ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਬਿਨਾਂ ਮੈਂ ਕਿਸੇ ਨੂੰ ਮੂੰਹ ਦਿਖਾਲਣ ਜੋਗਾ ਨਹੀਂ।” ਇਹ ਆਖਦੇ ਹੋਏ ਸੰਤ ਹੁਰੀਂ ਫੇਰ ਰੋਣ ਲੱਗ ਪਏ।

ਇਹ ਦੇਖ ਕੇ ਉਹ ਜਵਾਨ ਕੁੜੀ ਪਹਿਲਾਂ ਤਾਂ ਬਹੁਤ ਡਰੀ, ਪਰ ਫੇਰ ਹਿੰਮਤ ਕਰ ਕੇ ਉਸ ਨੇ ਕਿਹਾ:– ਮਹਾਰਾਜ! ਆਪ ਇਸ ਨਿੱਕੀ ਜੇਹੀ ਤੂੰਬੀ ਵਾਸਤੋ ਏਨਾਂ ਕਿਉਂ ਰੁਦਨ ਕਰਦੇ ਹੋ? ਮੈਂ ਆਪ ਨੂੰ ਅਜੇਹੀ ਤੂੰਬੀ ਇਕ ਨਹੀਂ, ਆਖੋਂ ਤਾਂ ਹਜ਼ਾਰ ਮੰਗਵਾ ਦੇਵਾਂਗੀ। ਇਹ ਕਾਠ ਦੀ ਤੂੰਬੀ ਕੀ ਚੀਜ਼ ਹੈ? ਮੈਂ ਤੁਹਾਨੂੰ ਸੋਨੇ ਚਾਂਦੀ ਦੀ ਤੂੰਬੀ ਬਣਵਾ ਦਿਆਂਗੀ। ਉਪਰ ਹੀਰੇ ਜੜਵਾ ਦੇਵਾਂਗੀ। ਆਪ ਏਨੇ ਕਿਉਂ ਘਾਬਰਦੇ ਹੋ? ਇਕ ਵਾਰੀ ਮੈਨੂੰ ਆਪਣੇ ਗਲ ਨਾਲ ਲਾ ਕੇ ਤਾਂ ਠੰਢਾ ਕਰੋ। ਮਰਦ ਕਦੇ ਆਪਣੇ ਜੋਬਨ ਦਾ ਮਾਨ ਨਹੀਂ ਕਰਦੇ, ਮਾਨ ਕਰਨਾ ਇਕ ਇਸਤਰੀਆਂ ਦਾ ਹੀ ਧਰਮ ਹੈ! ਇਸ ਲਈ ਆਪ ਹਠ ਛੱਡ ਕੇ ਮੇਰਾ ਕਿਹਾ ਮੰਨੋਂ ਅਤੇ ਮੈਂਨੂੰ ਆਪਣੇ ਗਲ ਨਾਲ ਲਾਓ।” ਇਹ ਆਖ ਕੇ ਉਸ ਇਸਤ੍ਰੀ ਨੇ ਸੰਤ ਹੁਰਾਂ ਵੱਲ ਇਕ ਪ੍ਰੇਮ-ਭਰੀ ਨਜ਼ਰ ਕੀਤੀ ਅਤੇ ਆਪਣੀ ਕੌਮਲ ਬਾਂਹ ਲੰਮੀ ਕਰ ਕੇ ਉਹਨਾਂ ਦਾ ਹੱਥ ਫੜਨਾ ਚਾਹਿਆ। ਸੰਤ ਜੀ ਨੇ ਉਸ ਦਾ ਇਹ ਚਰਿੱਤਰ ਦੇਖ ਝਟ ਉਸ ਬਾਂਹ ਨੂੰ ਝਟਕਾ ਦਿੱਤਾ ਤੇ ਦੋ ਕਦਮ ਪਿਛੇ ਹਟ ਕੇ ਉਹਨਾਂ ਨੇ ਬਹੁਤ ਗੁੱਸੇ ਨਾਲ ਕਿਹਾ:–

"ਕਿਉਂ ਰੀ ਪਾਪਣੀ! ਕੀ ਇਸੇ ਕੰਮ ਲਈ ਤੂੰ ਮੈਨੂੰ ਆਪਣੇ ਘਰ ਵਿਚ ਸੱਦ ਭੇਜਿਆ ਹੈ ਕਿ ਤੂੰ ਮੇਰਾ ਧਰਮ ਭ੍ਰਸ਼ਟ ਕਰੇਂ? ਤੂੰ ਨਹੀਂ ਜਾਣਦੀ ਕਿ ਕਿ ਉਹ ਇੱਕ ਅਸਾਧਾਰਣ ਤੂੰਬੀ ਸੀ। ਹਾਇ! ਨੀ ਤੂੰਬੀ! ਮੈਂ ਇਹ ਨਹੀਂ ਸਾਂ ਜਾਣਦਾ ਕਿ ਤੇਰੇ ਟੁਟ ਜਾਣ ਪਿਛੋਂ ਮੈਨੂੰ ਦੂਸਰੀ ਤੂੰਬੀ ਦੇ ਅੱਗੇ ਨੰਗਾ ਹੋਣਾ ਪਵੇਗਾ। ਪਰ ਹਾਇ! ਹੁਣ ਮੈਂ ਕੀ ਕਰਾਂ? ਮੈਨੂੰ ਹੁਣ ਬੇਸ਼ਰਮ ਹੋਣਾ ਪਵੇਗਾ। ਇਸ ਬੇਸ਼ਰਮੀ ਨਾਲੋਂ ਮਰ ਜਾਣਾ ਚੰਗਾ ਹੈ।"

"ਕਿਉਂ ਮਹਾਰਾਜ! ਆਪ ਇਕ ਜੜ੍ਹ ਤੂੰਬੀ ਨੂੰ ਆਪਣਾ ਅੰਗ ਦਿਖਾਲਣ ਵਿਚ ਏਨੇ ਡਰਦੇ ਹੋ? ਹਾਇ! ਹਾਇ! ਜੜ੍ਹ ਵਸਤੂ ਤੋਂ ਅਜਿਹਾ ਡਰ। ਅਚਰਜ ਹੈ ਕੁਝ ਸਮਝ ਨਹੀਂ ਆਉਂਦੀ। ਦੋ ਪੈਸੇ ਦੀ ਤੂੰਬੀ ਕੀ ਆਖ ਅਤੇ ਉਸ ਦੇ ਵਾਸਤੇ ਸ਼ਰਮ ਕੀ ਆਖ! ਤੂੰਬੀ ਕੋਈ ਸਜੀਵ ਪਦਾਰਥ ਨਹੀਂ ਜੋ ਦੂਜੇ ਨੂੰ ਜਾ ਕੇ ਤੁਹਾਡੀਆਂ ਗੱਲਾਂ ਦੱਸ ਦੇਵੇਗੀ। ਫਰਜ਼ ਕਰੋ ਜੇਕਰ ਮੰਨ

137