ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਭੀ ਲਿਆ ਜਾਵੇ ਕਿ ਉਹ ਦੂਜੇ ਨੂੰ ਤੁਹਾਡੀਆਂ ਗੱਲਾਂ ਦੱਸ ਦੇਵੇਗੀ ਤਾਂ ਉਸ ਵਿਚ ਤੁਹਾਡਾ ਕੀ ਹਰਜ ਹੈ? ਆਪ ਜਿਸ ਕੰਮ ਵਾਸਤੇ ਤੂੰਬੀ ਨੂੰ ਆਪਣਾ ਸਰੀਰ ਦਿਖਾਲਦੇ ਸੀ, ਉਹ ਕਰਮ ਤਾਂ ਸੰਸਾਰ ਵਿਚ ਕਿਸੇ ਪਾਸੋਂ ਭੀ ਨਹੀਂ ਫੁੱਟਾ। ਮਹਾਰਾਜ! ਆਪਣੇ ਹਠ, ਨੂੰ ਹੁਣ ਛੱਡੋ। ਸੰਤ ਵੱਡੇ ਖ਼ਿਮਾਵਾਨ ਅਤੇ ਦਯਾਲੂ ਹੁੰਦੇ ਹਨ! ਮੇਰੇ ਉੱਪਰ ਦਇਆ ਕਰੌ? ਮੈਂ ਸਾਰੀ ਉਮਰ ਤੁਹਾਡੀ ਟਹਿਲਣ ਬਣ ਕੇ ਰਹਾਂਗੀ?"

"ਨਾ ਭੈਣੇ ਨਾ! ਮੈਨੂੰ ਤੇਰੇ ਜੇਹੀ ਦਾਸੀ ਦੀ ਲੋੜ ਨਹੀਂ। ਮੈਂ ਜਿਸ ਦਾ ਹੋ ਚੁਕਾ ਸੋ ਹੋ ਚੁਕਾ। ਉਸ ਦੇ ਸਿਵਾ ਸੰਸਾਰ ਵਿਚ ਹੋਰ ਜਿੰਨੀਆਂ ਇਸਤ੍ਰੀਆਂ ਹਨ, ਸਾਰੀਆਂ ਮੇਰੀਆਂ ਭੈਣਾਂ, ਮਾਵਾਂ ਅਤੇ ਧੀਆਂ ਹਨ। ਸਾਨੂੰ ਤਾਂ ਇਹ ਹੁਕਮ ਹੈ-ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੋ। ਜੋ ਮਨੁੱਖ ਜੜ੍ਹ ਤੂੰਬੀ ਨੂੰ ਆਪਣਾ ਸਰੀਰ ਦਿਖਾਲਣੋਂ ਨਹੀਂ ਸੰਗਦਾ, ਉਹ ਮਨੁੱਖ ਕਿਸੇ ਦਿਨ ਪਰਾਈਆਂ ਇਸਤ੍ਰੀਆਂ ਨੂੰ ਭੀ ਆਪਣਾ ਅੰਗ ਦਿਖਾਲਣੋਂ ਨਹੀਂ ਸ਼ਰਮਾਉਂਦਾ।"

“ਮਹਾਰਾਜ! ਪਰ ਇਸਤ੍ਰੀ ਨੂੰ ਆਪਣਾ ਅੰਗ ਦਿਖਾਲਣ ਵਿਚ ਦੋਸ਼ ਹੀ ਕੀ ਹੈ? ਦੇਖੋ ਮਹਾਰਾਜ ਆਪ ਸਾਧੂ ਹੋ, ਤੁਸੀਂ ਸੰਸਾਰ ਦਾ ਕੋਈ ਸੁਆਦ ਨਹੀਂ ਲਿਆ। ਸੱਚ ਜਾਣੋ ਜੇਕਰ ਇੱਕ ਵਾਰੀ ਭੀ ਤੁਸੀਂ ਮੈਨੂੰ ਆਪਣੇ ਗਲ ਨਾਲ ਲਾ ਲਓਗੇ ਤਾਂ ਫੇਰ ਮੇਰਾ ਮਨ ਨਾ ਹੋਣ ਪਰ ਭੀ ਮੈਂਨੂੰ ਨਹੀਂ ਛੱਡੋਗੇ। ਜਿਸ ਨੇ ਸੰਸਾਰ ਵਿਚ ਇਸਤ੍ਰੀ ਸੁਖ ਨਹੀਂ ਵੇਖਿਆ, ਉਸ ਦਾ ਜਨਮ ਲੈਣਾ ਬਿਰਥਾ ਹੈ।"

ਸੁਣ ਭੈਣੋ! ਸੰਸਾਰ ਵਿਚ ਜੋ ਗ੍ਰਿਹਸਥੀ ਮਨੁੱਖ ਹੈ ਉਸ ਨੂੰ ਤਾਂ ਬੇਸ਼ੱਕ ਆਪਣੀ ਇਸਤ੍ਰੀ ਨਾਲ ਵਿਹਾਰ ਕਰਨਾ ਚਾਹੀਦਾ ਹੈ, ਪਰ ਪਰਾਈ ਇਸਤ੍ਰੀ ਨੂੰ ਪਾਪ ਵਾਸ਼ਨਾ ਧਾਰ ਕੇ ਦੇਖਣਾ ਬਹੁਤ ਬੁਰਾ ਹੈ। ਸਾਡੇ ਸਤਿਗੁਰਾਂ ਨੇ ਕਿਹਾ ਹੈ:–

"ਜੈਸਾ ਸੰਗ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹ ਪਰ ਗ੍ਰਿਹ।' ਦੇਖ, ਮਹਾਂ ਮੁਨੀ ਗੌਤਮ ਦੀ ਇਸਤ੍ਰੀ ਨਾਲ ਛਲ ਕਰ ਕੇ ਵਿਹਾਰ ਕਰਨ ਦਾ ਫਲ ਇੰਦਰ ਨੂੰ ਕੀ ਮਿਲਿਆ ਸੀ, ਇਹ ਕਥਾ ਤੂੰ ਪੜ੍ਹੀ ਜਾਂ ਸੁਣੀ ਹੋਣੀ ਹੈ। ਇੰਦਰ ਦੀ ਕੀ ਦਸ਼ਾ ਹੋਈ ਸੀ ਅਤੇ ਉਸ ਇਸਤ੍ਰੀ ਦੀ ਕੀ ਦਸ਼ਾ

138