ਸਮੱਗਰੀ 'ਤੇ ਜਾਓ

ਪੰਨਾ:ਦੰਪਤੀ ਪਿਆਰ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਪਿਆਰ

ਆਓ ਪਿਆਰੇ ਜੀ, ਜੀ ਆਇਆਂ ਨੂੰ। ਮੈਂ ਬਹੁਤ ਦੇਰ ਤੋਂ ਤੁਹਾਡੀ ਰਾਹ ਦੇਖ ਰਹੀ ਸਾਂ। ਇਕ ਵਾਰੀ ਮੈਨੂੰ ਪਹਿਲਾਂ ਆਪਣੇ ਗਲ ਲਾ ਕੇ ਮੇਰੇ ਕਲੇਜੇ ਦੀ ਅੱਗ ਨੂੰ ਠੰਢਾ ਕਰੋ। ਮੈਂ ਬਹੁਤ ਦਿਨਾਂ ਤੋਂ ਤੁਹਾਡੇ ਵਿਛੋੜੇ ਵਿਚ ਸੜ ਰਹੀ ਹਾਂ।”

ਉਸ ਇਸਤਰੀ ਦਾ ਅਚਾਨਕ ਆ ਕੇ ਅਜੇਹਾ ਕਹਿਣਾ ਸੁਣਦਿਆਂ ਹੀ ਸੰਤ ਜੀ ਮਹਾਰਾਜ ਚੱਕਰਾ ਗਏ। ਉਹਨਾਂ ਨੇ ਝਟ ਏਧਰ ਓਧਰ ਨਿਗ੍ਹਾ ਮਾਰ ਕੇ ਦੇਖਿਆ ਤਾਂ ਉਹ ਦਾਸੀ ਜੋ ਸੰਤ ਹੁਰਾਂ ਨੂੰ ਲੈ ਆਈ ਸੀ, ਕਿਧਰੇ ਨਜ਼ਰ ਨਾ ਆਈ। ਇਹ ਦੇਖ ਕੇ ਤਾਂ ਸੰਤ ਜੀ ਬਹੁਤ ਹੀ ਹੈਰਾਨ ਹੋਏ। ਜੇਕਰ ਕੋਈ ਕਲਜੁਗੀ ਸਾਧੂ ਹੁੰਦਾ ਤਾਂ ਅਜੇਹੋ ਸਮੇਂ ਨੂੰ ਬਹੁਤ ਗਨੀਮਤ ਕਰ ਕੇ ਸਮਝਦਾ ਅਤੇ ਵਿਸਯਨੰਦ ਦਾ ਰਸ ਲੈਂਦਾ, ਪਰ ਸਾਧੂ ਮਹਾਰਾਜ ਇਕ ਹੋਰ ਹੀ ਸੁਭਾਵ ਦੇ ਸਨ। ਇਹ ਘਰ ਘਰ ਦੀਆਂ ਰੋਟੀਆਂ ਖਾਣ ਵਾਲੇ ਜਾਂ ਮਾਲ ਤਾੜਨ ਵਾਲੇ ਸਾਧੂ ਨਹੀਂ ਸਨ। ਸੰਤ ਜੀ ਨੂੰ ਉਸ ਇਸਤਰੀ ਦੀ ਕੋਈ ਭੀ ਗੱਲ ਨਾ ਮੋਹ ਸਕੀ। ਉਹਨਾਂ ਨੇ ਗੁੱਸੇ ਹੋ ਕੇ ਕਿਹਾ-ਪਾਪਣੇ! ਇਸੇ ਵਾਸਤੇ ਮੈਨੂੰ ਇਥੇ ਲੈ ਆਈ ਸੈਂ? ਕੀ ਮੇਰਾ ਹੀ ਧਰਮ ਭਰਸ਼ਟ ਕਰਨਾ ਸੀ? ਵਾਹਿਗੁਰੂ! ਵਾਹਿਗੁਰੂ! ਬਹੁਤ ਧੋਖਾ ਖਾਧਾ। ਤਿਰਯਾ ਚਰਿਤਰ ਪਹਿਲੇ ਸੁਣਦੇ ਹੁੰਦੇ ਸਾਂ, ਪਰ ਅੱਜ ਆਪਣੀ ਅੱਖੀਂ ਵੇਖ ਲਿਆ ਹੈ। ਇਹ ਪ੍ਰਪੰਚ ਦੇਖ ਕੇ ਉਸ ਤੋਂ ਛੁਟਣ ਲਈ ਛੇਤੀ ਨਾਲ ਪੌੜੀਆਂ ਉਤਰੇ ਹੀ ਸਨ ਕਿ ਝੱਟ ਉਸ ਜਵਾਨ ਇਸਤ੍ਰੀ ਨੇ ਸੰਤ ਜੀ ਦਾ ਪੱਲਾ ਫੜ ਲਿਆ! ਸੰਤ ਹੁਰੀਂ ਉਸ ਨੂੰ ਛੁਡਾਉਣ ਲਗੇ ਸਨ ਕਿ ਦੂਜੇ ਹਥੋਂ ਤੂੰਬੀ ਡਿਗ ਕੇ ਢੱਠੀ ਅਤੇ ਕਈ ਟੁਕੜੇ ਹੋ ਗਈ! ਬੱਸ ਫੇਰ ਕੀ ਸੀ, ਸੰਤ ਹੁਰੀਂ ਉੱਚੀ ਉੱਚੀ ਰੌਣ ਲੱਗੇ।

":ਹੇ ਵਾਹਿਗੁਰੂ! ਮੈਂ ਇਸ ਤੂੰਬੀ ਬਿਨਾਂ ਹੁਣ ਕਿਸ ਤਰ੍ਹਾਂ ਜੀਆਂਗਾ! ਹੇ! ਹਾਇ ਮੇਰਾ ਸਰਬੰਸ ਨਾਸ ਹੋ ਗਿਆ? ਹੇ ਪਿਤਾ! ਮੈਨੂੰ ਇਹ ਉਮੀਦ ਨਹੀਂ ਸੀ ਕਿ ਇਹ ਤੂੰਬੀ ਮੈਨੂੰ ਇਕੱਲਾ ਛੱਡ ਕੇ ਚਲੀ ਜਾਵੇਗੀ। (ਟੁਕੜੇ ਕਠੇ ਕਰਦੇ ਕਰਦੈ) ਪਿਆਰੀ ਤੂੰਬੀ! ਤੈਨੂੰ ਕੀ ਹੋ ਗਿਆ? ਮੈਂ ਤੇਰੇ ਬਿਨਾਂ ਹੁਣ ਕਿਸ ਤਰ੍ਹਾਂ ਜੀਵਾਂਗਾ? ਆ ਜਾਹ ਪਿਆਰੀ ਤੂੰਬੀ ਆ ਜਾਹ, ਮੈਂ ਤੈਨੂੰ ਆਪਣੇ ਗਲੇ ਦਾ

ਹਾਰ ਬਣਾ ਕੇ ਰੱਖਾਂਗਾ। ਹਾਇ ਹਾਇ ਤੂੰਬੀ! ਦੱਸ ਹੁਣ ਮੈਂ ਕੀ ਕਰਾਂ? ਤੇਰੇ

136