋਂ ਬਚਾਉਣ ਵਾਲਾ ਪ੍ਰਮੇਸ਼ਵਰ ਦੇ ਸਿਵਾ ਹੋਰ ਕੋਈ ਨਹੀਂ। ਇਸ ਲਈ ਹੋ ਦੇਵੀ! ਹੇ ਭੈਣਾਂ, ਤੂੰ ਮੈਥੋਂ ਕੁਕਰਮ ਦੀ ਆਸ ਨਾ ਰੱਖ, ਮੇਰੇ ਪੱਥਰ ਵਰਗੇ ਕਲੇਜੇ ਨੂੰ ਤੇਰੇ ਫੁੱਲ ਵਰਗੇ ਨੈਣ ਕੁਝ ਸੱਟ ਨਹੀਂ ਮਾਰ ਸਕਦੇ। ਭੈਣ! ਕੁਝ ਹੋਸ਼ ਕਰ। ਭਲੇ ਘਰ ਦੀਆਂ ਧੀਆਂ ਨੂੰ ਭੁੱਲ ਕੇ ਵੀ ਪਰਾਇਆ ਮਰਦ ਚਿਤਵਣਾ ਨਹੀਂ ਚਾਹੀਦਾ। ਤੂੰ ਸੱਚੀ ਦੇਵੀ ਬਣ। ਆਪਣੇ ਪਤੀ ਨੂੰ ਹਰ ਦਮ ਯਾਦ ਕਰ।

139